ਭੁੱਚੋ ਮੰਡੀ ਦੇ 'ਕਿਸਾਨ ਮੇਲੇ' ’ਚ ਸ਼ਿਰਕਤ ਕਰਨਗੇ ਰਾਕੇਸ਼ ਟਿਕੈਤ
ਇੱਥੋਂ ਦੇ ਭੁੱਚੋ ਮੰਡੀ ਵਿਚ ਹੋਣ ਵਾਲੇ ਉੱਤਰੀ ਭਾਰਤ ਦੇ ਸਭ ਤੋਂ ਵੱਡੇ ਪੰਜਵੇ ਕਿਸਾਨ ਮੇਲੇ ਵਿੱਚ ਭਾਰਤੀ ਕਿਸਾਨ ਯੂਨੀਅਨ ਦਾ ਕੌਮੀ ਬੁਲਾਰਾ ਰਾਕੇਸ਼ ਟਿਕੈਤ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕਰਨਗੇ। ਇਹ ਕਿਸਾਨ ਮੇਲਾ 30 ਅਤੇ 31 ਅਗਸਤ ਨੂੰ ਭੁੱਚੋ...
Advertisement
ਇੱਥੋਂ ਦੇ ਭੁੱਚੋ ਮੰਡੀ ਵਿਚ ਹੋਣ ਵਾਲੇ ਉੱਤਰੀ ਭਾਰਤ ਦੇ ਸਭ ਤੋਂ ਵੱਡੇ ਪੰਜਵੇ ਕਿਸਾਨ ਮੇਲੇ ਵਿੱਚ ਭਾਰਤੀ ਕਿਸਾਨ ਯੂਨੀਅਨ ਦਾ ਕੌਮੀ ਬੁਲਾਰਾ ਰਾਕੇਸ਼ ਟਿਕੈਤ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕਰਨਗੇ। ਇਹ ਕਿਸਾਨ ਮੇਲਾ 30 ਅਤੇ 31 ਅਗਸਤ ਨੂੰ ਭੁੱਚੋ ਮੰਡੀ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਦੌਰਾਨ 31 ਅਗਸਤ ਨੂੰ 11 ਵਜੇ ਭਾਰਤੀ ਕਿਸਾਨ ਯੂਨੀਅਨ ਦੇ ਰਾਸ਼ਟਰੀ ਬੁਲਾਰੇ ਰਾਕੇਸ਼ ਟਿਕੈਤ ਆਪਣੇ ਵਿਚਾਰ ਕਿਸਾਨਾਂ ਨਾਲ ਸਾਂਝੇ ਕਰਨਗੇ। ਇਹ ਜਾਣਕਾਰੀ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਟਿਕੈਤ ਦੇ ਸੂਬਾ ਜਨਰਲ ਸਕੱਤਰ ਸਰੂਪ ਸਿੰਘ ਰਾਮਾਂ ਨੇ ਸਾਂਝੀ ਕੀਤੀ।
Advertisement
Advertisement