ਸਸਤੀ ਜ਼ਮੀਨ ਦੇ ਲਾਲਚ ’ਚ 35 ਲੱਖ ਠੱਗੇ
ਪੁਲੀਸ ਵੱਲੋਂ ਮੁਲਜ਼ਮ ਗ੍ਰਿਫ਼ਤਾਰ
Advertisement
ਅੰਬਾਲਾ ਪੁਲੀਸ ਨੇ ਜ਼ਮੀਨ ਦੀ ਖਰੀਦ-ਫਰੋਖ਼ਤ ਦੇ ਲਾਲਚ ਵਿੱਚ ਲੋਕਾਂ ਨਾਲ ਹੋਈ ਠੱਗੀ ਦੇ ਇੱਕ ਗੰਭੀਰ ਮਾਮਲੇ ਦਾ ਪਰਦਾਫਾਸ਼ ਕਰਦਿਆਂ ਇੱਕ ਮੁਲਜ਼ਮ ਨੂੰ ਕਾਬੂ ਕੀਤਾ ਹੈ। ਆਰਥਿਕ ਅਪਰਾਧ ਸ਼ਾਖਾ ਦੀ ਟੀਮ ਵੱਲੋਂ ਕੀਤੀ ਕਾਰਵਾਈ ਦੌਰਾਨ ਗੁਰਮੀਤ ਸਿੰਘ ਉਰਫ਼ ਗੈਰੀ ਵਾਸੀ ਪਿੰਡ ਹਰੀਪੁਰ (ਜ਼ਿਲ੍ਹਾ ਪੰਚਕੂਲਾ) ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲੀਸ ਨੇ ਉਸ ਨੂੰ ਅਦਾਲਤ ਵਿੱਚ ਪੇਸ਼ ਕਰਕੇ ਦੋ ਦਿਨ ਦਾ ਰਿਮਾਂਡ ਹਾਸਲ ਕੀਤਾ ਹੈ, ਜਿਸ ਦੌਰਾਨ ਹੋਰ ਪੁੱਛਗਿੱਛ ਕੀਤੀ ਜਾਵੇਗੀ।ਸ਼ਿਕਾਇਤਕਰਤਾ ਇੰਦਰਪਾਲ ਸਿੰਘ ਵਾਸੀ ਸੈਕਟਰ- 91 ਮੁਹਾਲੀ ਨੇ 12 ਦਸੰਬਰ 2024 ਨੂੰ ਥਾਣਾ ਸ਼ਹਿਜਾਦਪੁਰ ਵਿੱਚ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸਨੂੰ ਪਿੰਡ ਕੱਕੜਮਾਜਰਾ ਵਿੱਚ ਸਸਤੇ ਭਾਅ ’ਤੇ ਜ਼ਮੀਨ ਦਿਵਾਉਣ ਅਤੇ ਫਿਰ ਉਸੇ ਨੂੰ ਮਹਿੰਗੇ ਭਾਅ ’ਤੇ ਵੇਚ ਕੇ ਮੁਨਾਫ਼ਾ ਕਰਵਾਉਣ ਦਾ ਲਾਲਚ ਦਿੱਤਾ ਗਿਆ ਸੀ। ਇਸ ਦੌਰਾਨ 5 ਤੋਂ 15 ਅਗਸਤ 2024 ਦੇ ਵਿਚਕਾਰ ਗੁਰਮੀਤ ਸਿੰਘ ਅਤੇ ਉਸ ਦੇ ਸਾਥੀਆਂ ਨੇ ਸ਼ਿਕਾਇਤਕਰਤਾ ਤੋਂ 35 ਲੱਖ ਰੁਪਏ ਹੜੱਪ ਲਏ। ਇੰਸਪੈਕਟਰ ਪਰਮਵੀਰ ਸਿੰਘ ਨੇ ਦੱਸਿਆ ਕਿ ਬਾਕੀ ਮੁਲਜ਼ਮਾਂ ਦੀ ਭਾਲ ਜਾਰੀ ਹੈ।
Advertisement
Advertisement