ਜੱਸਾ ਬੁਰਜ ਗਰੋਹ ਦੇ ਸਰਗਣੇ ਸਣੇ 4 ਗੈਂਗਸਟਰ ਅਸਲੇ ਸਮੇਤ ਗ੍ਰਿਫ਼ਤਾਰ
ਐਂਟੀ ਗੈਂਗਸਟਰ ਟਾਸਕ ਫੋਰਸ ਅਤੇ ਬਠਿੰਡਾ ਪੁਲੀਸ ਦੀ ਸਾਂਝੀ ਕਾਰਵਾਈ
Advertisement
ਨਵੀਂ ਦਿੱਲੀ, 5 ਅਕਤੂਬਰ
Jassa Burj Gang kingpin, three associates held: ਐਂਟੀ ਗੈਂਗਸਟਰ ਟਾਸਕ ਫੋਰਸ ਅਤੇ ਬਠਿੰਡਾ ਪੁਲੀਸ ਨੇ ਸ਼ਨਿੱਚਰਵਾਰ ਨੂੰ ਇਕ ਸਾਂਝੀ ਕਾਰਵਾਈ ਦੌਰਾਨ ਜੱਸਾ ਬੁਰਜ ਗੈਂਗ ਦੇ ਸਰਗਣੇ ਜਸਪ੍ਰੀਤ ਸਿੰਘ ਉਰਫ਼ ਜੱਸਾ ਅਤੇ ਉਸ ਦੇ ਤਿੰਨ ਸਾਥੀਆਂ ਨੂੰ ਅਸਲੇ ਸਮੇਤ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਮੁਤਾਬਕ ਉਨ੍ਹਾਂ ਉਤੇ ਹਥਿਆਰਾਂ ਦੀ ਸਮਗਲਿੰਗ, ਲੁੱਟਾਂ-ਖੋਹਾਂ ਅਤੇ ਅਗਵਾ ਵਰਗੀਆਂ ਕਾਰਵਾਈਆਂ ਦੇ ਦੋਸ਼ ਹਨ। ਇਹ ਜਾਣਕਾਰੀ ਪੰਜਾਬ ਪੁਲੀਸ ਨੇ ਦਿੱਤੀ ਹੈ।
Advertisement
ਪੁਲੀਸ ਮੁਤਾਬਕ ਉਨ੍ਹਾਂ ਕੋਲੋਂ ਚਾਰ ਪਿਸਤੌਲਾਂ .32 ਬੋਰ ਅਤੇ 11 ਕਾਰਤੂਸ ਮਿਲੇ ਹਨ। ਇਸ ਸਬੰਧੀ ਪੰਜਾਬ ਪੁਲੀਸ ਦੇ ਡਾਇਰੈਕਟਰ ਜਨਰਲ ਦੇ ਅਧਿਕਾਰਤ ‘ਐਕਸ’ ਹੈਂਡਲ ਉਤੇ ਇਕ ਪੋਸਟ ਵੀ ਨਸ਼ਰ ਕੀਤੀ ਗਈ ਹੈ, ਜਿਸ ਵਿਚ ਦੱਸਿਆ ਗਿਆ ਹੈ ਕਿ ਫੜੇ ਗਏ ਮੁਲਜ਼ਮਾਂ ਖ਼ਿਲਾਫ਼ ਵੱਖ-ਵੱਖ ਥਾਣਿਆਂ ਵਿਚ ਵੱਡੀ ਗਿਣਤੀ ਕੇਸ ਦਰਜ ਹਨ। -ਏਐੱਨਆਈ
Advertisement