ਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਬਠਿੰਡਾ ਨਗਰ ਨਿਗਮ: ਲੀਜ਼ ਜਾਇਦਾਦ ਮਾਮਲੇ ਦੀ ਵਿਜੀਲੈਂਸ ਜਾਂਚ ਮੰਗੀ

ਸਕੂਲ ਦੀ ਜਾਇਦਾਦ ਨਾਲ ਸਬੰਧਤ ਅਸਲ ਫਾਈਲ ਗੁੰਮ ਹੋਣ ਦਾ ਮਾਮਲਾ; ਸੀਨੀਅਰ ਅਧਿਕਾਰੀ ਨੂੰ ਦਿੱਤਾ ਕਾਰਨ ਦੱਸੋ ਨੋਟਿਸ
Advertisement

ਮਨੋਜ ਸ਼ਰਮਾ

ਬਠਿੰਡਾ, 1 ਜੁਲਾਈ

Advertisement

ਬਠਿੰਡਾ ਨਗਰ ਨਿਗਮ ਵਿੱਚ ਲੀਜ਼ 'ਤੇ ਦਿੱਤੀ ਗਈ ਜਾਇਦਾਦ ਸਬੰਧੀ ਇੱਕ ਸਭਾ ਵੱਲੋਂ ਚਲਾਏ ਜਾ ਰਹੇ ਸਕੂਲ ਨਾਲ ਸਬੰਧਿਤ ਜ਼ਮੀਨ ਨਾਲ ਜੁੜਿਆ ਹੋਇਆ ਇੱਕ ਪੁਰਾਣਾ ਮਾਮਲਾ ਇੱਕ ਵਾਰ ਫਿਰ ਚਰਚਾ 'ਚ ਆ ਗਿਆ ਹੈ। ਦੋ ਦਿਨ ਪਹਿਲਾਂ ਤਬਦੀਲ ਕੀਤੇ ਗਏ ਕਮਿਸ਼ਨਰ ਅਜੈ ਅਰੋੜਾ ਨੇ ਅਹੁਦੇ ਤੋਂ ਅਲਵਿਦਾ ਕਹਿਣ ਤੋਂ ਪਹਿਲਾਂ ਨਿਗਮ ਦੇ ਇੱਕ ਸੀਨੀਅਰ ਅਧਿਕਾਰੀ ਖਿਲਾਫ਼ ਗੰਭੀਰ ਕਾਰਵਾਈ ਕਰਦਿਆਂ ‘ਕਾਰਨ ਦੱਸੋ’ ਨੋਟਿਸ ਜਾਰੀ ਕੀਤਾ।

ਸੂਤਰਾਂ ਮੁਤਾਬਕ ਇਹ ਮਾਮਲਾ ਗੋਲ ਡਿੱਗੀ ਦੇ ਸਾਹਮਣੇ ਸਥਿਤ ਨਿਗਮ ਦੀ ਜਾਇਦਾਦ ਨੂੰ ਲੀਜ਼ 'ਤੇ ਦੇਣ ਨਾਲ ਜੁੜਿਆ ਹੋਇਆ ਹੈ, ਜੋ ਇੱਕ ਸਕੂਲ ਨੂੰ ਲੰਬੇ ਸਮੇਂ ਲਈ ਦਿੱਤੀ ਗਈ ਸੀ। ਲੀਜ਼ ਦੀ ਰਾਸ਼ੀ 1949 ਤੋਂ 2017 ਤੱਕ ਭਰੀ ਜਾਂਦੀ ਰਹੀ। ਮੰਨਿਆ ਜਾ ਰਿਹਾ ਹੈ ਕਿ 2017 ਤੋਂ ਬਾਅਦ ਅਸਲ ਫ਼ਾਈਲ ਗਾਇਬ ਕਰ ਦਿੱਤੀ ਗਈ ਤੇ ਨਵੀਂ ਫ਼ਾਈਲ ਤਿਆਰ ਕੀਤੀ ਗਈ, ਜਿਸ ਵਿੱਚ ਜਾਇਦਾਦ ਦਾ ਘੱਟ ਹਿੱਸਾ ਲੀਜ਼ 'ਤੇ ਦਿਖਾਇਆ ਗਿਆ।

ਕਮਿਸ਼ਨਰ ਵੱਲੋਂ 27 ਜੂਨ ਨੂੰ ਨਿਗਮ ਦੇ ਸੁਪਰਡੈਂਟ ਕੁਲਵਿੰਦਰ ਸਿੰਘ ਨੂੰ ਜਾਰੀ ਕੀਤੇ ਨੋਟਿਸ ਵਿੱਚ ਦੋਸ਼ ਲਾਇਆ ਗਿਆ ਕਿ ਉਨ੍ਹਾਂ ਨੇ ਅਸਲ ਦਸਤਾਵੇਜ਼ ਲੁਕਾਏ, ਅਦਾਲਤ ਵਿੱਚ ਸਹੀ ਪੱਖ ਨਹੀਂ ਪੇਸ਼ ਕੀਤਾ ਗਿਆ ਤੇ ਮੂਕ ਦਰਸ਼ਕ ਬਣੇ ਰਹੇ ਅਤੇ ਉੱਚ ਅਧਿਕਾਰੀਆਂ ਨੂੰ ਗਲਤ ਜਾਣਕਾਰੀ ਦਿੱਤੀ। ਉਨ੍ਹਾਂ ਨੂੰ ਤਿੰਨ ਦਿਨਾਂ ਅੰਦਰ ਲਿਖਤੀ ਜਵਾਬ ਦੇਣ ਲਈ ਕਿਹਾ ਗਿਆ ਹੈ। ਨਾਲ ਹੀ ਅਸਲ ਫ਼ਾਈਲ ਤੁਰੰਤ ਪੇਸ਼ ਕਰਨ ਦੀ ਹਦਾਇਤ ਵੀ ਦਿੱਤੀ ਗਈ ਹੈ। ਅਜਿਹਾ ਨਾ ਕਰਨ ਦੀ ਸੂਰਤ ਵਿੱਚ ਕਾਨੂੰਨੀ ਕਾਰਵਾਈ ਦੀ ਚਿਤਾਵਨੀ ਦਿੰਦੇ ਇਹ ਵੀ ਕਿਹਾ ਕਿਉਂ ਨਾ ਤੁਹਾਡੇ ਖਿਲਾਫ ਵਿਭਾਗੀ ਕਾਰਵਾਈ ਲਈ ਲਿਖਿਆ ਜਾਵੇ।

Advertisement