ਤਲਵੰਡੀ ਭਾਈ ਦੇ ਗੁਰਦੁਆਰਾ ਵਿਸ਼ਵਕਰਮਾ ਵਿੱਖੇ ਵਾਪਰੀ ਅੱਗ ਲੱਗਣ ਦੀ ਘਟਨਾ; ਪਵਿੱਤਰ ਸਰੂਪ ਅਗਨ ਭੇਟ
ਸੇਵਾਦਾਰਾਂ ਨੇ ਹਿੰਮਤ ਕਰਕੇ ਸਮੇਂ ਸਿਰ ਅੱਗ ’ਤੇ ਪਾਇਆ ਕਾਬੂ
Advertisement
ਤਲਵੰਡੀ ਭਾਈ ਦੇ ਪੁਰਾਣੇ ਮੁੱਖ ਮਾਰਗ ’ਤੇ ਸਥਿਤ ਗੁਰਦੁਆਰਾ ਵਿਸ਼ਵਕਰਮਾ ਵਿੱਖੇ ਅੱਗ ਲੱਗਣ ਦੀ ਘਟਨਾ ਵਾਪਰੀ ਹੈ। ਘਟਨਾ ਵਿੱਚ ਦਰਬਾਰ ਸਾਹਿਬ ਵਿੱਚ ਪ੍ਰਕਾਸ਼ਮਾਨ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬੀੜ ਦੇ ਅਗਨ ਭੇਟ ਹੋਣ ਦੀ ਖ਼ਬਰ ਹੈ। ਘਟਨਾ ਸ਼ਾਮ ਕਰੀਬ 4 ਵਜੇ ਦੀ ਦੱਸੀ ਜਾ ਰਹੀ ਹੈ।
ਮੌਕੇ ’ਤੇ ਮੌਜੂਦ ਤਲਵੰਡੀ ਭਾਈ ਤੋਂ ਐਸਜੀਪੀਸੀ ਦੇ ਮੈਂਬਰ ਸਤਪਾਲ ਸਿੰਘ ਤਲਵੰਡੀ ਨੇ ਦੱਸਿਆ ਕਿ ਘਟਨਾ ਦਾ ਕਾਰਨ ਸ਼ਾਰਟ ਸਰਕਟ ਹੈ। ਗੁਰੂ ਗ੍ਰੰਥ ਸਾਹਿਬ ਜੀ ਦਾ ਇੱਕ ਸਰੂਪ ਅਗਨ ਭੇਟ ਹੋ ਗਿਆ। ਬਾਕੀ ਦੇ ਸਰੂਪ ਸੁਰੱਖਿਅਤ ਹਨ।
Advertisement
ਉਨ੍ਹਾਂ ਦੱਸਿਆ ਕਿ ਸੇਵਾਦਾਰਾਂ ਨੇ ਹਿੰਮਤ ਕਰਕੇ ਸਮੇਂ ਸਿਰ ਅੱਗ ’ਤੇ ਕਾਬੂ ਪਾ ਲਿਆ। ਮੌਕੇ ’ਤੇ ਅੱਗ ਬੁਝਾਊ ਗੱਡੀਆਂ ਵੀ ਪਹੁੰਚ ਗਈਆਂ ਸਨ। ਇਸ ਘਟਨਾ ਤੋਂ ਸ਼ਹਿਰ ਦੇ ਲੋਕ ਸਦਮੇ ਵਿੱਚ ਹਨ।
Advertisement
