ਬਠਿੰਡਾ ਦੇ ਤਿੰਨ ਵਾਰਡਾਂ ਵਿੱਚ ਪੰਚਾਂ ਦੀ ਚੋਣ ਲਈ ਵੋਟਿੰਗ ਸ਼ੁਰੂ
ਸ਼ਾਮ ਨੂੰ ਆਉਣਗੇ ਨਤੀਜੇ
Advertisement
ਜ਼ਿਲ੍ਹੇ ਦੇ ਤਿੰਨ ਪਿੰਡਾਂ ਵਿੱਚ ਪੰਚ ਦੀਆਂ ਚੋਣਾਂ ਲਈ (ਸ਼ਨਿੱਚਰਵਾਰ) ਵੋਟਿੰਗ ਦਾ ਕੰਮ ਸੁਰੂ ਹੋ ਗਿਆ ਹੈ। ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨੇ ਕਿਹਾ ਨਤੀਜੇ ਦੇਰ ਸ਼ਾਮ ਐਲਾਨੇ ਜਾਣਗੇ। ਜਿਨ੍ਹਾਂ ਤਿੰਨ ਵਾਰਡਾਂ ਵਿੱਚ ਚੋਣ ਹੋ ਰਹੀ ਹੈ ਉਨ੍ਹਾਂ ਵਿਚ ਟੱਲਵਾਲੀ (ਵਾਰਡ ਨੰਬਰ 2), ਬਲਾਕ ਫੂਲ ਹਮੀਰਗੜ੍ਹ (ਵਾਰਡ ਨੰਬਰ 3), ਬਲਾਕ ਭਗਤਾ ਭਾਈਕਾ, ਦਿਉਣ (ਵਾਰਡ ਨੰਬਰ 2), ਬਲਾਕ ਬਠਿੰਡਾ ਸ਼ਾਮਲ ਹਨ। ਇਨ੍ਹਾਂ ਤਿੰਨ ਵਾਰਡਾਂ ਵਿੱਚ ਕੁੱਲ 874 ਵੋਟਰ (480 ਮਰਦ ਅਤੇ 394 ਔਰਤਾਂ) ਵੋਟ ਪਾਉਣਗੇ। ਪ੍ਰਸ਼ਾਸਨ ਵੱਲੋਂ ਸਖ਼ਤ ਪ੍ਰਬੰਧ ਕੀਤੇ ਗਏ ਹਨ।
Advertisement
Advertisement