ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

Punjab news ਬੱਸ ਸਟੈਂਡ ਬਦਲਣ ਦੇ ਵਿਰੋਧ ਵਜੋਂ ਬਠਿੰਡਾ ’ਚ ਬਾਜ਼ਾਰ ਬੰਦ, ਸ਼ਹਿਰ ਵਿਚ ਰੋਸ ਮਾਰਚ

ਸਥਾਨਕ ਪ੍ਰਸ਼ਾਸਨ ਕੋਲੋਂ ਫੈਸਲਾ ਵਾਪਸ ਲੈਣ ਦੀ ਮੰਗ ਕੀਤੀ
ਵੱਖ ਵੱਖ ਜਥੇਬੰਦੀਆਂ ਦੇ ਨੁਮਾਇੰਦੇ ਵਿਰੋਧ ਪ੍ਰਦਰਸ਼ਨ ਕਰਦੇ ਹੋਏ। ਫੋਟੋ: ਪਵਨ ਸ਼ਰਮਾ
Advertisement

ਮਨੋਜ ਸ਼ਰਮਾ

ਬਠਿੰਡਾ, 26 ਮਾਰਚ

Advertisement

ਬਠਿੰਡਾ ਬੱਸ ਸਟੈਂਡ ਨੂੰ ਬਦਲ ਕੇ ਨਵੇਂ ਥਾਂ ਮਲੋਟ ਰੋਡ ’ਤੇ ਲਿਜਾਣ ਦੇ ਫੈਸਲੇ ਖਿਲਾਫ ਸ਼ਹਿਰ ਵਾਸੀਆਂ ਵਿਚ ਰੋਸ ਦੀ ਲਹਿਰ ਤੇਜ਼ੀ ਨਾਲ ਵਧ ਰਹੀ ਹੈ। ਬੀਤੇ ਕੱਲ੍ਹ ਲੋਕ ਪੱਖੀ ਧਿਰਾਂ ਵੱਲੋਂ ਬੱਸ ਸਟੈਂਡ ਨੂੰ ਮੌਜੂਦਾ ਜਗ੍ਹਾ ’ਤੇ ਹੀ ਕਾਇਮ ਰੱਖਣ ਲਈ ਮੋਰਚਾ ਲਾਇਆ ਗਿਆ ਸੀ। ਸ਼ਨਿਚਰਵਾਰ ਨੂੰ ‘ਬੱਸ ਸਟੈਂਡ ਬਚਾਓ ਸੰਘਰਸ਼ ਕਮੇਟੀ’ ਦੇ ਬੈਨਰ ਹੇਠ ਸ਼ਹਿਰ ਨਿਵਾਸੀਆਂ, ਟਰਾਂਸਪੋਰਟਰਾਂ ਤੇ ਦੁਕਾਨਦਾਰਾ ਵੱਲੋਂ ਆਪਣੀਆਂ ਦੁਕਾਨਾਂ ਬੰਦ ਕਰਕੇ ਸ਼ਹਿਰ ਵਿਚ ਰੋਸ ਮਾਰਚ ਕੱਢਿਆ ਗਿਆ। ਬੱਸ ਸਟੈਂਡ ਨਜ਼ਦੀਕ ਬਾਜ਼ਾਰ ਬੰਦ ਰਹੇ।

ਬੱਸ ਸਟੈਂਡ ਸ਼ਹਿਰ ਤੋਂ ਬਾਹਰ ਕੱਢਣ ਦੇ ਵਿਰੋਧ ਵਿਚ ਬੰਦ ਪਿਆ ਬਠਿੰਡਾ ਦਾ ਇਕ ਬਾਜ਼ਾਰ। ਫੋਟੋ: ਪਵਨ ਸ਼ਰਮਾ

ਰੋਸ ਮਾਰਚ ਦੀ ਅਗਵਾਈ ਕਰ ਰਹੇ ਮਾਲਵਾ ਬੱਸ ਆਪਰੇਟਰ ਯੂਨੀਅਨ ਦੇ ਪ੍ਰਧਾਨ ਬਲਤੇਜ ਸਿੰਘ ਵਾਂਦਰ, ਗੁਰਪ੍ਰੀਤ ਆਰਟਿਸਟ, ਡਾ. ਅਜੀਤ ਪਾਲ ਸਿੰਘ ਐਮਡੀ, ਪ੍ਰਿੰਸੀਪਲ ਬੱਗਾ ਸਿੰਘ, ਸਮੇਤ ਹੋਰ ਆਗੂਆਂ ਨੇ ਕਿਹਾ ਕਿ ਉਹ ਕਿਸੇ ਵੀ ਹਾਲਤ ਵਿੱਚ ਬੱਸ ਸਟੈਂਡ ਨੂੰ ਸ਼ਹਿਰ ਤੋਂ ਬਾਹਰ ਨਹੀਂ ਲੈ ਕੇ ਜਾਣ ਦੇਣਗੇ।

ਰੋਸ ਪ੍ਰਦਰਸ਼ਨ ਵਿੱਚ ਸ਼ਾਮਲ ਵੱਖ ਵੱਖ ਜਥੇਬੰਦੀਆਂ ਦੇ ਕਾਰਕੁਨ ਤੇ ਆਮ ਲੋਕ। ਫੋਟੋ: ਪਵਨ ਸ਼ਰਮਾ

ਰੋਸ ਮਾਰਚ ਬਠਿੰਡਾ ਦੇ ਅੰਬੇਦਕਰ ਚੌਂਕ ਤੋਂ ਲੈ ਕੇ ਸ਼ਹਿਰ ਦੇ ਫਾਇਰ ਬ੍ਰਿਗੇਡ ਤੱਕ ਕੱਢਿਆ ਗਿਆ। ਕਾਬਿਲੇਗੌਰ ਹੈ ਕਿ ਇਹ ਪ੍ਰਦਰਸ਼ਨ ਹਰ ਰੋਜ਼ ਹੋ ਰਹੇ ਵਿਰੋਧ ਦੀ ਲੜੀ ਦਾ ਹਿੱਸਾ ਹੈ, ਜਿਸ ਰਾਹੀਂ ਲੋਕ ਪ੍ਰਸ਼ਾਸਨ ਤੋਂ ਆਪਣਾ ਫੈਸਲਾ ਵਾਪਸ ਲੈਣ ਦੀ ਮੰਗ ਕਰ ਰਹੇ ਹਨ।

Advertisement