ਬਲਾਕ ਸ੍ਰੀ ਚਮਕੌਰ ਸਾਹਿਬ ਦੇ 15 ਜ਼ੋਨਾਂ ਲਈ ਰੂਪਨਗਰ ਦੇ 18 ਪਿੰਡ ਹੋਰ ਜੋੜੇ
ਪੰਜਾਬ ਸਰਕਾਰ ਵੱਲੋਂ ਜ਼ਿਲ੍ਹਾ ਪਰਿਸ਼ਦ ਅਤੇ ਪੰਚਾਇਤ ਸਮਿਤੀ ਦੀਆਂ ਕਰਵਾਈਆਂ ਜਾਣ ਵਾਲੀਆਂ ਚੋਣਾਂ ਲਈ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਸਰਗਰਮੀਆਂ ਤੇਜ਼ ਕਰ ਦਿੱਤੀਆਂ ਗਈਆਂ ਹਨ। ਇਨ੍ਹਾਂ ਚੋਣਾਂ ਨੂੰ ਲੈ ਕੇ ਸ੍ਰੀ ਚਮਕੌਰ ਸਾਹਿਬ ਬਲਾਕ ਦੇ ਬੀਡੀਪੀਓ ਵੱਲੋਂ ਪੰਚਾਇਤ ਸਮਿਤੀ ਚੋਣਾਂ ਲਈ ਕੀਤੀ...
Advertisement
ਪੰਜਾਬ ਸਰਕਾਰ ਵੱਲੋਂ ਜ਼ਿਲ੍ਹਾ ਪਰਿਸ਼ਦ ਅਤੇ ਪੰਚਾਇਤ ਸਮਿਤੀ ਦੀਆਂ ਕਰਵਾਈਆਂ ਜਾਣ ਵਾਲੀਆਂ ਚੋਣਾਂ ਲਈ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਸਰਗਰਮੀਆਂ ਤੇਜ਼ ਕਰ ਦਿੱਤੀਆਂ ਗਈਆਂ ਹਨ। ਇਨ੍ਹਾਂ ਚੋਣਾਂ ਨੂੰ ਲੈ ਕੇ ਸ੍ਰੀ ਚਮਕੌਰ ਸਾਹਿਬ ਬਲਾਕ ਦੇ ਬੀਡੀਪੀਓ ਵੱਲੋਂ ਪੰਚਾਇਤ ਸਮਿਤੀ ਚੋਣਾਂ ਲਈ ਕੀਤੀ ਗਈ ਹਲਕਾਬੰਦੀ ਦੌਰਾਨ ਬਲਾਕ ਸ੍ਰੀ ਚਮਕੌਰ ਸਾਹਿਬ ਦੇ 15 ਜ਼ੋਨਾਂ ਲਈ ਇਸ ਬਲਾਕ ਵਿੱਚ ਰੂਪਨਗਰ ਬਲਾਕ ਦੇ 18 ਪਿੰਡ ਹੋਰ ਜੋੜੇ ਗਏ ਹਨ। ਹੁਣ ਬਲਾਕ ਸ੍ਰੀ ਚਮਕੌਰ ਸਾਹਿਬ ਦੀਆਂ 93 ਪੰਚਾਇਤਾਂ ਲਈ 130 ਪਿੰਡ ਹੋ ਗਏ ਹਨ ਜਦੋਂਕਿ ਇਸ ਤੋਂ ਪਹਿਲਾਂ 75 ਪੰਚਾਇਤਾਂ ਸਨ। ਜਾਣਕਾਰੀ ਅਨੁਸਾਰ ਆਗਾਮੀ ਬਲਾਕ ਸਮਿਤੀ ਚੋਣਾਂ ਹੁਣ ਨਵੀਂ ਸੋਧੀ ਸੂਚੀ ਅਨੁਸਾਰ ਹੋਣਗੀਆਂ, ਜਿਸ ਅਨੁਸਾਰ ਜ਼ੋਨ ਇੱਕ ਝੱਲੀਆਂ ਕਲਾਂ ਵਿੱਚ ਪਿੰਡ ਝੱਲੀਆਂ ਕਲਾਂ, ਗੋਬਿੰਦਪੁਰ, ਬਾੜਾ, ਪਥਰੇੜੀ ਰਾਜਪੂਤਾਂ, ਬੰਦੇ ਮਾਹਲ ਕਲਾਂ ਤੇ ਪਥਰੇੜੀ ਜੱਟਾਂ, ਜ਼ੋਨ 2 ਬਾਲਸੰਢਾ ਵਿੱਚ ਬਾਲਸੰਢਾ, ਸਾਲਾਪੁਰ, ਦੁੱਗਰੀ, ਕੋਟਲੀ, ਸਾਂਤਪੁਰ, ਗਧਰਾਮ ਕਲਾਂ ਤੇ ਗਧਰਾਮ ਖੁਰਦ, ਜ਼ੋਨ 3 ਰੋਲੂਮਾਜਰਾ ਵਿੱਚ ਰੌਲੂਮਾਜਰਾ, ਗੱਗੋਂ, ਡਹਿਰ, ਮੁੰਡੀਆਂ, ਸਲੇਮਪੁਰ, ਜ਼ੋਨ 4 ਪਿੱਪਲਮਾਜਰਾ ਵਿੱਚ ਪਿੱਪਲਮਾਜਰਾ, ਸੈਦਪੁਰ, ਭੂਰੜੇ, ਮਕੜੌਨਾਂ ਕਲਾਂ ਤੇ ਮਕੜੌਨਾਂ ਖੁਰਦ, ਜ਼ੋਨ 5 ਬਰਸਾਲਪੁਰ ਵਿੱਚ ਬਰਸਾਲਪੁਰ ਰੁੜਕੀ ਹੀਰਾਂ, ਢੇਸਪੁਰ, ਚੂਹੜਮਾਜਰਾ, ਜ਼ੋਨ 6 ਸੰਧੂਆਂ ਵਿੱਚ ਸੰਧੂਆਂ, ਕਤਲੋਰ, ਬਸੀ ਗੁੱਜਰਾਂ, ਕੰਧੋਲਾ ਸ਼ਾਮਲ ਹੋ ਗਏ ਹਨ। ਜ਼ੋਨ 7 ਰਸੀਦਪੁਰ ਵਿੱਚ ਰਸੀਦਪੁਰ, ਬਜੀਦਪੁਰ, ਦਾਊਦਪੁਰ ਕਲਾਂ, ਦਾਊਦਪੁਰ ਖੁਰਦ, ਜੱਸੜਾਂ, ਜਿੰਦਾਪੁਰ, ਅਟਾਰੀ, ਸਲਾਹਪੁਰ, ਧੁੰਮੇਵਾਲ, ਜ਼ੋਨ 8 ਖੋਖਰਾਂ ਵਿੱਚ ਖੋਖਰਾਂ, ਡੱਲਾ, ਮੱਕੇਵਾਲ, ਮੱਕਵਾਲ ਨਵਾਂ, ਸੁਲਤਾਨਪੁਰ ਬੇਟ, ਸਾਰੰਗਪੁਰ, ਫੱਸੇ, ਮੋਹਣ ਮਾਜਰਾ, ਜ਼ੋਨ 9 ਬਹਿਰਾਮਪੁਰ ਬੇਟ ਵਿੱਚ ਬਹਿਰਾਮਪੁਰ ਬੇਟ, ਰਾਮਪੁਰ, ਟੱਪਰੀਆਂ ਅਮਰ ਸਿੰਘ, ਕਾਹਨਪੁਰ, ਕੋਟਲਾ ਸੁਰਮੁੱਖ ਸਿੰਘ, ਜ਼ੋਨ 10 ਮਹਿਤੋਤ ਵਿੱਚ ਮਹਿਤੋਤ, ਫਤਿਹਪੁਰ, ਕੀੜੀ ਅਵਗਾਨਾ, ਰੁਕਾਲੀ ਮਾਨਗੜ੍ਹ ,ਧੌਲਰਾਂ, ਜ਼ੋਨ 11 ਬੇਲਾ ਵਿੱਚ ਬੇਲ, ਮਜਾਫਤ, ਫ਼ਰੀਦ, ਬਲਰਾਮਪੁਰ, ਭਾਊਵਾਲ ਤੇ ਫ਼ਿਰੋਜ਼ਪੁਰ ਸ਼ਾਮਲ ਹੋ ਗਏ ਹਨ। ਇਸੇ ਤਰ੍ਹਾਂ ਜ਼ੋਨ 12 ਟੱਪਰੀਆਂ ਘੜੀਸਪੁਰ ਵਿੱਚ ਟੱਪਰੀਆਂ ਘੜੀਸਪੁਰ, ਮੋਜਲੀਪੁਰ, ਸਿਲੋਮਾਸਕੋ, ਅਸਰਪੁਰ, ਸੇਖੂਪੁਰ, ਕੁਲੀਆ, ਗੜ੍ਹੀ, ਜਗਤਪੁਰ, ਜ਼ੋਨ 13 ਹਾਫਿਜ਼ਾਬਾਦ ਵਿੱਚ ਹਾਫਿਜਾਬਾਦ, ਮੁਕਾਰਬਪੁਰ, ਖਾਨਪੁਰ, ਮਨਜੀਤਪੁਰ, ਭੈਰੋਂਮਾਜਰਾ, ਜਟਾਣਾ, ਜ਼ੋਨ 14 ਭਲਿਆਣ ਵਿੱਚ ਭਲਿਆਣ, ਖੇੜੀ ਸਲਾਬਤਪੁਰ, ਭੱਕੂਮਾਜਰਾ, ਰਾਮਪੁਰ ਬੇਟ, ਤਾਲਾਪੁਰ, ਕਮਾਲਪੁਰ ਅਤੇ ਜ਼ੋਨ 15 ਮਾਹਲਾਂ ਵਿੱਚ ਮਾਹਲਾਂ, ਭੈਣੀ, ਝੱਲੀਆਂ ਖੁਰਦ, ਚੌਤਾਂ ਖੁਰਦ, ਮਨਸੂਹਾ ਕਲਾਂ, ਮਨਸੂਹਾ ਖੁਰਦ ਅਤੇ ਸੁਰਤਾਪੁਰ ਕਲਾਂ ਸ਼ਾਮਲ ਹਨ। ਬੀਡੀਪੀਓ ਦਫ਼ਤਰ ਦੇ ਸੁਪਰਡੈਂਟ ਗੁਰਮੁੱਖ ਸਿੰਘ ਨੇ ਦੱਸਿਆ ਕਿ ਬਲਾਕ ਸਮਿਤੀ ਲਈ ਰਾਖਵੇਂਕਰਨ ਦੀ ਸੂਚੀ ਅਜੇ ਜਾਰੀ ਨਹੀਂ ਕੀਤੀ ਗਈ।
Advertisement
Advertisement