ਹਰਸਿਮਰਤ ਬਾਦਲ ਨੇ ਪਾਣੀ ਨਾਲ ਪ੍ਰਭਾਵਿਤ ਸਾਈ ਨਗਰ ਵਾਸੀਆਂ ਦਾ ਹਾਲ ਜਾਣਿਆ
ਸਾਬਕਾ ਕੇਂਦਰੀ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੀ ਸੰਸਦ ਮੈਂਬਰ ਬੀਬੀ ਹਰਸਿਮਰਤ ਕੌਰ ਬਾਦਲ ਨੇ ਅੱਜ ਇੱਥੋਂ ਬਠਿੰਡਾ ਦੇ ਸਾਈ ਨਗਰ ਦਾ ਦੌਰਾ ਕਰਕੇ ਇਲਾਕਾ ਵਾਸੀਆਂ ਦੀਆਂ ਸਮੱਸਿਆਵਾਂ ਦਾ ਜਾਇਜ਼ਾ ਲਿਆ। ਬਠਿੰਡਾ ਰਜਵਾਹਾ ਟੁੱਟਣ ਕਾਰਨ ਖੇਤਰ ਦੇ ਲੋਕਾਂ ਦੇ ਘਰਾਂ ਵਿਚ ਪਾਣੀ ਭਰ ਗਿਆ ਸੀ। ਇਸ ਮੌਕੇ ਸਾਈ ਨਗਰ ਵਾਸੀਆਂ ਨੇ ਦੱਸਿਆ ਕਿ ਇਲਾਕੇ ਵਿੱਚ ਕੋਈ ਸੀਵਰੇਜ ਪ੍ਰਣਾਲੀ ਦੀ ਵਿਵਸਥਾ ਨਾ ਹੋਣ ਕਾਰਨ ਪਾਣੀ ਜਮ੍ਹਾ ਹੋ ਗਿਆ ਜਿਸ ਕਾਰਨ ਆਮ ਜਨ ਜੀਵਨ ਪ੍ਰਭਾਵਿਤ ਹੋ ਰਿਹਾ ਹੈ। ਇਸ ਮੌਕੇ ਗੰਭੀਰਤਾ ਨੂੰ ਦੇਖਦਿਆਂ ਬੀਬੀ ਬਾਦਲ ਨੇ ਤੁਰੰਤ ਡਿਪਟੀ ਕਮਿਸ਼ਨਰ ਬਠਿੰਡਾ ਸ਼ੌਕਤ ਅਹਿਮਦ ਪਰੇ ਨੂੰ ਫ਼ੋਨ ਕਰਕੇ ਮਾਮਲੇ ਨੂੰ ਹੱਲ ਕਰਨ ਬਾਰੇ ਕਿਹਾ ਅਤੇ ਸੀਵਰੇਜ ਪਾਉਣ ਸਬੰਧੀ ਜ਼ਰੂਰੀ ਕਾਰਵਾਈ ਕਰਨ ਦੀ ਹਦਾਇਤ ਦਿੱਤੀ। ਇਸ ਮੌਕੇ ਉਨ੍ਹਾਂ ਪੰਜਾਬ ਸਰਕਾਰ ਦੇ ਵਿਕਾਸ ਕੰਮਾਂ ਦੇ ਨਾਅਰੇ ’ਤੇ ਸਵਾਲ ਚੁੱਕੇ।
ਇਸ ਮੌਕੇ ਮੌਜੂਦ ਜਿਲ੍ਹਾ ਪ੍ਰਧਾਨ ਜਗਸੀਰ ਸਿੰਘ ਜੱਗਾ ਕਲਿਆਣ ਅਤੇ ਹਲਕਾ ਬਠਿੰਡਾ ਦੇ ਇੰਚਾਰਜ ਦੇ ਇਕਾਬਲ ਸਿੰਘ ਬਬਲੀ ਢਿਲੋਂ ਨੇ ਕਿਹਾ ਕਿ ਸਾਈ ਨਗਰ ਵਰਗੀਆਂ ਬਸਤੀਆਂ ਦੀ ਕਾਇਆ-ਕਲਪ ਕਰਨੀ ਸਮੇਂ ਦੀ ਲੋੜ ਹੈ ਤਾਂ ਜੋ ਨਾਗਰਿਕਾਂ ਨੂੰ ਆਦਰਸ਼ ਜੀਵਨ ਲਈ ਮੂਲ ਸਵਿਧਾਵਾਂ ਮਿਲ ਸਕਣ।