ਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਮੇਅਰ ਸਣੇ 10 ਨਿਗਮ ਅਧਿਕਾਰੀ ਰਾਸ਼ਟਰਪਤੀ ਸਮਾਰੋਹ ’ਚ ਕਰਨਗੇ ਚੰਡੀਗੜ੍ਹ ਦੀ ਨੁਮਾਇੰਦਗੀ

ਪੱਤਰ ਪ੍ਰੇਰਕ ਚੰਡੀਗੜ੍ਹ, 13 ਜੁਲਾਈ ਸਿਟੀ ਬਿਊਟੀਫੁੱਲ ਚੰਡੀਗੜ੍ਹ ਨੇ ਸਵੱਛ ਸਰਵੇਖਣ 2024 ਰੈਂਕਿੰਗ ਵਿੱਚ 3-10 ਲੱਖ ਆਬਾਦੀ ਸ਼੍ਰੇਣੀ ਦੇ ਸ਼ਹਿਰਾਂ ਦੀ ਵੱਕਾਰੀ ‘ਸੁਪਰ ਸਵੱਛ ਲੀਗ’ ਵਿੱਚ ਚੜ੍ਹਤ ਕਾਇਮ ਰੱਖਦਿਆਂ ਇੱਕ ਵਾਰ ਫਿਰ ਆਪਣਾ ਸਥਾਨ ਪ੍ਰਾਪਤ ਕੀਤਾ ਹੈ। ਇਹ ਐਲਾਨ ਭਾਰਤ...
Advertisement

ਪੱਤਰ ਪ੍ਰੇਰਕ

ਚੰਡੀਗੜ੍ਹ, 13 ਜੁਲਾਈ

Advertisement

ਸਿਟੀ ਬਿਊਟੀਫੁੱਲ ਚੰਡੀਗੜ੍ਹ ਨੇ ਸਵੱਛ ਸਰਵੇਖਣ 2024 ਰੈਂਕਿੰਗ ਵਿੱਚ 3-10 ਲੱਖ ਆਬਾਦੀ ਸ਼੍ਰੇਣੀ ਦੇ ਸ਼ਹਿਰਾਂ ਦੀ ਵੱਕਾਰੀ ‘ਸੁਪਰ ਸਵੱਛ ਲੀਗ’ ਵਿੱਚ ਚੜ੍ਹਤ ਕਾਇਮ ਰੱਖਦਿਆਂ ਇੱਕ ਵਾਰ ਫਿਰ ਆਪਣਾ ਸਥਾਨ ਪ੍ਰਾਪਤ ਕੀਤਾ ਹੈ। ਇਹ ਐਲਾਨ ਭਾਰਤ ਸਰਕਾਰ ਦੇ ਹਾਊਸਿੰਗ ਤੇ ਸ਼ਹਿਰੀ ਮਾਮਲਿਆਂ ਦੇ ਮੰਤਰਾਲੇ ਵੱਲੋਂ ਕੀਤਾ ਗਿਆ ਹੈ। ਨਿਗਮ ਦੇ ਬੁਲਾਰੇ ਨੇ ਦੱਸਿਆ ਕਿ ਇਹ ‘ਸਵੱਛ ਭਾਰਤ ਮਿਸ਼ਨ’ ਤਹਿਤ ਸਫ਼ਾਈ ਤੇ ਸੈਨੀਟੇਸ਼ਨ ਵਿੱਚ ਸ਼ਹਿਰ ਦੇ ਨਿਰੰਤਰ ਉੱਚ-ਪੱਧਰੀ ਪ੍ਰਦਰਸ਼ਨ ਦਾ ਪ੍ਰਮਾਣ ਹੈ। ਚੰਡੀਗੜ੍ਹ ਨੂੰ 17 ਜੁਲਾਈ ਨੂੰ ਨਵੀਂ ਦਿੱਲੀ ਦੇ ਵਿਗਿਆਨ ਭਵਨ ਵਿਖੇ ਭਾਰਤ ਦੇ ਰਾਸ਼ਟਰਪਤੀ ਦੀ ਮੌਜੂਦਗੀ ਵਿੱਚ ਹੋਣ ਵਾਲੇ ਸਵੱਛ ਸਰਵੇਖਣ 2024 ਪੁਰਸਕਾਰ ਸਮਾਰੋਹ ਵਿੱਚ ਸਨਮਾਨਿਆ ਜਾਵੇਗਾ। ਮੇਅਰ ਦੀ ਅਗਵਾਈ ਹੇਠ 10 ਮੁੱਖ ਅਧਿਕਾਰੀ ਸਮਾਰੋਹ ਵਿੱਚ ਚੰਡੀਗੜ੍ਹ ਦੀ ਨੁਮਾਇੰਦਗੀ ਕਰਨਗੇ।

Advertisement