ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਪਾਕਿਸਤਾਨ ਨੂੰ ਗੁਪਤ ਸੂਚਨਾਵਾਂ ਭੇਜਣ ਦੇ ਦੋਸ਼ ’ਚ ਬਠਿੰਡਾ ਕੈਂਟ ਤੋਂ ਮੋਚੀ ਗ੍ਰਿਫ਼ਤਾਰ

ਮਨੋਜ ਸ਼ਰਮਾ ਬਠਿੰਡਾ, 29 ਅਪਰੈਲ ਪਹਿਲਗਾਮ ਅਤਿਵਾਦੀ ਹਮਲੇ ਤੋਂ ਬਾਅਦ ਭਾਰਤੀ ਫੌਜ ਅਤੇ ਪੁਲੀਸ ਵੱਲੋਂ ਸ਼ੱਕੀ ਕਿਸਮ ਦੇ ਲੋਕਾਂ ਦੀ ਚੈਕਿੰਗ ਲਗਾਤਾਰ ਜਾਰੀ ਹੈ। ਇਸ ਦੌਰਾਨ ਬਠਿੰਡਾ ਕੈਂਟ ਤੋਂ ਇਕ ਮੋਚੀ ਨੂੰ ਪਾਕਿਸਤਾਨ ਦੀ ਇਕ ਮਹਿਲਾ ਨਾਲ ਸੰਪਰਕ ਰੱਖਣ ਦੇ...
Advertisement

ਮਨੋਜ ਸ਼ਰਮਾ

ਬਠਿੰਡਾ, 29 ਅਪਰੈਲ

Advertisement

ਪਹਿਲਗਾਮ ਅਤਿਵਾਦੀ ਹਮਲੇ ਤੋਂ ਬਾਅਦ ਭਾਰਤੀ ਫੌਜ ਅਤੇ ਪੁਲੀਸ ਵੱਲੋਂ ਸ਼ੱਕੀ ਕਿਸਮ ਦੇ ਲੋਕਾਂ ਦੀ ਚੈਕਿੰਗ ਲਗਾਤਾਰ ਜਾਰੀ ਹੈ। ਇਸ ਦੌਰਾਨ ਬਠਿੰਡਾ ਕੈਂਟ ਤੋਂ ਇਕ ਮੋਚੀ ਨੂੰ ਪਾਕਿਸਤਾਨ ਦੀ ਇਕ ਮਹਿਲਾ ਨਾਲ ਸੰਪਰਕ ਰੱਖਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮੁਲਜ਼ਮ ਦੀ ਪਛਾਣ ਸੁਨੀਲ ਕੁਮਾਰ ਵਜੋਂ ਹੋਈ ਹੈ, ਜੋ ਕਿ ਸਮਸਤੀਪੁਰ ਬਿਹਾਰ ਦਾ ਰਹਿਣ ਵਾਲਾ ਹੈ। ਉਹ ਪਿਛਲੇ 10 ਸਾਲਾਂ ਤੋਂ ਬੇਅੰਤ ਨਗਰ, ਬਠਿੰਡਾ ਵਿਚ ਰਹਿ ਰਿਹਾ ਸੀ ਅਤੇ ਬਠਿੰਡਾ ਛਾਉਣੀ ਵਿਚ ਮੋਚੀ ਦਾ ਕੰਮ ਕਰਦਾ ਸੀ।

ਫੌਜ ਦੀ ਖੁਫੀਆ ਏਜੰਸੀ ਨੇ ਇਕ ਆਪਰੇਸ਼ਨ ਦੌਰਾਨ ਉਸ ਦੇ ਮੋਬਾਈਲ ਦੀ ਜਾਂਚ ਕੀਤੀ, ਜਿਸ ਵਿਚ ਪਾਕਿਸਤਾਨ ਦੀ ਇਕ ਔਰਤ ਨਾਲ ਸ਼ੱਕੀ ਵਟਸਐਪ ਚੈਟ ਮਿਲੀ। ਪੁਲੀਸ ਨੇ ਸੁਨੀਲ ਕੁਮਾਰ ਖ਼ਿਲਾਫ਼ ਜਾਸੂਸੀ ਦਾ ਮਾਮਲਾ ਦਰਜ ਕਰ ਲਿਆ ਹੈ। ਫੌਜ ਵੱਲੋਂ ਇਸ ਸਬੰਧੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਗੌਰਤਲਬ ਹੈ ਬੀਤੇ 4 ਵਰ੍ਹੇ ਪਹਿਲਾ ਬਠਿੰਡਾ ਫੌਜੀ ਸਟੇਸ਼ਨ ਵਿੱਚ ਕੰਮ ਕਰਦੇ ਇਕ ਦਰਜਾ ਚਾਰ ਮੁਲਾਜਮ ਨੂੰ ਪਾਕਿਸਤਾਨੀ ਖੁਫੀਆ ਏਜੰਸੀ ISI ਦੀ ਇਕ ਔਰਤ ਵੱਲੋਂ ਹਨੀ-ਟ੍ਰੈਪ ਕਰਨ ਦੌਰਾਨ ਗੁਪਤ ਦਸਤਾਵੇਜ਼ ਭੇਜਣ ਦੇ ਦੋਸ਼ਾਂ 'ਚ ਗ੍ਰਿਫਤਾਰ ਕੀਤਾ ਗਿਆ ਸੀ।

Advertisement
Tags :
bathinda newsPahalgam terror attackPunjabi NewsPunjabi TribunePunjabi Tribune News