ਬਠਿੰਡਾ: ਅਮਰੀਕ ਸਿੰਘ ਰੋਡ ’ਤੇ ਕਾਰ ਨੂੰ ਅੱਗ ਲੱਗੀ, ਡਰਾਈਵਰ ਵਾਲ-ਵਾਲ ਬਚਿਆ
ਸਹਾਰਾ ਵਰਕਰਾਂ ਨੇ ਹਸਪਤਾਲ ਪਹੁੰਚਾਇਆ
Advertisement
ਮਨੋਜ ਸ਼ਰਮਾ
ਬਠਿੰਡਾ, 9 ਜੂਨ
Advertisement
ਇਥੇ ਅਮਰੀਕ ਸਿੰਘ ਰੋਡ ’ਤੇ ਅੱਜ ਸਵੇਰੇ ਅਰਟੀਗਾ ਕਾਰ ਨੂੰ ਅਚਾਨਕ ਅੱਗ ਲੱਗ ਗਈ। ਕਾਰ ਵਿਚ ਮੌਜੂਦ ਡਰਾਈਵਰ ਨੇ ਸਮੇਂ-ਸਿਰ ਬਾਹਰ ਨਿਕਲ ਕੇ ਆਪਣੀ ਜਾਨ ਬਚਾਈ। ਅੱਗ ਲੱਗਣ ਕਰਕੇ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ। ਘਟਨਾ ਦੀ ਜਾਣਕਾਰੀ ਮਿਲਦੇ ਹੀ ਸਹਾਰਾ ਜਨ ਸੇਵਾ ਦੇ ਵਰਕਰ ਮੌਕੇ ’ਤੇ ਪਹੁੰਚੇ ਅਤੇ ਜ਼ਖ਼ਮੀ ਡਰਾਈਵਰ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ। ਡਰਾਈਵਰ ਨੂੰ ਹਲਕੀ ਸੱਟ ਫੇਟ ਲੱਗੀ ਹੈ ਤੇ ਹਾਲਤ ਖਤਰੇ ਤੋਂ ਬਾਹਰ ਦੱਸੀ ਜਾਂਦੀ ਹੈ। ਮੌਕੇ ’ਤੇ ਪੁੱਜੀ ਫ਼ਾਇਰ ਬ੍ਰਿਗੇਡ ਬਠਿੰਡਾ ਦੀ ਟੀਮ ਵੱਲੋਂ ਅੱਗ ’ਤੇ ਕਾਬੂ ਪਾਇਆ ਗਿਆ। ਅੱਗ ਲੱਗਣ ਦੇ ਕਾਰਨ ਦਾ ਪਤਾ ਨਹੀਂ ਲੱਗ ਸਕਿਆ, ਪਰ ਮੁੱਢਲੇ ਤੌਰ ’ਤੇ ਇਸ ਨੂੰ ਤਕਨੀਕੀ ਨੁਕਸ ਮੰਨਿਆ ਜਾ ਰਿਹਾ ਹੈ।
Advertisement