ਆਨਲਾਈਨ ਇਨਵੈਸਟਮੇਂਟ ਦੇ ਨਾਂ ’ਤੇ 22.34 ਲੱਖ ਠੱਗੇ
ਇੱਥੋਂ ਦੇ ਸੈਕਟਰ-29 ਸਥਿਤ ਟ੍ਰਿਬਿਊਨ ਕਲੋਨੀ ਵਿੱਚ ਰਹਿਣ ਵਾਲੇ ਵਿਅਕਤੀ ਨਾਲ ਆਨਲਾਈਨ ਇਨਵੈਸਟਮੈਂਟ ਦੇ ਨਾਮ ’ਤੇ 22.34 ਲੱਖ ਰੁਪਏ ਦੀ ਧੋਖਾਧੜੀ ਕੀਤੇ ਜਾਣ ਦਾ ਮਾਮਲਾ ਸਾਹਮਣਾ ਆਇਆ ਹੈ। ਇਸ ਬਾਰੇ ਜਾਣਕਾਰੀ ਮਿਲਦੇ ਹੀ ਥਾਣਾ ਸਾਈਬਰ ਸੈੱਲ ਦੀ ਪੁਲੀਸ ਨੇ ਕੇਸ...
Advertisement
ਇੱਥੋਂ ਦੇ ਸੈਕਟਰ-29 ਸਥਿਤ ਟ੍ਰਿਬਿਊਨ ਕਲੋਨੀ ਵਿੱਚ ਰਹਿਣ ਵਾਲੇ ਵਿਅਕਤੀ ਨਾਲ ਆਨਲਾਈਨ ਇਨਵੈਸਟਮੈਂਟ ਦੇ ਨਾਮ ’ਤੇ 22.34 ਲੱਖ ਰੁਪਏ ਦੀ ਧੋਖਾਧੜੀ ਕੀਤੇ ਜਾਣ ਦਾ ਮਾਮਲਾ ਸਾਹਮਣਾ ਆਇਆ ਹੈ। ਇਸ ਬਾਰੇ ਜਾਣਕਾਰੀ ਮਿਲਦੇ ਹੀ ਥਾਣਾ ਸਾਈਬਰ ਸੈੱਲ ਦੀ ਪੁਲੀਸ ਨੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਹ ਕੇਸ ਮਨੀਸ਼ ਮਲਹੋਤਰਾ ਵਾਸੀ ਟ੍ਰਿਬਿਊਨ ਕਲੋਨੀ ਦੀ ਸ਼ਿਕਾਇਤ ’ਤੇ ਦਰਜ ਕੀਤਾ ਹੈ। ਸ਼ਿਕਾਇਤਕਰਤਾ ਦਾ ਕਹਿਣਾ ਸੀ ਕਿ ਉਸ ਦੀ ਸੋਸ਼ਲ ਮੀਡੀਆ ’ਤੇ ਇਕ ਔਰਤ ਨਾਲ ਜਾਨ-ਪਛਾਣ ਹੋਈ ਹੈ, ਜਿਸ ਨੇ ਉਸ ਨੂੂੰ ਵਾਧੂ ਆਨਲਾਈਨ ਇਨਵੈਸਟਮੈਂਟ ਦਾ ਝਾਂਸਾ ਦੇ ਕੇ ਵੱਖ-ਵੱਖ ਥਾਵਾਂ ’ਤੇ ਰੁਪਏ ਇਨਵੈਸਟ ਕਰਵਾਏ। ਇਸ ਤੋਂ ਬਾਅਦ ਉਹ ਰੁਪਏ ਕਢਵਾਏ ਹੀ ਨਹੀਂ ਜਾ ਸਕੇ। ਥਾਣਾ ਸਾਈਬਰ ਸੈੱਲ ਦੀ ਪੁਲੀਸ ਨੇ ਉਕਤ ਸ਼ਿਕਾਇਤ ਦੇ ਆਧਾਰ ’ਤੇ ਅਣਪਛਾਤੇ ਵਿਅਕਤੀਆਂ ਵਿਰੁੱਧ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
Advertisement
Advertisement