ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਜੰਗਲੀ ਜਾਨਵਰ ਨੇ ਚੱਕਰਾਂ ’ਚ ਪਾਏ ਭਿਸੀਆਣਾ ਵਾਸੀ

ਪਿੰਡ ਵਾਸੀਆਂ ਵੱਲੋਂ ਤੇਂਦੂਏ ਵਰਗਾ ਜੰਗਲੀ ਜਾਨਵਰ ਦੇਖਣ ਦਾ ਦਾਅਵਾ; ਜੰਗਲੀ ਜੀਵ ਵਿਭਾਗ ਨੇ ਜੰਗਲੀ ਬਿੱਲਾ ਫੜਿਆ
ਜੰਗਲੀ ਜੀਵ ਵਿਭਾਗ ਵੱਲੋਂ ਕਾਬੂ ਕੀਤਾ ਗਿਆ ਬਿੱਲਾ।
Advertisement

ਮਨੋਜ ਸ਼ਰਮਾ

ਬਠਿੰਡਾ, 17 ਫਰਵਰੀ

Advertisement

ਬਠਿੰਡਾ ਦੇ ਭਿਸੀਆਣਾ ਸਥਿਤ ਭਾਰਤੀ ਹਵਾਈ ਫੌਜ ਦੇ ਅੱਡੇ ਦੀ ਕੰਧ ਨੇੜੇ ਬੀਤੀ ਰਾਤ ਇੱਕ ਤੇਂਦੂਏ ਵਰਗਾ ਜੰਗਲੀ ਜਾਨਵਰ ਕੈਮਰੇ ਵਿੱਚ ਕੈਦ ਹੋਣ ਤੋਂ ਬਾਅਦ ਵਣ ਅਤੇ ਸੁਰੱਖਿਆ ਵਿਭਾਗ ਦੇ ਰੇਂਜ ਅਫਸਰ ਨੇ ਇੱਕ ਜੰਗਲੀ ਬਾਗੜ ਬਿੱਲਾ ਫੜਿਆ ਹੈ। ਪਿੰਡ ਕੋਠੇ ਫੂਲਾ ਸਿੰਘ ਵਾਲਾ ਦੇ ਲੋਕਾਂ ਨੇ ਕਿਹਾ ਕਿ ਉਨ੍ਹਾਂ ਖੇਤਾਂ ਵਿਚ ਤੇਂਦੂਏ ਵਰਗਾ ਜੰਗਲੀ ਜਾਨਵਰ ਘੁੰਮਦਾ ਦੇਖਿਆ ਸੀ। ਪਰ ਵਣ ਵਿਭਾਗ ਨੇ ਬਿੱਲਾ ਫੜਿਆ ਹੈ।

ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਇਕਾਈ ਪ੍ਰਧਾਨ ਗੁਰਮੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਵੱਲੋਂ ਸਵੇਰੇ 7.30 ਵਜੇ ਖੇਤਾਂ ਵਿੱਚ ਜੰਗਲੀ ਜਾਨਵਰ ਦੇਖਣ ਤੋਂ ਬਾਅਦ ਵੱਡੀ ਗਿਣਤੀ ਲੋਕਾਂ ਨੇ ਡਾਂਗਾਂ, ਸੋਟੇ ਅਤੇ ਤੇਜ਼ ਹਥਿਆਰ ਲੈ ਕੇ ਆਪਣੇ ਪੱਧਰ ’ਤੇ ਤਲਾਸ਼ੀ ਮੁਹਿੰਮ ਚਲਾਈ। ਉਨ੍ਹਾਂ ਦੋਸ਼ ਲਾਇਆ ਕਿ ਵਣ ਅਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਵੱਲੋਂ ਬਿੱਲਾ ਫੜ ਕੇ ਬੁੱਤਾ ਸਾਰਿਆ ਜਾ ਰਿਹਾ ਹੈ। ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਤੋਂ ਉਕਤ ਜੰਗਲੀ ਜਾਨਵਰ ਨੂੰ ਜਲਦ ਫੜਨ ਦੀ ਮੰਗ ਕੀਤੀ, ਤਾਂ ਜੋ ਲੋਕ ਖੁੱਲ੍ਹ ਕੇ ਖੇਤਾਂ ਵਿੱਚ ਕੰਮ ਕਰ ਸਕਣ।

ਰੇਂਜ ਅਫਸਰ ਤੇਜਿੰਦਰ ਸਿੰਘ ਨੇ ਕਿਹਾ ਬਿੱਲੇ ਨੂੰ ਫੜ ਕੇ ਚਿੜੀਆ ਘਰ ਵਿੱਚ ਛੱਡ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਲੋਕਾਂ ਦੀ ਮੰਗ ’ਤੇ ਦੁਬਾਰਾ ਕੈਮਰੇ ਲਾ ਦਿੱਤੇ ਗਏ ਹਨ।

Advertisement