ਵਿਦਿਆਰਥੀਆਂ ਵੱਲੋਂ ਹੁਸੈਨੀਵਾਲਾ ਸਰਹੱਦ ਦਾ ਦੌਰਾ
ਜ਼ੀਰਾ: ਸਰਕਾਰੀ ਹਾਈ ਸਕੂਲ ਵਕੀਲਾਂ ਵਾਲਾ ਦੇ ਹੈੱਡਮਾਸਟਰ ਵਿਸ਼ੇਸ਼ ਸਚਦੇਵਾ ਦੀ ਅਗਵਾਈ ’ਚ ਸਕੂਲ ਦੇ ਵਿਦਿਆਰਥੀਆਂ ਵੱਲੋਂ ਹੁਸੈਨੀਵਾਲਾ ਸਰਹੱਦ ਦਾ ਇੱਕ ਰੋਜ਼ਾ ਵਿੱਦਿਅਕ ਦੌਰਾ ਕੀਤਾ ਗਿਆ। ਇਸ ਮੌਕੇ ਸਕੂਲ ਦੇ 40 ਦੇ ਕਰੀਬ ਵਿਦਿਆਰਥੀਆਂ ਨੇ ਪਹਿਲੀ ਅੰਗਰੇਜ਼ ਸਿੱਖ ਯੁੱਧ ਦੇ...
Advertisement
ਜ਼ੀਰਾ: ਸਰਕਾਰੀ ਹਾਈ ਸਕੂਲ ਵਕੀਲਾਂ ਵਾਲਾ ਦੇ ਹੈੱਡਮਾਸਟਰ ਵਿਸ਼ੇਸ਼ ਸਚਦੇਵਾ ਦੀ ਅਗਵਾਈ ’ਚ ਸਕੂਲ ਦੇ ਵਿਦਿਆਰਥੀਆਂ ਵੱਲੋਂ ਹੁਸੈਨੀਵਾਲਾ ਸਰਹੱਦ ਦਾ ਇੱਕ ਰੋਜ਼ਾ ਵਿੱਦਿਅਕ ਦੌਰਾ ਕੀਤਾ ਗਿਆ। ਇਸ ਮੌਕੇ ਸਕੂਲ ਦੇ 40 ਦੇ ਕਰੀਬ ਵਿਦਿਆਰਥੀਆਂ ਨੇ ਪਹਿਲੀ ਅੰਗਰੇਜ਼ ਸਿੱਖ ਯੁੱਧ ਦੇ ਇਤਿਹਾਸਕ ਸਥਾਨ ਮੁਦਕੀ ਦੀ ਮਸ਼ਾਲ, ਗੁਰਦੁਆਰਾ ਜਾਮਨੀ ਸਾਹਿਬ ਬਜੀਦਪੁਰ, ਸਾਰਾਗੜ੍ਹੀ ਦੀ ਲੜਾਈ ਦੀ ਯਾਦ ਗੁਰਦੁਆਰਾ ਸਾਰਾਗੜ੍ਹੀ ਅਤੇ ਭਾਰਤ ਪਾਕਿਸਤਾਨ ਸਰਹੱਦ ਹੁਸੈਨੀਵਾਲਾ ਸਰਹੱਦ ਦੀ ਯਾਤਰਾ ਕੀਤੀ। ਇਸ ਮੌਕੇ ਹੈੱਡਮਾਸਟਰ ਵਿਸ਼ੇਸ਼ ਸਚਦੇਵਾ ਨੇ ਦੱਸਿਆ ਕਿ ਇਸ ਇੱਕ ਦਿਨਾਂ ਟੂਰ ਦਾ ਉਦੇਸ਼ ਵਿਦਿਆਰਥੀਆਂ ਨੂੰ ਪੰਜਾਬ ਦੇ ਅਮੀਰ ਅਤੇ ਇਤਿਹਾਸਕ ਵਿਰਸੇ ਬਾਰੇ ਜਾਣੂ ਕਰਾਉਣ ਦੇ ਨਾਲ-ਨਾਲ ਪੰਜਾਬ ਦੀਆਂ ਹੱਦਾਂ ਸਰਹੱਦਾਂ ਨੂੰ ਸਮਝਣ ਲਈ ਦੌਰਾ ਕਰਵਾਉਣਾ ਸੀ। ਇਸ ਮੌਕੇ ਅਧਿਆਪਕ ਅਰੁਣ ਕੁਮਾਰ ਅਤੇ ਪਰਮਿੰਦਰ ਕੌਰ ਹਾਜ਼ਰ ਸਨ। -ਪੱਤਰ ਪ੍ਰੇਰਕ
Advertisement
Advertisement