ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਯੂਟਿਊਬ ਵਲੋਂ ਹਰਿਮੰਦਰ ਸਾਹਿਬ ਤੋਂ ਗੁਰਬਾਣੀ ਕੀਰਤਨ ਪ੍ਰਸਾਰਣ ਸਬੰਧੀ ਸ਼੍ਰੋਮਣੀ ਕਮੇਟੀ ਦੇ ਚੈਨਲ ਦੀ ਗਤੀਵਿਧੀ ਹਫਤੇ ਲਈ ਮੁਅੱਤਲ

1984 ਵਿੱਚ ਵਾਪਰੀਆਂ ਘਟਨਾਵਾਂ ਨਾਲ ਸਬੰਧਤ ਵੀਡੀਓ ਬਾਰੇ ਯੂਟਿਊਬ ਨੇ ਕੀਤਾ ਹੈ ਇਤਰਾਜ਼
Advertisement

ਯੂਟਿਊਬ ਵੱਲੋਂ ਸ਼ਾਮ ਵੇਲੇ ਚੱਲਦੇ ਰਹਿਰਾਸ ਸਾਹਿਬ ਦੇ ਪਾਠ ਸਮੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਗੁਰਬਾਣੀ ਕੀਰਤਨ ਪ੍ਰਸਾਰਣ ਵਾਲੇ ਅਧਿਕਾਰਤ ਯੂਟਿਊਬ ਚੈਨਲ "SGPC, Sri Amritsar" @SGPCSriAmritsar ਉੱਤੇ ਇੱਕ ਪਹਿਲਾਂ ਪਾਈ ਵੀਡੀਓ ਵਿਰੁੱਧ ਆਪਣੀ ਨੀਤੀ ਤਹਿਤ ਕਾਰਵਾਈ ਕਰਦਿਆਂ ਚੈਨਲ ਦੀ ਗਤੀਵਿਧੀ ਨੂੰ ਇੱਕ ਹਫ਼ਤੇ ਲਈ ਮੁਅੱਤਲ ਕਰ ਦਿੱਤਾ ਗਿਆ ਹੈ।

ਇਸ ਦੀ ਜਾਣਕਾਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਵੱਲੋਂ ਦਿੱਤੀ ਗਈ ਹੈ। ਉਨ੍ਹਾਂ ਇਹ ਜਾਣਕਾਰੀ ਸ਼੍ਰੋਮਣੀ ਕਮੇਟੀ ਦੇ ਸੋਸ਼ਲ ਮੀਡੀਆ ਮੰਚ ’ਤੇ ਵੀ ਜਾਰੀ ਕੀਤੀ ਹੈ। ਉਨ੍ਹਾਂ ਆਖਿਆ ਕਿ ਜਦੋਂ ਤੱਕ ਯੂਟਿਊਬ ਵੱਲੋਂ ਸ਼੍ਰੋਮਣੀ ਕਮੇਟੀ ਦੇ ਇਸ ਚੈਨਲ ਦੀ ਗਤੀਵਿਧੀ ਨੂੰ ਬਹਾਲ ਨਹੀਂ ਕੀਤਾ ਜਾਂਦਾ, ਉਸ ਵੇਲੇ ਤੱਕ ਸਿੱਖ ਸੰਗਤ ਹਰਿਮੰਦਰ ਸਾਹਿਬ ਤੋਂ ਹੁੰਦੇ ਗੁਰਬਾਣੀ ਦੇ ਕੀਰਤਨ ਦਾ ਸਿੱਧਾ ਪ੍ਰਸਾਰਨ ਦੂਜੇ ਚੈਨਲ ਰਾਹੀਂ ਦੇਖੇ। ਪਿਛਲੇ ਮਹੀਨੇ 31 ਅਕਤੂਬਰ ਨੂੰ ਪਾਈ ਗਈ ਸਬੰਧਤ ਵੀਡੀਓ ਵਿੱਚ ਸਿੱਖ ਪ੍ਰਚਾਰਕ ਵੱਲੋਂ ਸਿੱਖ ਯੋਧਿਆਂ ਬਾਰੇ ਵਿਚਾਰ ਰੱਖਦਿਆਂ ਕੁਝ ਪ੍ਰਗਟਾਵੇ ਕੀਤੇ ਗਏ ਸਨ, ਜੋ 1984 ਵਿੱਚ ਵਾਪਰੀਆਂ ਘਟਨਾਵਾਂ ਨਾਲ ਸਬੰਧਤ ਸਿੱਖ ਇਤਿਹਾਸ ਦਾ ਹਿੱਸਾ ਹਨ ਜਿਸ ਬਾਰੇ ਯੂਟਿਊਬ ਵੱਲੋਂ ਇਤਰਾਜ਼ ਕੀਤਾ ਗਿਆ। ਇਸ ਸਬੰਧ ਵਿੱਚ ਸਿੱਖ ਸੰਸਥਾ ਨੂੰ ਭੇਜੇ ਇੱਕ ਸੁਨੇਹੇ ਰਾਹੀਂ ਯੂਟਿਊਬ ਨੇ ਸਪਸ਼ਟ ਕੀਤਾ ਕਿ ਸੰਸਥਾ ਦੀ ਹਿੰਸਕ ਅਪਰਾਧਕ ਸੰਗਠਨ ਨੀਤੀ ਤਹਿਤ ਸ਼੍ਰੋਮਣੀ ਕਮੇਟੀ ਦੇ ਇਸ ਚੈਨਲ ਦੀ ਗਤੀਵਿਧੀ ਨੂੰ ਇਕ ਹਫਤੇ ਵਾਸਤੇ ਮੁਅੱਤਲ ਕੀਤਾ ਗਿਆ ਹੈ।

Advertisement

ਸਕੱਤਰ ਨੇ ਆਖਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਉੱਤੇ ਆਪਣਾ ਸਿੱਖ ਪੱਖ ਯੂਟਿਊਬ ਨਾਲ ਸਾਂਝਾ ਕਰ ਰਹੀ ਹੈ ਪਰੰਤੂ ਜਦੋਂ ਤੱਕ ਇਹ ਮਾਮਲਾ ਹੱਲ ਨਹੀਂ ਹੋ ਜਾਂਦਾ ਉਦੋਂ ਤੱਕ ਸੰਗਤ ਨੂੰ ਅਪੀਲ ਹੈ ਕਿ ਯੂਟਿਊਬ ਉੱਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਰੋਜ਼ਾਨਾ ਗੁਰਬਾਣੀ ਕੀਰਤਨ ਪ੍ਰਸਾਰਣ ਨਾਲ ਜੁੜਨ ਲਈ ਸ਼੍ਰੋਮਣੀ ਕਮੇਟੀ ਦੇ ਦੂਸਰੇ ਅਧਿਕਾਰਤ ਚੈਨਲ https://youtube.com/@officialsgpc (Shiromani Gurdwara Parbandhak Committee) ਨਾਲ ਜੁੜਿਆ ਜਾਵੇ।

ਮਿਲੀ ਜਾਣਕਾਰੀ ਦੇ ਮੁਤਾਬਕ ਯੂਟਿਊਬ ਵੱਲੋਂ ਇਹ ਕਾਰਵਾਈ ਅੱਜ ਸ਼ਾਮ ਵੇਲੇ ਉਸ ਸਮੇਂ ਕੀਤੀ ਗਈ ਜਦੋਂ ਸ੍ਰੀ ਹਰਿਮੰਦਰ ਸਾਹਿਬ ਤੋਂ ਗੁਰਬਾਣੀ ਦੇ ਕੀਰਤਨ ਦਾ ਸਿੱਧਾ ਪ੍ਰਸਾਰਨ ਚੱਲ ਰਿਹਾ ਸੀ। ਕੀਰਤਨ ਦਾ ਸਿੱਧਾ ਪ੍ਰਸਾਰਨ ਅਚਨਚੇਤੀ ਬੰਦ ਹੋ ਜਾਣ ਕਾਰਨ ਸਿੱਖ ਸੰਗਤਾਂ ਨੂੰ ਨਿਰਾਸ਼ਾ ਹੋਈ ਹੈ। ਸਿੱਖ ਸੰਗਤਾਂ ਵੱਲੋਂ ਇਸ ਸਬੰਧ ਵਿੱਚ ਸੋਸ਼ਲ ਮੀਡੀਆ ਮੰਚ ਤੇ ਆਪਣਾ ਪ੍ਰਤੀਕਰਮ ਵੀ ਜਾਰੀ ਕੀਤਾ ਗਿਆ ਹੈ।

ਸ਼੍ਰੋਮਣੀ ਕਮੇਟੀ ਦੇ ਗੁਰਬਾਣੀ ਕੀਰਤਨ ਦੇ ਪ੍ਰਸਾਰਨ ਸਬੰਧੀ ਇਸ ਚੈਨਲ ਨਾਲ ਲਗਪਗ 15 ਲੱਖ ਤੋਂ ਵੱਧ ਸਿੱਖ ਸੰਗਤਾਂ ਜੁੜੀਆਂ ਹੋਈਆਂ ਸਨ। ਸਿੱਖ ਸੰਸਥਾ ਵੱਲੋਂ ਇਹ ਯੂਟਿਊਬ ਚੈਨਲ 2022 ਵਿੱਚ ਸ਼ੁਰੂ ਕੀਤਾ ਗਿਆ ਸੀ।

ਮਿਲੇ ਵੇਰਵਿਆਂ ਦੇ ਮੁਤਾਬਕ ਸਿੱਖ ਪ੍ਰਚਾਰਕ ਨੇ ਆਪਣੇ ਇਸ ਪ੍ਰੋਗਰਾਮ ਦੌਰਾਨ 31 ਅਕਤੂਬਰ ਨੂੰ ਮਰਹੂਮ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਸਬੰਧੀ ਮਾਮਲੇ ਦਾ ਜ਼ਿਕਰ ਕੀਤਾ ਸੀ। ਇਸ ਫੈਸਲਾ ਕਾਰਨ ਸਿੱਖ ਸੰਗਤ ਵਿਚ ਰੋਸ ਹੈ।

Advertisement
Tags :
SGPC OfficeSGPC youtube channel
Show comments