ਡਿਜੀਟਲ ਧੋਖਾਧੜੀ ਮਾਮਲੇ ’ਚ 10 ਗ੍ਰਿਫ਼ਤਾਰ
ਸਾਈਬਰ ਕਰਾਈਮ ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਗਠਿਤ ਸਿੰਡੀਕੇਟ ਨੂੰ ਕੰਬੋਡੀਆ, ਹਾਂਗਕਾਂਗ, ਲਾਓਸ ਅਤੇ ਮਿਆਂਮਾਰ ਵਰਗੇ ਦੱਖਣ-ਪੂਰਬੀ ਏਸ਼ੀਆਈ ਦੇਸ਼ਾਂ ਤੋਂ ਕੰਮ ਕਰਨ ਵਾਲੇ ਠੱਗਾਂ ਨੇ ਅੰਤਰਰਾਸ਼ਟਰੀ ਨੈੱਟਵਰਕ ਤੱਕ ਪਹੁੰਚ ਬਣਾਈ ਹੋਈ ਹੈ।
ਉਨ੍ਹਾਂ ਦੱਸਿਆ ਕਿ ਸੈਕਟਰ 33-ਡੀ ਵਾਸੀ ਮਰਹੂਮ ਬ੍ਰਿਗੇਡੀਅਰ ਅਮਰਜੀਤ ਸਿੰਘ ਬਹਿਲ ਦੀ ਪਤਨੀ ਮਨਜੀਤ ਕੌਰ ਦੇ ਬਿਆਨ ਦੇ ਆਧਾਰ ’ਤੇ ਕੇਸ ਦਰਜ ਕੀਤਾ ਗਿਆ ਸੀ। 11 ਜੁਲਾਈ ਨੂੰ ਉਸ ਦੇ ਮੋਬਾਈਲ ਨੰਬਰ ’ਤੇ ਇਕ ਵੁਆਇਸ ਕਾਲ ਆਈ, ਜਿਸ ਤੋਂ ਬਾਅਦ ਫਿਰ ਇਕ ਹੋਰ ਨੰਬਰ ਤੋਂ ਵਟਸਐਪ ਵੀਡੀਓ ਕਾਲ ਆਈ। ਕਾਲ ਕਰਨ ਵਾਲੇ ਸੁਨੀਲ ਨਾਂ ਦੇ ਵਿਅਕਤੀ ਨੇ ਖੁਦ ਨੂੰ ਸੀਬੀਆਈ ਅਧਿਕਾਰੀ ਦੱਸਦਿਆਂ ਮਨਜੀਤ ਕੌਰ ਨੂੰ ਫ਼ਰਜ਼ੀ ਕਾਗਜ਼ਾਂ ’ਤੇ ਅਧਾਰਿਤ ਝੂਠੀ ਜਾਣਕਾਰੀ ਦੇ ਕੇ ਮਨੀ ਲਾਂਡਰਿੰਗ ਦੇ ਕੇਸ ਵਿੱਚ ਫਸ ਚੁੱਕੀ ਦੱਸਿਆ। ਕਾਨੂੰਨੀ ਕਾਰਵਾਈ ਦੇ ਡਰੋਂ ਮਨਜੀਤ ਨੇ 1 ਕਰੋੜ 1 ਲੱਖ 65 ਹਜ਼ਾਰ 94 ਰੁਪਏ ਦੀ ਰਕਮ ਦੱਸੇ ਗਏ ਕਈ ਬੈਂਕ ਖਾਤਿਆਂ ਵਿੱਚ ਟਰਾਂਸਫਰ ਕਰ ਦਿੱਤੀ। ਇਸ ਬਾਰੇ ਪੁਲੀਸ ਸਟੇਸ਼ਨ ਸਾਈਬਰ ਕਰਾਈਮ ਵਿੱਚ ਕੇਸ ਦਰਜ ਕੀਤਾ ਗਿਆ ਸੀ।
ਇਸ ਕੇਸ ਨੂੰ ਐੱਸਪੀ ਸਾਈਬਰ ਕ੍ਰਾਈਮ ਗੀਤਾਂਜਲੀ ਖੰਡੇਲਵਾਲ ਆਈਪੀਐੱਸ ਦੀ ਅਗਵਾਈ ਹੇਠ, ਡੀਐੱਸਪੀ ਸਾਈਬਰ ਏ ਵੈਂਕਟੇਸ਼ ਦੀ ਅਗਵਾਈ ਅਤੇ ਇੰਸਪੈਕਟਰ ਇਰਮ ਰਿਜ਼ਵੀ ਐੱਸਐੱਚਓ ਸਾਈਬਰ ਕ੍ਰਾਈਮ ਸੈਕਟਰ 17 ਚੰਡੀਗੜ੍ਹ ਦੀ ਨਿਗਰਾਨੀ ਹੇਠ ਹੱਲ ਕੀਤਾ ਗਿਆ।
ਮੁਲਜ਼ਮਾਂ ਕੋਲੋਂ ਸਿਮ ਬਾਕਸ, ਵਾਈ-ਫਾਈ ਬ੍ਰਾਡਬੈਂਡ ਰਾਊਟਰ, ਅਤੇ ਸੈਂਕੜੇ ਸਿਮ ਕਾਰਡ, ਮੋਬਾਈਲ ਫੋਨ, ਲੈਪਟਾਪ, ਮੌਡਮ ਅਤੇ ਰਾਊਟਰ ਬਰਾਮਦ ਕੀਤੇ ਗਏ।