ਅਜਨਾਲਾ ਖੇਤਰ ਦੇ ਪਿੰਡ ਪਾਣੀ ਦੀ ਮਾਰ ਹੇਠ ਆਉਣੇ ਸ਼ੁਰੂ
ਰਾਵੀ ਦਰਿਆ ਦੇ ਧੂਸੀ ਬੰਨ ਟੁੱਟ ਜਾਣ ਕਾਰਨ ਅਜਨਾਲਾ ਖੇਤਰ ਦੇ ਰਹਿੰਦੇ ਪਿੰਡਾਂ ਵਿੱਚ ਵੀ ਪਾਣੀ ਦਾਖਲ ਹੋਣਾ ਸ਼ੁਰੂ ਹੋ ਗਿਆ ਹੈ। ਬੀਤੀ ਰਾਤ ਅਤੇ ਸਵੇਰ ਸਮੇਂ ਬਹੁਤ ਤੇਜ਼ੀ ਨਾਲ ਵੱਧ ਰਹੇ ਪਾਣੀ ਨੇ ਪਿੰਡ ਅਵਾਨ, ਪੈੜੇਵਾਲ, ਥੋਬਾ, ਦੂਰੀਆਂ,...
Advertisement
ਰਾਵੀ ਦਰਿਆ ਦੇ ਧੂਸੀ ਬੰਨ ਟੁੱਟ ਜਾਣ ਕਾਰਨ ਅਜਨਾਲਾ ਖੇਤਰ ਦੇ ਰਹਿੰਦੇ ਪਿੰਡਾਂ ਵਿੱਚ ਵੀ ਪਾਣੀ ਦਾਖਲ ਹੋਣਾ ਸ਼ੁਰੂ ਹੋ ਗਿਆ ਹੈ। ਬੀਤੀ ਰਾਤ ਅਤੇ ਸਵੇਰ ਸਮੇਂ ਬਹੁਤ ਤੇਜ਼ੀ ਨਾਲ ਵੱਧ ਰਹੇ ਪਾਣੀ ਨੇ ਪਿੰਡ ਅਵਾਨ, ਪੈੜੇਵਾਲ, ਥੋਬਾ, ਦੂਰੀਆਂ, ਕੱਲੋਮਾਹਲ, ਸੁਲਤਾਨ ਮਾਹਲ, ਦੂਜੋਵਾਲ, ਗਿੱਲਾਂ ਵਾਲੀ,ਕੋਟ ਰਜਾਦਾ, ਸੂਫ਼ੀਆਂ , ਗੱਗੋ ਮਾਹਲ, ਚਾਹੜਪੁਰ,ਆਦਿ ਪਿੰਡਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਹੈ। ਫਸਲਾਂ ਪਾਣੀ ਵਿੱਚ ਪੂਰੀ ਤਰ੍ਹਾਂ ਡੁੱਬ ਗਈਆਂ ਹਨ।
ਇੱਕ ਅੰਦਾਜ਼ੇ ਅਨੁਸਾਰ ਪਾਣੀ ਦਾ ਪੱਧਰ ਚਾਰ ਤੋਂ ਛੇ ਫੁੱਟ ਉੱਚਾ ਹੈ ਇਥੋਂ ਦੇ ਵਸਨੀਕਾਂ ਨੇ ਆਪਣੇ ਪਸ਼ੂ ਸੁਰੱਖਿਤ ਥਾਵਾਂ ਥਾਵਾਂ ਤੇ ਭੇਜਣੇ ਸ਼ੁਰੂ ਕਰ ਦਿੱਤੇ ਹਨ ਅਤੇ ਆਪਣੇ ਖਾਣ ਪੀਣ ਦੀਆਂ ਵਸਤੂਆਂ ਨੂੰ ਆਪਣੇ ਘਰਾਂ ਦੀਆਂ ਉੱਚੀਆਂ ਮੰਜ਼ਿਲਾਂ ’ਤੇ ਰੱਖ ਲਿਆ ਹੈ। ਇਸ ਮੌਕੇ ਫੌਜ ਦੀਆਂ ਟੀਮਾਂ ਵੀ ਆਪਣੇ ਬੇੜੇ ਲੈ ਕੇ ਪੀੜਤ ਲੋਕਾਂ ਦੀ ਮਦਦ ਲਈ ਤਿਆਰ ਬਰ ਤਿਆਰ ਹਨ।
Advertisement