ਮਹਿਲ ਕਲਾਂ: ਬਲਾਕ ਸਮਿਤੀ ਜ਼ੋਨ ਚੰਨਣਵਾਲ ਦੇ ਇੱਕ ਬੂਥ ਦੀ ਪੋਲਿੰਗ ਰੱਦ
ਬਲਾਕ ਮਹਿਲ ਕਲਾਂ ਅਧੀਨ ਪੈਂਦੇ ਬਲਾਕ ਸਮਿਤੀ ਜ਼ੋਨ ਚੰਨਣਵਾਲ ਦੇ ਇੱਕ ਬੂਥ ਦੀ ਪੋਲਿੰਗ ਚੋਣ ਕਮਿਸ਼ਨ ਵੱਲੋਂ ਰੱਦ ਕਰ ਦਿੱਤੀ ਗਈ ਹੈ। ਜ਼ੋਨ ਅਧੀਨ ਪੈਂਦੇ ਪਿੰਡ ਰਾਏਸਰ ਪਟਿਆਲਾ ਦੇ ਬੂਥ ਨੰਬਰ 20 ਵਿੱਚ ਇਹ ਵਿਵਾਦ ਹੋਇਆ ਹੈ। ਇਸ ਕਾਰਨ ਕਰੀਬ...
Advertisement
ਬਲਾਕ ਮਹਿਲ ਕਲਾਂ ਅਧੀਨ ਪੈਂਦੇ ਬਲਾਕ ਸਮਿਤੀ ਜ਼ੋਨ ਚੰਨਣਵਾਲ ਦੇ ਇੱਕ ਬੂਥ ਦੀ ਪੋਲਿੰਗ ਚੋਣ ਕਮਿਸ਼ਨ ਵੱਲੋਂ ਰੱਦ ਕਰ ਦਿੱਤੀ ਗਈ ਹੈ। ਜ਼ੋਨ ਅਧੀਨ ਪੈਂਦੇ ਪਿੰਡ ਰਾਏਸਰ ਪਟਿਆਲਾ ਦੇ ਬੂਥ ਨੰਬਰ 20 ਵਿੱਚ ਇਹ ਵਿਵਾਦ ਹੋਇਆ ਹੈ। ਇਸ ਕਾਰਨ ਕਰੀਬ ਤਿੰਨ ਘੰਟੇ ਇਸ ਬੂਥ ਦੀ ਚੋਣ ਪ੍ਰਕਿਰਿਆ ਬੰਦ ਰਹੀ।ਪਿੰਡ ਰਾਏਸਰ ਪਟਿਆਲਾ ਵਿਖੇ ਐਸਡੀਐਮ ਬੇਅੰਤ ਸਿੰਘ ਨਾਲ ਗੱਲਬਾਤ ਕਰਦੇ ਹੋਏ ਅਕਾਲੀ ਦਲ ਦੇ ਆਗੂ।
ਜਾਣਕਾਰੀ ਮੁਤਾਬਕ ਸਵੇਰੇ ਸਮੇਂ ਇਸ ਬੂਥ ਉਪਰ ਪੋਸਟਲ ਬੈਲੇਟ ਪੇਪਰ ’ਤੇ ਸ਼੍ਰੋਮਣੀ ਅਕਾਲੀ ਦਲ ਦਾ ਚਿੰਨ੍ਹ ਨਾ ਹੋਣ ਕਾਰਨ ਅਕਾਲੀ ਦਲ ਵਲੋਂ ਇਸ ਦਾ ਵਿਰੋਧ ਕੀਤਾ ਗਿਆ ਅਤੇ ਚੋਣ ਪ੍ਰਕਿਰਿਆ ’ਤੇ ਸਵਾਲ ਉਠਾਏ ਗਏ। ਜਿਸ ਤੋਂ ਬਾਅਦ ਮੌਕੇ ’ਤੇ ਐਸਡੀਐਮ ਮਹਿਲ ਕਲਾਂ ਬੇਅੰਤ ਸਿੰਘ, ਡੀਐਸਪੀ ਜਸਪਾਲ ਸਿੰਘ ਪਹੁੰਚੇ ਅਤੇ ਸਾਰੀਆਂ ਧਿਰਾਂ ਨਾਲ ਗੱਲਬਾਤ ਕੀਤੀ ਪਰ ਕੋਈ ਨਤੀਜਾ ਨਹੀਂ ਨਿਕਲਿਆ। ਜਿਸ ਤੋਂ ਬਾਅਦ ਏਡੀਸੀ ਜਨਰਲ ਅਮਿਤ ਬੇਂਬੀ ਅਤੇ ਚੋਣ ਆਬਜ਼ਰਬਰ ਬਲਦੀਪ ਕੌਰ ਵੀ ਆਏ। ਇਸ ਮੌਕੇ ਅਧਿਕਾਰੀਆਂ ਨੇ ਦੱਸਿਆ ਕਿ ਇਸ ਪੋਲਿੰਗ ਬੂਥ ਉਪਰ ਤਕਨੀਕੀ ਕਾਰਨਾਂ ਕਰਕੇ ਪ੍ਰਿੰਟਿੰਗ ਵਿੱਚ ਕੁਝ ਗਲਤੀ ਰਹੀ ਹੈ। ਇਸ ਮਾਮਲੇ ਦੀ ਜਾਂਚ ਵੀ ਕੀਤੀ ਜਾਵੇਗੀ। ਬੂਥ 20 ਉਪਰ ਪੋਲਿੰਗ ਰੱਦ ਕਰ ਦਿੱਤੀ ਗਈ ਹੈ। ਹੁਣ ਇਹ ਚੋਣ 16 ਦਸੰਬਰ ਨੂੰ ਹੋਵੇਗੀ।
Advertisement
Advertisement
