ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਨਰਮਾ ਚੁਗਣ ਜਾਂਦੇ ਖੇਤ ਮਜ਼ਦੂਰਾਂ ਦੀ ਪਿੱਕਅੱਪ ਜੀਪ ਨੂੰ ਟਰਾਲੇ ਨੇ ਮਾਰੀ ਟੱਕਰ

ਹਾਦਸੇ ਵਿੱਚ ਛੇ ਔਰਤਾਂ ਗੰਭੀਰ ਜ਼ਖ਼ਮੀ; ਹਸਪਤਾਲ ਵਿੱਚ ਜ਼ੇਰੇ ਇਲਾਜ
ਹਾਦਸੇ ਦੌਰਾਨ ਜ਼ਖ਼ਮੀ ਖੇਤ ਮਜ਼ਦੂਰ ਔਰਤਾਂ ਹਸਪਤਾਲ ਵਿੱਚ ਜ਼ੇਰੇ ਇਲਾਜ।
Advertisement

ਅੱਜ ਪਿੰਡ ਚਾਓਕੇ ਤੋਂ ਤਲਵੰਡੀ ਸਾਬੋ ਦੇ ਪਿੰਡ ਮਲਕਾਣਾ ਵਿਖੇ ਇੱਕ ਕਿਸਾਨ ਦੇ ਖੇਤ ਵਿੱਚ ਨਰਮਾ ਚੁਗਣ ਲਈ ਖੇਤ ਮਜ਼ਦੂਰਾਂ ਨੂੰ ਲਿਜਾ ਰਹੀ ਇੱਕ ਪਿੱਕਅੱਪ ਜੀਪ ਨੂੰ ਇੱਕ ਟਰਾਲੇ ਨਾਲ ਟੱਕਰ ਹੋ ਗਈ। ਜਿਸ ਵਿੱਚ ਕਰੀਬ ਛੇ ਖੇਤ ਮਜ਼ਦੂਰ ਔਰਤਾਂ ਗੰਭੀਰ ਜ਼ਖ਼ਮੀ ਹੋ ਗਈਆਂ। ਜਿਨ੍ਹਾਂ ਨੂੰ ਸਥਾਨਕ ਸਿਵਲ ਹਸਪਤਾਲ ਵਿਖੇ ਇਲਾਜ ਲਈ ਦਾਖ਼ਲ ਕਰਵਾਇਆ ਹੈ। ਜਦੋਂਕਿ ਟਰਾਲੇ ਵਾਲਾ ਡਰਾਈਵਰ ਮੌਕੇ ਤੋਂ ਟਰਾਲੇ ਸਮੇਤ ਫ਼ਰਾਰ ਹੋ ਗਿਆ।

ਮਲਕਾਣਾ ਰੋਡ ’ਤੇ ਖੇਤ ਮਜ਼ਦੂਰਾਂ ਦੀ ਹਾਦਸਾਗ੍ਰਸਤ ਗੱਡੀ।

ਜਾਣਕਾਰੀ ਅਨੁਸਾਰ ਅੱਜ ਸਵੇਰੇ ਪਿੰਡ ਚਾਓਕੇ ਤੋਂ ਇੱਕ ਪਿੱਕਅੱਪ ਜੀਪ 15 ਦੇ ਕਰੀਬ ਖੇਤ ਮਜ਼ਦੂਰ ਔਰਤਾਂ ਤੇ ਮਰਦਾਂ ਨੂੰ ਤਲਵੰਡੀ ਸਾਬੋ ਦੇ ਨੇੜ੍ਹਲੇ ਪਿੰਡ ਮਲਕਾਣਾ ਦੇ ਇੱਕ ਕਿਸਾਨ ਦਾ ਨਰਮਾ ਚੁਗਣ ਲਈ ਲਿਜਾ ਰਹੀ ਸੀ। ਜਦੋਂ ਜੀਪ ਤਲਵੰਡੀ ਸਾਬੋ-ਮਲਕਾਣਾ ਰੋਡ ’ਤੇ ਅੱਗੇ ਜਾ ਰਹੇ ਇੱਕ ਟਰਾਲੇ ਘੋੜੇ ਨੂੰ ਪਾਸ ਕਰਨ ਲੱਗੀ ਤਾਂ ਅਚਾਨਕ ਟਰਾਲੇ ਨੇ ਜੀਪ ਨੂੰ ਫੇਟ ਮਾਰੀ ਤੇ ਉਹ ਬੇਕਾਬੂ ਹੋ ਕੇ ਨਾਲ ਲੱਗਦੇ ਖੇਤ ਵਿੱਚ ਪਲਟ ਗਈ। ਜਿਸ ਕਾਰਨ ਅੱਧੀ ਦਰਜ਼ਨ ਖੇਤ ਮਜ਼ਦੂਰ ਔਰਤਾਂ ਗੰਭੀਰ ਜ਼ਖ਼ਮੀ ਹੋ ਗਈਆਂ। ਜ਼ਿੰਨ੍ਹਾਂ ਨੂੰ ਮੌਕੇ ’ਤੇ ਇਕੱਠੇ ਹੋਏ ਰਾਹਗੀਰਾਂ ਨੇ ਐਂਬਲੈਂਸਾਂ ਬੁਲਾ ਕੇ ਸਥਾਨਕ ਸਿਵਲ ਹਸਪਤਾਲ ਇਲਾਜ ਲਈ ਲਿਆਂਦਾ।

Advertisement

ਟਰਾਲੇ ਵਾਲਾ ਮੌਕੇ ਤੋਂ ਟਰਾਲਾ ਲੈ ਕੇ ਫ਼ਰਾਰ ਹੋ ਗਿਆ। ਇਸ ਹਾਦਸੇ ਦੌਰਾਨ ਜ਼ਖ਼ਮੀਆਂ ਵਿੱਚ ਰਾਜ ਕੌਰ(52) ਪਤਨੀ ਗੁਰਮੇਲ ਸਿੰਘ, ਪਰਮਜੀਤ ਕੌਰ (50) ਪਤਨੀ ਕਾਲਾ ਸਿੰਘ, ਬੰਟੀ ਕੌਰ(32) ਪਤਨੀ ਕਾਲਾ ਸਿੰਘ, ਬਲਜਿੰਦਰ ਕੌਰ(50) ਪਤਨੀ ਹਰਚੇਤ ਸਿੰਘ, ਮਨਜੀਤ ਕੌਰ (47) ਪਤਨੀ ਸੀਰਾ ਸਿੰਘ ਅਤੇ ਪਰਮਜੀਤ ਕੌਰ(45) ਪਤਨੀ ਸੀਰਾ ਸਿੰਘ ਸ਼ਾਮਲ ਸਨ। ਜੋ ਇਲਾਜ ਲਈ ਸਥਾਨਕ ਬਾਬਾ ਦੀਪ ਸਿੰਘ ਸਿਵਲ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ।

 

 

Advertisement
Tags :
Punjabi TribunePunjabi Tribune Latest NewsPunjabi Tribune Newsਪੰਜਾਬੀ ਟ੍ਰਿਬਿਊਨਪੰਜਾਬੀ ਟ੍ਰਿਬਿਊਨ ਖ਼ਬਰਾਂਪੰਜਾਬੀ ਟ੍ਰਿਬਿਊਨ ਤਾਜ਼ਾ ਅਪਡੇਟ
Show comments