ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਮੁਹੱਲਾ ਕਲੀਨਿਕ ’ਚ ਚੋਰੀ ਘਟਨਾਵਾਂ ਕਾਰਨ ਸੁਰੱਖਿਆ ਪ੍ਰਣਾਲੀ ’ਤੇ ਸਵਾਲ ਖੜੇ ਹੋਏ

ਚੋਰਾਂ ਨੇ ਟੂਟੀਆਂ, ਪੱਖੇ ਅਤੇ ਹੋਰ ਬਿਜਲੀ ਦਾ ਸਮਾਨ ਗਾਇਬ ਕੀਤਾ
ਬੇਅੰਤ ਨਗਰ ਵਿੱਚ ਸਥਿਤ ਸਰਕਾਰੀ ਮਹੱਲਾ ਕਲੀਨਿਕ ਦਾ ਦ੍ਰਿਸ਼। ਫੋਟੋ ਪਵਨ ਸ਼ਰਮਾ
Advertisement

ਮਨੋਜ ਸ਼ਰਮਾ

ਬਠਿੰਡਾ, 21 ਮਈ

Advertisement

ਬੇਅੰਤ ਨਗਰ ਸਥਿਤ ਸਰਕਾਰੀ ਮੁਹੱਲਾ ਕਲੀਨਿਕ ’ਚ ਲਗਾਤਾਰ ਹੋ ਰਹੀਆਂ ਚੋਰੀਆਂ ਨੇ ਸੁਰੱਖਿਆ ਪ੍ਰਣਾਲੀ ’ਤੇ ਗੰਭੀਰ ਸਵਾਲ ਖੜੇ ਕਰ ਦਿੱਤੇ ਹਨ। ਚੋਰਾਂ ਵੱਲੋਂ ਮੁਹੱਲਾ ਕਲੀਨਿਕ ਵਿੱਚੋਂ ਬਿਜਲੀ ਦਾ ਸਾਮਾਨ, ਪੱਖੇ, ਟੂਟੀਆਂ ਅਤੇ ਏਸੀ ਦੇ ਕੰਪਰੈਸ਼ਰ ਚੋਰੀ ਕੀਤੇ ਜਾ ਗਏ ਹਨ, ਜਿਸ ਕਾਰਨ ਕਲੀਨਿਕ ਖੰਡਰ ਬਣਦਾ ਜਾਪ ਰਿਹਾ ਹੈ। ਇਨ੍ਹਾਂ ਚੋਰੀਆਂ ਕਾਰਨ ਕਲੀਨਿਕ ਵਿੱਚ ਕੰਮ ਕਰ ਰਹੇ 18 ਦੇ ਕਰੀਬ ਮੈਡੀਕਲ ਅਤੇ ਪੈਰਾਮੈਡੀਕਲ ਸਟਾਫ ਵਿਚ ਸਹਿਮ ਦਾ ਮਾਹੌਲ ਪੈਦਾ ਹੋ ਗਿਆ ਹੈ।

ਡਿਊਟੀ ’ਤੇ ਤਾਇਨਾਤ ਡਾਕਟਰ ਨਵੇਦਤਾ ਨੇ ਦੱਸਿਆ ਕਿ ਇਨ੍ਹਾਂ ਚੋਰੀਆਂ ਬਾਰੇ ਕਈ ਵਾਰੀ ਸਿਵਲ ਸਰਜਨ ਬਠਿੰਡਾ ਅਤੇ ਪੁਲੀਸ ਨੂੰ ਲਿਖਤੀ ਰੂਪ ਵਿੱਚ ਸ਼ਿਕਾਇਤ ਕੀਤੀ ਜਾ ਚੁੱਕੀ ਹੈ। ਪੁਲੀਸ ਨੂੰ ਮੌਕੇ ਦੀ ਜਾਣਕਾਰੀ ਦੇ ਕੇ ਸੀਸੀਟੀਵੀ ਫੁਟੇਜ਼ ਵੀ ਸੌਂਪੀ ਗਈ ਹੈ, ਪਰ ਹਾਲੇ ਤੱਕ ਕੋਈ ਕਾਰਵਾਈ ਨਹੀਂ ਹੋਈ।

ਉਧਰ ਇਲਾਕਾ ਵਾਸੀਆਂ ਨੇ ਮੰਗ ਤੀਤੀ ਹੇ ਕਿ ਹਸਪਤਾਲ ’ਚ ਸੁਰੱਖਿਆ ਲਈ ਪੱਕੇ ਪ੍ਰਬੰਧ ਕੀਤੇ ਜਾਣ ਅਤੇ ਨਿਗਰਾਨੀ ਵਧਾਈ ਜਾਵੇ। ਸਥਾਨਕ ਲੋਕਾਂ ਅਨੁਸਾਰ ਪੁਲੀਸ ਦੀ ਲਾਪਰਵਾਹੀ ਕਾਰਨ ਚੋਰ ਬਿਨਾ ਕਿਸੇ ਡਰ ਦੇ ਕਲੀਨਿਕ ਵਿਚ ਦਾਖਲ ਹੋ ਜਾਂਦੇ ਹਨ।

ਬੇਅੰਤ ਨਗਰ ਵਿੱਚ ਸਥਿਤ ਸਰਕਾਰੀ ਮਹੱਲਾ ਕਲੀਨਿਕ ਦਾ ਦ੍ਰਿਸ਼। ਫੋਟੋ ਪਵਨ ਸ਼ਰਮਾ

Advertisement
Show comments