ਕਿਸਾਨ ਵਿੰਗ ਜ਼ਿਲ੍ਹਾ ਬਠਿੰਡਾ ਨੇ ਹੜ੍ਹ ਪ੍ਰਭਾਵਿਤਾਂ ਲਈ ਪਸ਼ੂ ਫੀਡ ਭੇਜੀ
ਕਿਸਾਨ-ਵਿੰਗ ਜ਼ਿਲ੍ਹਾ ਬਠਿੰਡਾ ਵੱਲੋਂ ਸਟੇਟ-ਸੈਕਟਰੀ ਇੰਚਾਰਜ ਮਾਲਵਾ-ਵੈਸਟ ਜ਼ੋਨ ਪਰਮਜੀਤ ਸਿੰਘ ਕੋਟਫੱਤਾ ਦੀ ਅਗਵਾਈ ਹੇਠ ਹੜ੍ਹ ਪ੍ਰਭਾਵਿਤ ਪਿੰਡਾਂ ਲਈ 20 ਕੁਇੰਟਲ ਪਸ਼ੂਆਂ ਦੀ ਫੀਡ ਫਾਜ਼ਿਲਕਾ ਭੇਜੀ ਗਈ। ਇਸ ਮੌਕੇ ਕੋਟਫੱਤਾ ਨੇ ਕਿਹਾ ਕਿ ਪਾਰਟੀ ਹਾਈਕਮਾਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪਿੰਡ ਪੱਧਰ ਦੇ...
Advertisement
ਕਿਸਾਨ-ਵਿੰਗ ਜ਼ਿਲ੍ਹਾ ਬਠਿੰਡਾ ਵੱਲੋਂ ਸਟੇਟ-ਸੈਕਟਰੀ ਇੰਚਾਰਜ ਮਾਲਵਾ-ਵੈਸਟ ਜ਼ੋਨ ਪਰਮਜੀਤ ਸਿੰਘ ਕੋਟਫੱਤਾ ਦੀ ਅਗਵਾਈ ਹੇਠ ਹੜ੍ਹ ਪ੍ਰਭਾਵਿਤ ਪਿੰਡਾਂ ਲਈ 20 ਕੁਇੰਟਲ ਪਸ਼ੂਆਂ ਦੀ ਫੀਡ ਫਾਜ਼ਿਲਕਾ ਭੇਜੀ ਗਈ। ਇਸ ਮੌਕੇ ਕੋਟਫੱਤਾ ਨੇ ਕਿਹਾ ਕਿ ਪਾਰਟੀ ਹਾਈਕਮਾਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪਿੰਡ ਪੱਧਰ ਦੇ ਆਗੂ ਤੋਂ ਲੈ ਕੇ ਚੇਅਰਮੈਨ ਅਤੇ ਸੂਬਾ ਪੱਧਰ ਦੇ ਆਗੂ ਤੱਕ ਹਰ ਵਰਗ ਦਾ ਕਾਰਕੁਨ ਮੈਦਾਨੀ ਪੱਧਰ ’ਤੇ ਹੜ੍ਹ ਪੀੜਤਾਂ ਦੀ ਮਦਦ ਲਈ ਦਿਨ-ਰਾਤ ਜੁਟਿਆ ਹੋਇਆ ਹੈ।
ਉਨ੍ਹਾਂ ਦੱਸਿਆ ਕਿ ਪਾਰਟੀ ਹਾਈਕਮਾਨ ਵੱਲੋਂ ਮੁਕਤਸਰ ਸਾਹਿਬ, ਬਠਿੰਡਾ ਅਤੇ ਮਾਨਸਾ ਦੇ ਅਹੁਦੇਦਾਰਾਂ ਤੇ ਵਲੰਟੀਅਰਾਂ ਦੀਆਂ ਡਿਊਟੀਆਂ ਫਾਜ਼ਿਲਕਾ ਵਿੱਚ, ਜਦਕਿ ਬਰਨਾਲਾ, ਮੋਗਾ ਅਤੇ ਫ਼ਰੀਦਕੋਟ ਦੇ ਅਹੁਦੇਦਾਰਾਂ ਤੇ ਵਲੰਟੀਅਰਾਂ ਦੀਆਂ ਡਿਊਟੀਆਂ ਫ਼ਿਰੋਜ਼ਪੁਰ ਵਿੱਚ ਲਗਾਈਆਂ ਗਈਆਂ ਹਨ। ਸਭ ਅਹੁਦੇਦਾਰ ਤੇ ਵਲੰਟੀਅਰ ਸਥਾਨਕ ਪ੍ਰਸ਼ਾਸਨ ਨਾਲ ਸਹਿਯੋਗ ਕਰਦੇ ਹੋਏ ਹੜ੍ਹ ਪੀੜਤ ਪਰਿਵਾਰਾਂ ਦੀਆਂ ਮੁਸ਼ਕਲਾਂ ਨੂੰ ਦੂਰ ਕਰਨ ਲਈ ਤੱਤਪਰ ਹਨ।
Advertisement
Advertisement