ਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

Punjab News: ਜਦੋਂ ਮੰਤਰੀ ਬਣੇ ਮਸੀਹਾ; ਬੇਹੋਸ਼ ਹੋਏ ਬਜ਼ੁਰਗ ਦੀ ਸੀਪੀਆਰ ਤਕਨੀਕ ਨਾਲ ਜਾਨ ਬਚਾਈ

ਸਥਾਨਕ ਸਰਕਾਰਾਂ ਮੰਤਰੀ ਰਵਜੋਤ ਸਿੰਘ ਨੇ ਕੀਤੇ ਯਤਨ
Advertisement

ਮਨੋਜ ਸ਼ਰਮਾ

ਬਠਿੰਡਾ, 27 ਮਈ

Advertisement

CPR: ਬਠਿੰਡਾ ਨਗਰ ਨਿਗਮ ਵਿਚ ਨਕਸ਼ਾ ਮੇਲੇ ਦੌਰਾਨ ਪੰਜਾਬ ਦੇ ਸਥਾਨਕ ਸਰਕਾਰਾਂ ਮੰਤਰੀ ਡਾ. ਰਵਜੋਤ ਸਿੰਘ ਨੇ ਨਾ ਸਿਰਫ ਇੱਕ ਡਾਕਟਰ ਦੇ ਤੌਰ 'ਤੇ ਆਪਣਾ ਫਰਜ਼ ਨਿਭਾਇਆ, ਸਗੋਂ ਇੱਕ ਬਜ਼ੁਰਗ ਦੀ ਜਾਨ ਬਚਾ ਕੇ ਮਾਨਵਤਾ ਦੀ ਮਿਸਾਲ ਵੀ ਪੇਸ਼ ਕੀਤੀ। ਗੌਰਤਲਬ ਹੈ ਬਠਿੰਡਾ ਨਗਰ ਨਿਗਮ ਵਿਚ ਮੰਤਰੀ ਲੋਕਾਂ ਦੀਆਂ ਸਮੱਸਿਆਵਾਂ ਸੁਣ ਰਹੇ ਸਨ ਕਿ ਅਚਾਨਕ ਪੌੜੀਆਂ ’ਚ ਆਪਣੀ ਵਾਰੀ ਦੀ ਉਡੀਕ ਕਰ ਰਿਹਾ ਇੱਕ ਬਜ਼ੁਰਗ ਡਿੱਗ ਕੇ ਬੇਹੋਸ਼ ਹੋ ਗਿਆ ਪਰ ਮੰਤਰੀ ਡਾ. ਰਵਜੋਤ ਸਿੰਘ ਨੇ ਤੁਰੰਤ ਮੌਕੇ ਦੀ ਨਜ਼ਾਕਤ ਨੂੰ ਸਮਝਦਿਆਂ ਬਿਨਾਂ ਕਿਸੇ ਹਿਚਕਚਾਹਟ ਦੇ ਉਕਤ ਬਜ਼ੁਰਗ ਨੂੰ ਸੀਪੀਆਰ (CPR) ਦੇਣੀ ਸ਼ੁਰੂ ਕਰ ਦਿੱਤੀ। ਉਨ੍ਹਾਂ ਨੇ ਨਿਰੰਤਰ ਹੱਥਾਂ-ਪੈਰਾਂ ਦੀ ਮਾਲਿਸ਼ ਕੀਤੀ ਅਤੇ ਦਿਲ ਦੀ ਬਿਮਾਰੀ ਨਾਲ ਪੀੜਤ ਬਜ਼ੁਰਗ ਨੂੰ ਮੁੜ ਸਾਹ ਦਿੱਤਾ। ਕੁਝ ਸਮੇਂ ਬਾਅਦ ਬਜ਼ੁਰਗ ਦਾ ਸਾਹ ਵਾਪਸ ਆ ਗਿਆ ਅਤੇ ਉਨ੍ਹਾਂ ਨੂੰ ਤੁਰੰਤ ਹਸਪਤਾਲ ਭੇਜ ਦਿੱਤਾ ਗਿਆ। ਇਸ ਬਾਰੇ ਪੁੱਛੇ ਜਾਣ ’ਤੇ ਡਾ. ਰਵਜੋਤ ਸਿੰਘ ਨੇ ਕਿਹਾ, ‘ਮੈਂ ਪਹਿਲਾਂ ਇੱਕ ਡਾਕਟਰ ਹਾਂ, ਇਨਸਾਨੀ ਜਾਨ ਬਚਾਉਣਾ ਮੇਰਾ ਫਰਜ਼ ਹੈ। ਮੈਨੂੰ ਖੁਸ਼ੀ ਹੈ ਕਿ ਮੈਂ ਸਮੇਂ ’ਤੇ ਮਦਦ ਕਰ ਸਕਿਆ।’ ਉਨ੍ਹਾਂ ਇਹ ਵੀ ਕਿਹਾ ਕਿ ਹਰ ਨੌਜਵਾਨ ਨੂੰ ਫਸਟ ਏਡ ਅਤੇ ਸੀਪੀਆਰ ਦੀ ਜਾਣਕਾਰੀ ਲੈਣੀ ਚਾਹੀਦੀ ਹੈ ਤਾਂ ਕਿ ਵਕਤ ਉੱਤੇ ਕਿਸੇ ਦੀ ਕੀਮਤੀ ਜਾਨ ਬਚਾਈ ਜਾ ਸਕੇ।

Advertisement