ਮਹਾਰਾਜਾ ਰਣਜੀਤ ਸਿੰਘ ਪ੍ਰੈਪਰੇਟਰੀ ਇੰਸਟੀਚਿਊਟ ਦੇ 15 ਕੈਡਿਟਾਂ ਵੱਲੋਂ ਇੰਟਰਵਿਊ ਪਾਸ
ਅਮਨ ਅਰੋਡ਼ਾ ਨੇ ਕੈਡਿਟਾਂ ਨੂੰ ਦਿੱਤੀ ਵਧਾਈ
Advertisement
ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ, ਮੁਹਾਲੀ ਦੇ 15 ਕੈਡਿਟਾਂ ਨੇ ਦਸੰਬਰ 2025 ਵਿੱਚ ਸ਼ੁਰੂ ਹੋਣ ਵਾਲੇ ਨੈਸ਼ਨਲ ਡਿਫੈਂਸ ਅਕੈਡਮੀ (ਐਨਡੀਏ)-155 ਅਤੇ ਟੈਕਨੀਕਲ ਐਂਟਰੀ ਸਕੀਮ (ਟੀਈਐਸ)-54 ਕੋਰਸਾਂ ਲਈ ਸਰਵਿਸਿਜ਼ ਸਿਲੈਕਸ਼ਨ ਬੋਰਡ (ਐੱਸਐੱਸਬੀ) ਇੰਟਰਵਿਊ ਪਾਸ ਕਰ ਲਈ ਹੈ। ਪਹਿਲੀ ਵਾਰ ਇਸ ਸੰਸਥਾ ਦੇ 15 ਕੈਡਿਟਾਂ ਨੇ ਇੱਕੋ ਵਾਰ ਐੱਸਐੱਸਬੀ ਕਲੀਅਰ ਕੀਤੀ ਹੈ। ਐੱਸਐੱਸਬੀ ਪਾਸ ਕਰਨ ਵਾਲੇ ਕੈਡਿਟਾਂ ਅਤੇ ਟ੍ਰੇਨੀਜ਼ ਵਿੱਚ ਗੁਰਕੀਰਤ ਸਿੰਘ, ਪਰਮਦੀਪ ਸਿੰਘ, ਅਪਾਰਦੀਪ ਸਿੰਘ ਸਾਹਨੀ, ਅਭੈ ਪ੍ਰਤਾਪ ਸਿੰਘ ਢਿੱਲੋਂ, ਵਿਸ਼ਵਰੂਪ ਸਿੰਘ ਗਰੇਵਾਲ, ਅਗਮਜੀਤ ਸਿੰਘ ਵਿਰਕ, ਰੇਹਾਨ ਯਾਦਵ, ਹੇਮੰਤ ਸਰਮਾ, ਭਾਸਕਰ ਜੈਨ, ਸੁਖਪ੍ਰੀਤ ਸਿੰਘ, ਨਿਮਿਤ ਅਮਰ, ਸੌਰਿਆ ਵਰਧਨ ਅਤੇ ਆਕਾਸ ਸਿੰਘ ਕੁਸਵਾਹਾ ਸ਼ਾਮਲ ਹਨ। ਕੈਡਿਟ ਗੁਰਨੂਰ ਸਿੰਘ ਨੇ ਟੀਈਐੱਸ ਕੋਰਸ ਲਈ ਐੱਸਐੱਸਬੀ ਪਾਸ ਕੀਤੀ ਹੈ, ਜਦੋਂ ਕਿ ਪ੍ਰਿੰਸ ਦੂਬੇ ਨੇ ਐੱਨਡੀਏ ਅਤੇ ਟੀਈਐੱਸ ਦੋਵਾਂ ਕੋਰਸਾਂ ਲਈ ਇੰਟਰਵਿਊ ਪਾਸ ਕੀਤੀ ਹੈ।
ਸਫ਼ਲਤਾ ਪ੍ਰਾਪਤ ਕਰਨ ਵਾਲੇ ਕੈਡਿਟਾਂ ਨੂੰ ਵਧਾਈ ਦਿੰਦਿਆਂ ਪੰਜਾਬ ਦੇ ਰੋਜਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਮੰਤਰੀ ਅਮਨ ਅਰੋੜਾ ਨੇ ਉਨ੍ਹਾਂ ਨੂੰ ਸੁਨਹਿਰੀ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ।
Advertisement
ਇੰਸਟੀਚਿਊਟ ਦੇ ਡਾਇਰੈਕਟਰ ਮੇਜਰ ਜਨਰਲ ਅਜੈ ਐੱਚ ਚੌਹਾਨ, ਵੀਐੱਸਐੱਮ (ਸੇਵਾਮੁਕਤ) ਨੇ ਸਫ਼ਲਤਾ ਹਾਸਲ ਕਰਨ ਵਾਲੇ ਕੈਡਿਟਾਂ ਨੂੰ ਵਧਾਈ ਦਿੱਤੀ।
Advertisement