ਮਹਾਰਾਜਾ ਰਣਜੀਤ ਸਿੰਘ ਪ੍ਰੈਪਰੇਟਰੀ ਇੰਸਟੀਚਿਊਟ ਦੇ 21 ਕੈਡਿਟ ਐੱਨਡੀਏ ਤੇ ਹੋਰ ਅਕੈਡਮੀਆਂ ਲਈ ਚੁਣੇ
ਖੇਤਰੀ ਪ੍ਰਤੀਨਿਧ
ਐੱਸ.ਏ.ਐੱਸ.ਨਗਰ, 5 ਜੁਲਾਈ
ਸਥਾਨਕ ਸੈਕਟਰ 77 ਸਥਿਤ ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਦੇ 21 ਕੈਡਿਟਾਂ ਦੀ ਮਹਿਜ਼ 3 ਹਫ਼ਤਿਆਂ ਵਿਚ ਨੈਸ਼ਨਲ ਡਿਫੈਂਸ ਅਕੈਡਮੀ (ਐਨਡੀਏ) ਅਤੇ ਹੋਰ ਵੱਕਾਰੀ ਰੱਖਿਆ ਸਿਖਲਾਈ ਅਕੈਡਮੀਆਂ ਵਿਚ ਚੋਣ ਹੋਈ ਹੈ। ਇਸ ਸੰਸਥਾ ਦੀ ਸ਼ੁਰੂਆਤ ਤੋਂ ਹੁਣ ਤੱਕ ਕੁੱਲ 276 ਕੈਡਿਟ ਵੱਖ-ਵੱਖ ਰੱਖਿਆ ਸਿਖਲਾਈ ਅਕੈਡਮੀਆਂ ਵਿਚ ਗਏ ਹਨ। ਇੰਸਟੀਚਿਊਟ ਦੇ ਡਾਇਰੈਕਟਰ ਮੇਜਰ ਜਨਰਲ ਅਜੈ ਐੱਚ. ਚੌਹਾਨ, ਵੀਐੱਸਐੱਮ (ਸੇਵਾਮੁਕਤ) ਨੇ ਦੱਸਿਆ ਕਿ ਕੁੱਲ 18 ਕੈਡਿਟ ਨੈਸ਼ਨਲ ਡਿਫੈਂਸ ਅਕੈਡਮੀ ਦੇ 154ਵੇਂ ਕੋਰਸ ਲਈ ਚੁਣੇ ਗਏ ਹਨ, ਜਿਨ੍ਹਾਂ ਵਿਚ ਆਰੀਅਨ ਸੋਫਤ ਅਤੇ ਓਜਸ ਗੈਂਤ ਪਟਿਆਲਾ ਤੋਂ, ਅਨਹਦ ਸਿੰਘ, ਅਰਮਾਨਵੀਰ ਸਿੰਘ, ਹਰਕੰਵਲ ਸਿੰਘ, ਪ੍ਰਜਵੀਰ ਸਿੰਘ, ਅਦਿੱਤਿਆ ਮਿਸ਼ਰਾ ਮੁਹਾਲੀ ਤੋਂ, ਭਾਵਿਕ ਕਾਂਸਲ ਸੰਗਰੂਰ ਤੋਂ , ਮੋਹਨਪ੍ਰੀਤ ਸਿੰਘ, ਬਲਰਾਜ ਸਿੰਘ ਹੀਰਾ, ਈਸ਼ਾਨ ਸ਼ਰਮਾ ਰੋਪੜ ਤੋਂ, ਰਣਬੀਰ ਸਿੰਘ ਤੇ ਇਸ਼ਮੀਤ ਸਿੰਘ ਬਠਿੰਡਾ ਤੋਂ, ਸਮਰਵੀਰ ਸਿੰਘ ਹੀਰ ਤੇ ਨਿਮਿਤ ਸੋਨੀ ਜਲੰਧਰ ਤੋਂ, ਮਨਜੋਤ ਸਿੰਘ ਗੁਰਦਾਸਪੁਰ ਤੋਂ ਅਤੇ ਤਰਨ ਤਾਰਨ ਤੋਂ ਉਧੈਬੀਰ ਸਿੰਘ ਨੰਦਾ ਤੇ ਗੁਰਵੰਸ਼ਬੀਰ ਸਿੰਘ ਸ਼ਾਮਲ ਹਨ। ਇਨ੍ਹਾਂ ਤੋਂ ਇਲਾਵਾ ਕਪੂਰਥਲਾ ਤੋਂ ਕੈਡਿਟ ਗਗਨਦੀਪ ਸਿੰਘ ਨੂੰ ਟੈਕਨੀਕਲ ਐਂਟਰੀ ਸਕੀਮ (ਟੀਈਐੱਸ) ਦੇ 53ਵੇਂ ਕੋਰਸ ਲਈ ਕਾਲਜ ਆਫ਼ ਮਿਲਟਰੀ ਇੰਜੀਨੀਅਰਿੰਗ (ਸੀਐੱਮਈ.) ਪੁਣੇ ਦੇ ਕੈਡਿਟ ਟਰੇਨਿੰਗ ਵਿੰਗ ਵਿਚ ਚੁਣਿਆ ਗਿਆ ਹੈ ਜਦਕਿ ਗੁਰਦਾਸਪੁਰ ਤੋਂ ਕੈਡਿਟ ਅਰਸ਼ਦੀਪ ਸਿੰਘ ਅਤੇ ਮੁਹਾਲੀ ਤੋਂ ਕਰਨ ਕੌਸ਼ਿਸ਼ ਦੀ 218ਵੇਂ ਕੋਰਸ ਲਈ ਏਅਰ ਫੋਰਸ ਅਕੈਡਮੀ ਵਿਚ ਚੋਣ ਹੋਈ ਹੈ।