ਕੈਂਪ ਦੌਰਾਨ 231 ਯੂਨਿਟ ਖੂਨ ਇਕੱਤਰ
ਪੰਜਾਬੀ ਕਲਚਰਲ ਅਤੇ ਵੈੱਲਫੇਅਰ ਸੁਸਾਇਟੀ ਵੱਲੋਂ ਸੇਵਾਮੁਕਤ ਪੀ ਸੀ ਐੱਸ ਮਰਹੂਮ ਸ਼ੇਰ ਸਿੰਘ ਸਿੱਧੂ ਦੀ ਯਾਦ ਵਿੱਚ ਪਹਿਲਾ ਖੂਨਦਾਨ ਕੈਂਪ ਲਗਾਇਆ ਗਿਆ, ਜਿਸ ਵਿੱਚ ਸਰਕਾਰੀ ਮੈਡੀਕਲ ਕਾਲਜ ਹਸਪਤਾਲ ਸੈਕਟਰ 32 ਅਤੇ ਰੋਟਰੀ ਬਲੱਡ ਬੈਂਕ ਸੈਕਟਰ 37 ਚੰਡੀਗੜ੍ਹ ਦੀਆਂ ਟੀਮਾਂ ਨੇ...
Advertisement
ਪੰਜਾਬੀ ਕਲਚਰਲ ਅਤੇ ਵੈੱਲਫੇਅਰ ਸੁਸਾਇਟੀ ਵੱਲੋਂ ਸੇਵਾਮੁਕਤ ਪੀ ਸੀ ਐੱਸ ਮਰਹੂਮ ਸ਼ੇਰ ਸਿੰਘ ਸਿੱਧੂ ਦੀ ਯਾਦ ਵਿੱਚ ਪਹਿਲਾ ਖੂਨਦਾਨ ਕੈਂਪ ਲਗਾਇਆ ਗਿਆ, ਜਿਸ ਵਿੱਚ ਸਰਕਾਰੀ ਮੈਡੀਕਲ ਕਾਲਜ ਹਸਪਤਾਲ ਸੈਕਟਰ 32 ਅਤੇ ਰੋਟਰੀ ਬਲੱਡ ਬੈਂਕ ਸੈਕਟਰ 37 ਚੰਡੀਗੜ੍ਹ ਦੀਆਂ ਟੀਮਾਂ ਨੇ 231 ਯੂਨਿਟ ਖੂਨ ਇਕੱਤਰ ਕੀਤਾ। ਖੂਨਦਾਨ ਕੈਂਪ ਲਈ ਲਾਇਨਜ਼ ਕਲੱਬ ਪੰਚਕੂਲਾ ਪ੍ਰੀਮੀਅਰ ਅਤੇ ਟਰੇਡਰਜ਼ ਮਾਰਕੀਟ ਵੈਲਫ਼ੇਅਰ ਐਸੋਸੀਏਸ਼ਨ ਫੇਜ਼ 3ਬੀ1 ਦਾ ਵਿਸ਼ੇਸ਼ ਸਹਿਯੋਗ ਰਿਹਾ। ਇਸ ਮੌਕੇ ਸ਼ੇਰ ਸਿੰਘ ਸਿੱਧੂ ਦੇ ਪਰਿਵਾਰਿਕ ਮੈਂਬਰ ਗੁਰਸਿਮਰਨ ਸਿੰਘ ਸਿੱਧੂ, ਬਲਕਾਰ ਸਿੰਘ ਸਿੱਧੂ, ਹਰਮੇਲ ਸਿੰਘ ਸਰਾਂ, ਗੁਰਮੰਦਰ ਸਿੰਘ, ਸਤਵੰਤ ਸਿੰਘ ਸਿੱਧੂ, ਸਰਤਾਜ ਸਿੰਘ ਗਿੱਲ, ਇੰਦਰਮੋਹਨ ਸਿੰਘ, ਦਰਸ਼ਨ ਸਿੰਘ ਸਿੱਧੂ ਅਤੇ ਮਨਜੀਤ ਸਿੰਘ ਵੀ ਮੌਜੂਦ ਸਨ। ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਅਤੇ ਪੰਜਾਬੀ ਗਾਇਕ ਸਿੱਪੀ ਗਿੱਲ ਨੇ ਖੂਨਦਾਨੀਆਂ ਦੀ ਹੌਸਲਾ-ਅਫ਼ਜ਼ਾਈ ਕੀਤੀ।
Advertisement
Advertisement
