ਬਠਿੰਡਾ: ਪੁਲੀਸ ਪ੍ਰਸ਼ਾਸਨ ਵੱਲੋਂ ਆਈਲੈਟਸ ਸੈਂਟਰਾਂ ਦੀ ਚੈਕਿੰਗ
ਪੱਤਰ ਪ੍ਰੇਰਕ ਬਠਿੰਡਾ, 8 ਜੁਲਾਈ ਬਠਿੰਡਾ ਵਿੱਚ ਅੱਜ ਨਾਇਬ ਤਹਿਸੀਲਦਾਰ ਦੀ ਟੀਮ ਵੱਲੋਂ ਆਈਲੈਟਸ ਸੈਂਟਰਾਂ ਚੈਕਿੰਗ ਕੀਤੀ ਗਈ ਜਿਨ੍ਹਾਂ ਵਿੱਚ ਨਥਾਣਾ ਦੇ ਰਣਜੀਤ ਸਿੰਘ ਅਤੇ ਸੰਗਤ ਦੇ ਤਹਿਸੀਲਦਾਰ ਗੁਰਜੀਤ ਸਿੰਘ ਸ਼ਾਮਿਲ ਰਹੇ। ਉਨਾਂ ਨਾਲ ਥਾਣੇਦਾਰ ਬੂਟਾ ਸਿੰਘ ਦੀ ਅਗਵਾਈ ਵਿੱਚ...
Advertisement
ਪੱਤਰ ਪ੍ਰੇਰਕ
ਬਠਿੰਡਾ, 8 ਜੁਲਾਈ
Advertisement
ਬਠਿੰਡਾ ਵਿੱਚ ਅੱਜ ਨਾਇਬ ਤਹਿਸੀਲਦਾਰ ਦੀ ਟੀਮ ਵੱਲੋਂ ਆਈਲੈਟਸ ਸੈਂਟਰਾਂ ਚੈਕਿੰਗ ਕੀਤੀ ਗਈ ਜਿਨ੍ਹਾਂ ਵਿੱਚ ਨਥਾਣਾ ਦੇ ਰਣਜੀਤ ਸਿੰਘ ਅਤੇ ਸੰਗਤ ਦੇ ਤਹਿਸੀਲਦਾਰ ਗੁਰਜੀਤ ਸਿੰਘ ਸ਼ਾਮਿਲ ਰਹੇ। ਉਨਾਂ ਨਾਲ ਥਾਣੇਦਾਰ ਬੂਟਾ ਸਿੰਘ ਦੀ ਅਗਵਾਈ ਵਿੱਚ ਉਨ੍ਹਾਂ ਦੀ ਟੀਮ ਨੇ ਸ਼ਹਿਰ ਦੇ ਅਜੀਤ ਰੋਡ ਅਤੇ ਰਾਮਪੁਰਾ ਫੂਲ ਸਮੇਤ 22 ਆਈਲੈਟਸ ਸੈਂਟਰਾਂ ਵਿੱਚ ਛਾਪੇ ਮਾਰੇ ਕੀਤੀ ਅਤੇ ਸੈਂਟਰਾਂ ਨਾਲ ਸਬੰਧਤ ਦਸਤਾਵੇਜ਼ਾਂ ਦੀ ਜਾਂਚ ਕੀਤੀ, ਜਿਸ ਦੌਰਾਨ ਬਹੁਤੇ ਆਈਲੈਟਸ ਸੈਂਟਰ ਆਪਣੇ ਦਸਤਾਵੇਜ਼ ਨਹੀਂ ਦਿਖਾ ਸਕੇ। ਜ਼ਿਲ੍ਹਾ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਦੱਸਿਆ ਕਿ ਬਠਿੰਡਾ ਅਤੇ ਰਾਮਪੁਰਾ ਫ਼ੂਲ ਦੇ ਕਈ ਕੇਂਦਰਾਂ ਕੋਲ ਲਾਇਸੈਂਸ ਨਹੀਂ ਹਨ। ਰਾਮਪੁਰਾ ਸ਼ਹਿਰ ਦੇ ਇੱਕ ਦਰਜਨ ਤੋਂ ਵੱਧ ਆਈਲੈਟਸ ਅਤੇ ਇਮੀਗ੍ਰੇਸ਼ਨ ਸੈਂਟਰਾਂ ਦੀ ਚੈਕਿੰਗ ਦੌਰਾਨ 7 ਸੈਂਟਰਾਂ ਦੇ ਦਸਤਾਵੇਜ਼ ਅਧੂਰੇ ਪਾਏ ਗਏ।
Advertisement