ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਖੇਤ ਮਜ਼ਦੂਰਾਂ ਨੇ ਹੱਕੀ ਮੰਗਾਂ ਲਈ ਸੰਘਰਸ਼ ਦੀ ਲਾਮਬੰਦੀ ਮੁਹਿੰਮ ਵਿੱਢੀ

ਬਲਾਕ ਸੰਮਿਤੀ ਅਤੇ ਜ਼ਿਲ੍ਹਾ ਪਰਿਸ਼ਦ ਚੋਣਾਂ ਦੀਆਂ ਸਰਗਰਮੀਆਂ ਵਿਚਕਾਰ ਖੇਤ ਮਜ਼ਦੂਰਾਂ ਨੇ ਸਿਆਸੀ ਲਾਰਿਆਂ ਤੋਂ ਅੱਕ ਕੇ ਆਰ-ਪਾਰ ਦੀ ਲੜਾਈ ਦਾ ਰਾਹ ਫੜ ਲਿਆ ਹੈ। ਪੰਜਾਬ ਖੇਤ ਮਜ਼ਦੂਰ ਯੂਨੀਅਨ ਨੇ ਚੋਣਾਂ ਨੂੰ ਕਿਰਤੀ ਲੋਕਾਂ ਨੂੰ ਵੰਡਣ ਅਤੇ ਮਸਲੇ ਰੋਲਣ...
Advertisement
ਬਲਾਕ ਸੰਮਿਤੀ ਅਤੇ ਜ਼ਿਲ੍ਹਾ ਪਰਿਸ਼ਦ ਚੋਣਾਂ ਦੀਆਂ ਸਰਗਰਮੀਆਂ ਵਿਚਕਾਰ ਖੇਤ ਮਜ਼ਦੂਰਾਂ ਨੇ ਸਿਆਸੀ ਲਾਰਿਆਂ ਤੋਂ ਅੱਕ ਕੇ ਆਰ-ਪਾਰ ਦੀ ਲੜਾਈ ਦਾ ਰਾਹ ਫੜ ਲਿਆ ਹੈ। ਪੰਜਾਬ ਖੇਤ ਮਜ਼ਦੂਰ ਯੂਨੀਅਨ ਨੇ ਚੋਣਾਂ ਨੂੰ ਕਿਰਤੀ ਲੋਕਾਂ ਨੂੰ ਵੰਡਣ ਅਤੇ ਮਸਲੇ ਰੋਲਣ ਦਾ ਜ਼ਰੀਆ ਕਰਾਰ ਦਿੱਤਾ ਹੈ ਅਤੇ 11 ਦਸੰਬਰ ਨੂੰ ਖੇਤੀ ਮੰਤਰੀ ਗੁਰਮੀਤ ਖੁੱਡੀਆਂ ਦੇ ਘਰ ਮੂਹਰੇ ਧਰਨੇ ਦੀ ਤਿਆਰੀ ਵਜੋਂ ਲੰਬੀ ਹਲਕੇ ਦੇ ਪਿੰਡਾਂ ਵਿੱਚ ਜਥੇਬੰਦਕ ਮਾਹੌਲ ਭਖਾ ਦਿੱਤਾ ਗਿਆ ਹੈ।

ਯੂਨੀਅਨ ਦੇ ਸੂਬਾ ਜਨਰਲ ਸਕੱਤਰ ਲਛਮਣ ਸਿੰਘ ਸੇਵੇਵਾਲਾ ਅਤੇ ਬਲਾਕ ਪ੍ਰਧਾਨ ਕਾਲਾ ਸਿੰਘ ਸਿੰਘੇਵਾਲਾ ਦੀ ਅਗਵਾਈ ਹੇਠ ਪਿੰਡ ਮਹਿਣਾ, ਮਿਠੜੀ ਬੁੱਧਗਿਰ, ਭਾਗੂ ਅਤੇ ਹੋਰਨਾਂ ਪਿੰਡਾਂ ਵਿੱਚ ਲਾਮਬੰਦੀ ਮੀਟਿੰਗਾਂ ਦੌਰਾਨ ਬੁਲਾਰਿਆਂ ਨੇ ਭਗਵੰਤ ਮਾਨ ਸਰਕਾਰ ਨੂੰ ਕਟਹਿਰੇ ਵਿੱਚ ਖੜ੍ਹਾ ਕੀਤਾ। ਆਗੂਆਂ ਨੇ ਕਿਹਾ ਕਿ ਚੋਣਾਂ ਕਿਰਤੀ ਲੋਕਾਂ 'ਚ ਵੰਡੀਆਂ ਪਾਉਣ ਤੇ ਮਸਲੇ ਰੋਲਣ ਦਾ ਕੰਮ ਕਰਦੀਆਂ ਹਨ। ਉਨ੍ਹਾਂ ਮਜ਼ਦੂਰਾਂ ਨੂੰ 'ਵੋਟਾਂ ਤੋਂ ਭਲੇ ਦੀ ਝਾਕ ਛੱਡੋ, ਸੰਘਰਸ਼ਾਂ ਦੇ ਰਾਹ ਪਵੋ' ਦੇ ਨਾਅਰੇ ਰਾਹੀਂ ਜਾਗਣ ਦਾ ਸੱਦਾ ਦਿੱਤਾ।

ਆਗੂਆਂ ਨੇ ਦੋਸ਼ ਲਾਇਆ ਗਿਆ ਕਿ 'ਬਦਲਾਅ' ਦੇ ਨਾਅਰੇ ਨਾਲ ਬਣੀ ਸਰਕਾਰ ਵੀ ਕਾਰਪੋਰੇਟ ਪੱਖੀ ਅਤੇ ਮਜ਼ਦੂਰ ਵਿਰੋਧੀ ਨੀਤੀਆਂ ਲਾਗੂ ਕਰ ਰਹੀ ਹੈ। ਮਹਿਲਾ ਮਜ਼ਦੂਰ ਆਗੂ ਤਾਰਾਵੰਤੀ ਨੇ ਹਜ਼ਾਰ ਰੁਪਏ ਵਾਲੀ ਗਾਰੰਟੀ ਬਾਰੇ ਜ਼ਿਕਰ ਕਰਦਿਆਂ ਕਿਹਾ ਕਿ ਮਜ਼ਦੂਰ ਔਰਤਾਂ ਹੁਣ ਚੁੱਪ ਨਹੀਂ ਬੈਠਣਗੀਆਂ।

ਪੰਜਾਬ ਖੇਤ ਮਜ਼ਦੂਰ ਯੂਨੀਅਨ ਨੇ ਬਿਜਲੀ ਸੋਧ ਬਿੱਲ-2025 ਗਰੀਬਾਂ ਦੇ ਘਰਾਂ ਵਿੱਚ ਹਨ੍ਹੇਰਾ ਕਰਨ ਦੀ ਸਾਜ਼ਿਸ਼ ਦੱਸਿਆ ਹੈ।

Advertisement

Advertisement
Show comments