ਬੰਬ ਧਮਾਕੇ ਮਾਮਲਾ: ਫੌਜ ਦੀ ਟੀਮ ਵੱਲੋਂ ਨੌਜਵਾਨ ਗੁਰਪ੍ਰੀਤ ਦੇ ਘਰ ਦੀ ਜਾਂਚ ਸ਼ੁਰੂ
ਇੱਥੋਂ ਦੇ ਜੀਦਾ ਪਿੰਡ ਵਿੱਚ ਹੋਏ ਬੰਬ ਧਮਾਕਿਆਂ ਦੀ ਜਾਂਚ ਲਈ ਭਾਰਤੀ ਫੌਜ ਦੀ ਟੀਮ ਖੇਤਰ ਦਾ ਦੌਰਾ ਕਰਨ ਪਹੁੰਚੀ ਹੈ। ਬਠਿੰਡਾ ਪੁਲਿਸ ਵੱਲੋਂ ਭਾਰਤੀ ਫੌਜ ਨੂੰ ਪੱਤਰ ਲਿਖ ਕੇ ਇਸ ਮਾਮਲੇ ਦੀ ਜਾਂਚ ਕਰਨ ਦੀ ਬੇਨਤੀ ਕੀਤੀ ਗਈ ਸੀ।...
Advertisement
ਇੱਥੋਂ ਦੇ ਜੀਦਾ ਪਿੰਡ ਵਿੱਚ ਹੋਏ ਬੰਬ ਧਮਾਕਿਆਂ ਦੀ ਜਾਂਚ ਲਈ ਭਾਰਤੀ ਫੌਜ ਦੀ ਟੀਮ ਖੇਤਰ ਦਾ ਦੌਰਾ ਕਰਨ ਪਹੁੰਚੀ ਹੈ। ਬਠਿੰਡਾ ਪੁਲਿਸ ਵੱਲੋਂ ਭਾਰਤੀ ਫੌਜ ਨੂੰ ਪੱਤਰ ਲਿਖ ਕੇ ਇਸ ਮਾਮਲੇ ਦੀ ਜਾਂਚ ਕਰਨ ਦੀ ਬੇਨਤੀ ਕੀਤੀ ਗਈ ਸੀ। ਇਸ ਬਾਅਦ ਵੀਰਵਾਰ ਨੂੰ ਭਾਰਤੀ ਫੌਜ ਦੀ ਇੱਕ ਟੀਮ ਪਿੰਡ ਜੀਦਾ ਪੁੱਜੀ ਅਤੇ ਘਟਨਾ ਸਥਾਨ ਦਾ ਜਾਇਜ਼ਾ ਲਿਆ।
ਇਸ ਸਬੰਧ ਵਿੱਚ ਬਠਿੰਡਾ ਐੱਸਐੱਸਪੀ ਅਮਨੀਤ ਕੌਰ ਨੇ ਕਿਹਾ ਕਿ ਭਾਰਤੀ ਫੌਜ ਨੂੰ ਪੱਤਰ ਲਿਖ ਕੇ ਮਾਮਲੇ ਵਿੱਚ ਮਦਦ ਮੰਗੀ ਸੀ, ਜਿਸ ਤੋਂ ਬਾਅਦ ਵੀਰਵਾਰ ਨੂੰ ਫੌਜੀ ਟੀਮ ਨੇ ਪਿੰਡ ਜੀਦਾ ਪੁੱਜ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਦੂਜੇ ਪਾਸੇ ਗੁਰਪ੍ਰੀਤ ਸਿੰਘ ਨੂੰ ਏਮਜ ਵਿਚ ਛੁੱਟੀ ਮਿਲਦੇ ਹੀ ਬੁੱਧਵਾਰ ਨੂੰ ਅਦਾਲਤ ਵਿਚ ਪੇਸ਼ ਕਰਦਿਆਂ 7 ਦਿਨਾਂ ਲਈ ਰਿਮਾਂਡ ਲਿਆ ਹੈ।
Advertisement
Advertisement