ਭਾਰਤ ਭੂਸ਼ਣ ਨੇ ਰਾਮਪੁਰਾ ਬਲਾਕ ਖੇਤੀਬਾੜੀ ਅਫ਼ਸਰ ਵਜੋਂ ਅਹੁਦਾ ਸੰਭਾਲਿਆ
ਭਾਰਤ ਭੂਸ਼ਣ ਨੇ ਸਹਾਇਕ ਕਪਾਹ ਵਿਸਥਾਰ-ਕਮ-ਖੇਤੀਬਾੜੀ ਅਫ਼ਸਰ ਰਾਮਪੁਰਾ ਵਜੋਂ ਅਹੁਦਾ ਸੰਭਾਲ ਲਿਆ ਹੈ। ਉਨ੍ਹਾਂ ਕਿਹਾ ਕਿ ਉਹ ਆਪਣੀਆਂ ਜ਼ਿੰਮੇਵਾਰੀਆਂ ਨੂੰ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਉਣਗੇ। ਅਹੁਦਾ ਸੰਭਾਲਣ ਸਮੇਂ ਬਲਾਕ ਰਾਮਪੁਰਾ ਦੇ ਸਮੂਹ ਸਟਾਫ ਨੇ ਉਨ੍ਹਾਂ ਦਾ ਗਰਮਜੋਸ਼ੀ ਨਾਲ ਸਵਾਗਤ...
Advertisement
ਭਾਰਤ ਭੂਸ਼ਣ ਨੇ ਸਹਾਇਕ ਕਪਾਹ ਵਿਸਥਾਰ-ਕਮ-ਖੇਤੀਬਾੜੀ ਅਫ਼ਸਰ ਰਾਮਪੁਰਾ ਵਜੋਂ ਅਹੁਦਾ ਸੰਭਾਲ ਲਿਆ ਹੈ। ਉਨ੍ਹਾਂ ਕਿਹਾ ਕਿ ਉਹ ਆਪਣੀਆਂ ਜ਼ਿੰਮੇਵਾਰੀਆਂ ਨੂੰ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਉਣਗੇ। ਅਹੁਦਾ ਸੰਭਾਲਣ ਸਮੇਂ ਬਲਾਕ ਰਾਮਪੁਰਾ ਦੇ ਸਮੂਹ ਸਟਾਫ ਨੇ ਉਨ੍ਹਾਂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ। ਭਾਰਤ ਭੂਸ਼ਣ ਨੇ ਸਟਾਫ ਨੂੰ ਹਦਾਇਤ ਕੀਤੀ ਕਿ ਕਿਸਾਨਾਂ ਦੇ ਹਿੱਤ ਵਿੱਚ ਸਾਉਣੀ ਮੱਕੀ ਅਤੇ ਨਰਮੇ ਨਾਲ ਸਬੰਧਿਤ ਚੱਲ ਰਹੀਆਂ ਗਤੀਵਿਧੀਆਂ ਨੂੰ ਸਮੇਂ ਸਿਰ ਪੂਰਾ ਕੀਤਾ ਜਾਵੇ, ਤਾਂ ਜੋ ਪੰਜਾਬ ਸਰਕਾਰ ਦੇ ਝੋਨੇ ਦੇ ਬਦਲ ਵਿੱਚ ਫ਼ਸਲੀ ਵਿਭਿੰਨਤਾ ਦੇ ਉਦੇਸ਼ ਨੂੰ ਸਫ਼ਲ ਬਣਾਇਆ ਜਾ ਸਕੇ।
ਇਸ ਮੌਕੇ ਏਡੀਓ ਜਗਪਾਲ ਸਿੰਘ, ਮਨਦੀਪ ਸਿੰਘ, ਏਐੱਸਆਈ ਰਮਨਦੀਪ ਸਿੰਘ, ਅਰੁਣਦੀਪ ਸਿੰਘ, ਅਮਨਦੀਪ ਕੌਰ, ਬੀਟੀਐੱਮ ਕੰਵਲਜੀਤ ਸਿੰਘ, ਏਟੀਐੱਮ ਸੈਫ, ਮਨਪ੍ਰੀਤ ਸਿੰਘ, ਅੰਮ੍ਰਿਤਪਾਲ ਸਿੰਘ, ਜਸਪਾਲ ਕੌਰ, ਹਰਪ੍ਰੀਤ ਕੌਰ, ਲਵਪ੍ਰੀਤ ਕੌਰ ਅਤੇ ਪੈਸਟੀਸਾਈਡ ਡੀਲਰ ਚੰਦ ਸਿੰਘ, ਟੈਨੀ ਗਰਗ, ਰਿੰਕਾ ਅਤੇ ਸੁਰੇਸ਼ ਕੁਮਾਰ ਹਾਜ਼ਰ ਸਨ।
Advertisement
Advertisement