US-wanted drug kingpin 'Shawn Bhinder'ਪੰਜਾਬ ਪੁਲੀਸ ਵੱਲੋਂ ਅਮਰੀਕਾ ’ਚ ਲੋੜੀਂਦਾ ਨਸ਼ਾ ਤਸਕਰ ‘ਸ਼ੌਨ ਭਿੰਡਰ’ ਗ੍ਰਿਫ਼ਤਾਰ
ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 10 ਮਾਰਚ
US-wanted drug kingpin 'Shawn Bhinder' ਤਰਨ ਤਾਰਨ ਪੁਲੀਸ ਨੇ ਕੌਮਾਂਤਰੀ ਨਸ਼ਾ ਤਸਕਰ ਸ਼ਹਿਨਾਜ਼ ਸਿੰਘ ਉਰਫ਼ ਸ਼ੌਨ ਭਿੰਡਰ ਨੂੰ ਗ੍ਰਿਫ਼ਤਾਰ ਕੀਤਾ ਹੈ। ਅਮਰੀਕਾ ਦੀ ਸੰਘੀ ਜਾਂਚ ਤੇ ਸੁਰੱਖਿਆ ਏਜੰਸੀ ਐੱਫਬੀਆਈ ਵੱਲੋਂ ਉਸ ਦੀ ਭਾਲ ਕੀਤੀ ਜਾ ਰਹੀ ਸੀ। ਪਿਛਲੇ ਮਹੀਨੇ 26 ਫਰਵਰੀ ਨੂੰ ਫੜੀ ਹੁਣ ਤੱਕ ਦੀ ਸਭ ਤੋਂ ਵੱਡੀ ਨਸ਼ਿਆਂ ਦੀ ਖੇਪ ਦੀ ਜਾਂਚ ਦੌਰਾਨ ਪੰਜ ਨਸ਼ਾ ਤਸਕਰਾਂ ਦਾ ਨਾਮ ਸਾਹਮਣੇ ਆਇਆ ਸੀ ਤੇ ਸ਼ੌਨ ਭਿੰਡਰ ਇਨ੍ਹਾਂ ਵਿਚੋਂ ਇਕ ਸੀ।
ਪੁਲੀਸ ਮੁਤਾਬਕ ਅਮਰੀਕੀ ਅਥਾਰਿਟੀਜ਼ ਨੇ ਗ੍ਰਿਫ਼ਤਾਰ ਕੀਤੇ ਵਿਅਕਤੀਆਂ ਦੀਆਂ ਰਿਹਾਇਸ਼ਾਂ ਤੇ ਵਾਹਨਾਂ ’ਚੋਂ 391 ਕਿਲੋ methamphetamine (ICE), 109 ਕਿਲੋ ਕੋਕੀਨ ਤੇ ਚਾਰ ਹਥਿਆਰ ਬਰਾਮਦ ਕੀਤੇ ਸਨ। ਗ੍ਰਿਫ਼ਤਾਰ ਕੀਤੇ ਵਿਅਕਤੀਆਂ ਵਿਚ ਅੰਮ੍ਰਿਤਪਾਲ ਸਿੰਘ ਉਰਫ਼ ਅੰਮਿਤ ਉਰਫ਼ ਬਲ, ਅੰਮ੍ਰਿਤਪਾਲ ਸਿੰਘ ਉਰਫ਼ ਚੀਮਾ, ਤਕਦੀਰ ਸਿੰੰਘ ਉਰਫ਼ ਰੋਮੀ, ਸਰਬਜੀਤ ਸਿੰਘ ਉਰਫ਼ ਸਾਬੀ ਤੇ ਫਰਨਾਂਡੋ ਵਲਾਡੇਅਰਜ਼ ਉਰਫ਼ ਫਰੈਂਕੋ ਸ਼ਾਮਲ ਹਨ।
ਡੀਜੀਪੀ ਗੌਰਵ ਯਾਦਵ ਨੇ ਐਕਸ ’ਤੇ ਇਕ ਪੋਸਟ ਵਿਚ ਗ੍ਰਿਫ਼ਤਾਰੀਆਂ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ। ਡੀਜੀਪੀ ਨੇ ਕਿਹਾ ਕਿ ਸ਼ਹਿਨਾਜ਼ ਅਮਰੀਕੀ ਅਥਾਰਿਟੀਜ਼ ਵੱਲੋਂ ਇੰਨੀ ਵੱਡੀ ਮਿਕਦਾਰ ’ਚ ਨਸ਼ਿਆਂ ਦੀ ਖੇਪ ਫੜੇ ਜਾਣ ਮਗਰੋਂ ਭਾਰਤ ਆ ਗਿਆ ਸੀ। ਯਾਦਵ ਨੇ ਕਿਹਾ ਕਿ ਅਮਰੀਕੀ ਅਥਾਰਿਟੀਜ਼ ਨੇ ਭਾਰਤੀ ਏਜੰਸੀਆਂ ਨਾਲ ਲੋੜੀਂਦੀ ਜਾਣਕਾਰੀ ਸਾਂਝੀ ਕੀਤੀ ਹੈ। ਪੰਜਾਬ ਪੁਲੀਸ ਨੇ ਮਗਰੋਂ ਉਸ ਦੀ ਪੈੜ ਨੱਪ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਯਾਦਵ ਨੇ ਕਿਹਾ ਕਿ ਸ਼ਹਿਨਾਜ਼ ਆਲਮੀ ਨਾਰਕੋਟਿਕਸ ਸਿੰਡੀਕੇਟ ਦਾ ਅਹਿਮ ਮੈਂਬਰ ਸੀ, ਜੋ ਅਮਰੀਕਾ ਤੇ ਕੈਨੇਡਾ ਵਿਚ ਨਸ਼ਿਆਂ ਦਾ ਕਾਰੋਬਾਰ ਚਲਾ ਰਿਹਾ ਹੈ।