ਕੈਂਪ ’ਚ 35 ਯੂਨਿਟ ਖ਼ੂਨ ਦਾਨ
ਇੱਥੇ ਪ੍ਰੋਮਿਲਾ ਸਿਟੀ ਸੈਂਟਰ ਰੂਪਨਗਰ ਵੱਲੋਂ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਖ਼ੂਨਦਾਨ ਕੈਂਪ ਲਾਇਆ ਗਿਆ। ਸਿਟੀ ਸੈਂਟਰ ਦੇ ਪ੍ਰਬੰਧਕਾਂ ਐਡਵੋਕੇਟ ਧਰਮਪਾਲ, ਬਲਜਿੰਦਰ ਪਾਲ ਸੋਨੀ ,ਦਵਿੰਦਰ ਸ਼ਰਮਾ, ਪ੍ਰਿੰਸ ਸੋਨੀ ਦੀ ਦੇਖ-ਰੇਖ ਹੇਠਦਸਮੇਸ਼ ਯੂਥ ਕਲੱਬ ਗਰੀਨ ਐਵਨਿਊ ਰੂਪਨਗਰ ਦੇ ਸਹਿਯੋਗ ਨਾਲ ਲਾਏ ਕੈਂਪ...
Advertisement
ਇੱਥੇ ਪ੍ਰੋਮਿਲਾ ਸਿਟੀ ਸੈਂਟਰ ਰੂਪਨਗਰ ਵੱਲੋਂ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਖ਼ੂਨਦਾਨ ਕੈਂਪ ਲਾਇਆ ਗਿਆ। ਸਿਟੀ ਸੈਂਟਰ ਦੇ ਪ੍ਰਬੰਧਕਾਂ ਐਡਵੋਕੇਟ ਧਰਮਪਾਲ, ਬਲਜਿੰਦਰ ਪਾਲ ਸੋਨੀ ,ਦਵਿੰਦਰ ਸ਼ਰਮਾ, ਪ੍ਰਿੰਸ ਸੋਨੀ ਦੀ ਦੇਖ-ਰੇਖ ਹੇਠਦਸਮੇਸ਼ ਯੂਥ ਕਲੱਬ ਗਰੀਨ ਐਵਨਿਊ ਰੂਪਨਗਰ ਦੇ ਸਹਿਯੋਗ ਨਾਲ ਲਾਏ ਕੈਂਪ ’ਚ ਬਲੱਡ ਬੈਂਕ ਸਿਵਲ ਹਸਪਤਾਲ ਰੂਪਨਗਰ ਤੋਂ ਆਈ ਡਾਕਟਰਾਂ ਦੀ ਟੀਮ ਨੇ 35 ਯੂਨਿਟ ਖ਼ੂਨ ਇਕੱਤਰ ਕੀਤਾ। ਕੈਂਪ ਦੌਰਾਨ ਭਾਜਪਾ ਪੰਜਾਬ ਦੇ ਮੀਤ ਪ੍ਰਧਾਨ ਡਾ. ਸੁਭਾਸ਼ ਸ਼ਰਮਾ ਨੇ ਮੁੱਖ ਮਹਿਮਾਨ ਵਜੋਂ ਸੇਵਾਮੁਕਤ ਏ ਡੀ ਸੀ ਐੱਚ ਕੇ ਵਰਿੰਦਾ, ਤਰਸੇਮ ਸਿੰਘ ਸਰਪੰਚ ਸੋਲਖੀਆਂ, ਜਸਵਿੰਦਰ ਸਿੰਘ, ਸੁਰਿੰਦਰ ਸੈਣੀ ,ਰਾਜ ਕੁਮਾਰ, ਅਮਨਪ੍ਰੀਤ ਸਿੰਘ ਜੇਈ, ਭਾਰਤ ਭੂਸ਼ਣ ਸ਼ਰਮਾ, ਗੁਰਵਿੰਦਰ ਸਿੰਘ, ਪਰਮਜੀਤ ਸਿੰਘ ਅਤੇ ਜਸਪ੍ਰੀਤ ਸਿੰਘ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਕਲੱਬ ਪ੍ਰਧਾਨ ਗੁਰਪ੍ਰੀਤ ਸਿੰਘ ਅਤੇ ਹੋਰ ਮੈਂਬਰਾਂ ਦਾ ਵਿਸ਼ੇਸ਼ ਯੋਗਦਾਨ ਰਿਹਾ।
Advertisement
Advertisement
