ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜੈ ਸਿੰਘ ਵਾਲਾ ਦੀ ਬਿਜ਼ਨਸ ਬਲਾਸਟਰ ਟੀਮ ਦਾ ਸਨਮਾਨ
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜੈ ਸਿੰਘ ਵਾਲਾ ਵਿੱਚ ਜ਼ਿਲ੍ਹਾ ਸਿੱਖਿਆ ਅਫ਼ਸਰ ਮੈਡਮ ਮਮਤਾ ਸੇਠੀ, ਸ੍ਰੀ ਮਾਨਵ ਨਾਗਪਾਲ, ਅਤੇ ਬਿਜ਼ਨਸ ਬਲਾਸਟਰ ਦੇ ਨੋਡਲ ਅਫ਼ਸਰ ਸ੍ਰ. ਕੁਲਵਿੰਦਰ ਸਿੰਘ ਤੇ ਸ੍ਰ. ਬਲਰਾਜ ਸਿੰਘ ਨੇ ਸਕੂਲ ਦੌਰਾ ਕਰਨ ਮੌਕੇ ਬਿਜ਼ਨਸ ਬਲਾਸਟਰ ਟੀਮ ਨੂੰ...
Advertisement
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜੈ ਸਿੰਘ ਵਾਲਾ ਵਿੱਚ ਜ਼ਿਲ੍ਹਾ ਸਿੱਖਿਆ ਅਫ਼ਸਰ ਮੈਡਮ ਮਮਤਾ ਸੇਠੀ, ਸ੍ਰੀ ਮਾਨਵ ਨਾਗਪਾਲ, ਅਤੇ ਬਿਜ਼ਨਸ ਬਲਾਸਟਰ ਦੇ ਨੋਡਲ ਅਫ਼ਸਰ ਸ੍ਰ. ਕੁਲਵਿੰਦਰ ਸਿੰਘ ਤੇ ਸ੍ਰ. ਬਲਰਾਜ ਸਿੰਘ ਨੇ ਸਕੂਲ ਦੌਰਾ ਕਰਨ ਮੌਕੇ ਬਿਜ਼ਨਸ ਬਲਾਸਟਰ ਟੀਮ ਨੂੰ ਸਰਟੀਫਿਕੇਟਾਂ ਦੀ ਵੰਡ ਕੀਤੀ।
ਸਕੂਲ ਦੀ ਟੀਮ ਨੇ ਕੁਦਰਤੀ ਉਤਪਾਦ ‘ਸਟ੍ਰੋਂਗ ਐਂਡ ਸ਼ਾਈਨ ਹੇਅਰ ਸ਼ੈਂਪੂ’ ਤਿਆਰ ਕਰਕੇ ਰਾਜ ਪੱਧਰੀ ਪ੍ਰਦਰਸ਼ਨੀ ਵਿੱਚ ਸ਼ਮੂਲੀਅਤ ਕੀਤੀ, ਜਿਥੇ ਟੀਮ ਨੂੰ 25 ਹਜ਼ਾਰ ਰੁਪਏ ਦਾ ਇਨਾਮ ਰਾਜ ਸਭਾ ਮੈਂਬਰ ਸ੍ਰ. ਬਿਕਰਮਜੀਤ ਸਿੰਘ ਸਾਹਨੀ ਵੱਲੋਂ ਮਿਲਿਆ। ਜ਼ਿਲ੍ਹਾ ਸਿੱਖਿਆ ਅਫ਼ਸਰ ਨੇ ਆਪਣੇ ਸੰਬੋਧਨ ਰਾਹੀਂ ਸਰਕਾਰ ਵੱਲੋਂ ਵਿਦਿਆਰਥੀਆਂ ਲਈ ਕੀਤੀਆਂ ਉਪਰਾਲਿਆਂ ਦੀ ਗੱਲ ਕਰਦਿਆਂ ਕਿਹਾ ਕਿ ਇਨ੍ਹਾਂ ਯਤਨਾਂ ਰਾਹੀਂ ਵਿਦਿਆਰਥੀਆਂ ਨੂੰ ਰੁਜ਼ਗਾਰ ਯੋਗ ਬਣਾਇਆ ਜਾ ਰਿਹਾ ਹੈ।
Advertisement
ਸਕੂਲ ਪ੍ਰਿੰਸੀਪਲ ਸ੍ਰ. ਗੁਰਮੁਖ ਸਿੰਘ ਨੇ ਸਰਕਾਰ ਦੇ ਉਪਰਾਲਿਆਂ ਦੀ ਸ਼ਲਾਘਾ ਕੀਤੀ। ਮੰਚ ਸੰਚਾਲਨ ਡਾ. ਪ੍ਰਵੀਨ ਕੌਰ ਟਿਵਾਣਾ ਨੇ ਕੀਤਾ। ਇਸ ਮੌਕੇ ਪਿੰਡ ਦੇ ਸਰਪੰਚ ਸ੍ਰ. ਬਲਜੀਤ ਸਿੰਘ, ਐੱਸ.ਐੱਮ.ਸੀ. ਚੇਅਰਮੈਨ ਸ੍ਰ. ਗੁਰਦੀਪ ਸਿੰਘ, ਕਲੱਬ ਪ੍ਰਧਾਨ ਸ੍ਰ. ਜਗਤਾਰ ਸਿੰਘ, ਪੰਚਾਇਤ ਮੈਂਬਰ, ਸਟਾਫ਼ ਅਤੇ ਵਿਦਿਆਰਥੀ ਹਾਜ਼ਰ ਸਨ।
Advertisement