ਕੈਂਪ ਦੌਰਾਨ 135 ਯੂਨਿਟ ਖ਼ੂਨ ਦਾਨ
ਪੰਜਾਬੀ ਵਿਰਸਾ ਸਭਿਆਚਾਰਕ ਸੁਸਾਇਟੀ ਵੱਲੋਂ ਸੈਕਟਰ 88 ਵਿੱਚ 27ਵਾਂ ਖ਼ੂਨ-ਦਾਨ ਕੈਂਪ ਲਗਾਇਆ ਗਿਆ। ਪੀ ਜੀ ਆਈ ਚੰਡੀਗੜ੍ਹ ਤੋਂ ਆਈ ਟੀਮ ਨੇ ਇਸ ਮੌਕੇ 135 ਯੂਨਿਟ ਖ਼ੂਨ ਇਕੱਤਰ ਕੀਤਾ। ਇਸ ਮੌਕੇ ਉੱਭਰਦੇ ਲੇਖਕ ਅਮਰਜੀਤ ਸਿੰਘ ਧਨੋਆ ਦੀ ਪੁਸਤਕ ‘ਅਮਰ ਗੀਤ’ ਵੀ ਰਿਲੀਜ਼ ਕੀਤੀ ਗਈ।
ਇਸ ਮੌਕੇ ਸੁਸਾਇਟੀ ਦੇ ਪ੍ਰਧਾਨ ਅਤੇ ਸਾਬਕਾ ਕੌਂਸਲਰ ਸਤਵੀਰ ਸਿੰਘ ਧਨੋਆ ਨੇ ਕਿਹਾ ਕਿ ਉਹ ਭਵਿੱਖ ਵਿਚ ਵੀ ਖ਼ੂਨ ਦਾਨ ਕੈਂਪ ਅਤੇ ਹੋਰ ਸਮਾਜਿਕ ਕਾਰਜ ਜਾਰੀ ਰੱਖਣਗੇ। ਉਨ੍ਹਾਂ ਦੱਸਿਆ ਕਿ ਸੰਸਥਾ ਵੱਲੋਂ ਹਰ ਵਰ੍ਹੇ ਲਗਾਇਆ ਜਾਂਦਾ ਕੈਂਸਰ ਚੈੱਕਅਪ ਅਤੇ ਜਾਗਰੂਕਤਾ ਕੈਂਪ 16 ਦਸੰਬਰ ਨੂੰ ਲਗਾਇਆ ਜਾਵੇਗਾ, ਜਿਸ ਵਿਚ ਕੈਂਸਰ ਦੀ ਪਛਾਣ ਕਰਨ ਵਾਲੇ ਹਰ ਤਰ੍ਹਾਂ ਦੇ ਟੈਸਟ ਮੁਫ਼ਤ ਕੀਤੇ ਜਾਣਗੇ। ਇਸ ਮੌਕੇ ਡਿਪਟੀ ਮੇਅਰ ਕੁਲਜੀਤ ਸੰਘ ਬੇਦੀ, ਕੌਂਸਲਰ ਸਰਬਜੀਤ ਸਿੰਘ ਸਮਾਣਾ, ਸਿਮਰਨ ਸਿੰਘ ਚੰਦੂਮਾਜਰਾ, ਸਾਬਕਾ ਕੌਂਸਲਰ ਹਰਪਾਲ ਸਿੰਘ ਚੰਨਾ ਮਟੌਰ, ਕਵਰਜੋਤ ਸਿੰਘ ਰਾਜਾ ਮੁਹਾਲੀ ਹਾਜ਼ਰ ਸਨ।ਇਸ ਮੌਕੇ ਅਸ਼ੋਕ ਕੁਮਾਰ ਗੁਪਤਾ ਡਿਪਲਾਸਟ ਗਰੁੱਪ ਵਾਲਿਆ ਨੇ ਖੂਨ ਦਾਨੀਆ ਦੀ ਸ਼ਲਾਘਾ ਕੀਤੀ। ਰੈੱਡ ਕਰਾਸ ਮੁਹਾਲੀ ਦੇ ਸੈਕਟਰੀ ਹਰਬੰਸ ਸਿੰਘ ਵੱਲੋਂ ਖ਼ੂਨ ਦਾਨੀਆਂ ਨੂੰ ਬੈਜ਼ ਲਗਾਏ ਗਏ। ਪ੍ਰਧਾਨ ਸਤਵੀਰ ਸਿੰਘ ਧਨੋਆ ਦੀ ਅਗਵਾਈ ਹੇਠ ਸੁਸਾਇਟੀ ਦੀ ਟੀਮ ਨੇ ਖ਼ੂਨ ਦਾਨੀਆਂ, ਡਾਕਟਰਾਂ ਅਤੇ ਪਤਵੰਤਿਆਂ ਦਾ ਸਨਮਾਨ ਕੀਤਾ ਗਿਆ।
