ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਪੋਕਸੋ ਐਕਟ ਅਧੀਨ ਦੋ ਦੋਸ਼ੀਆਂ ਨੂੰ ਤਾਉਮਰ ਕੈਦ

ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਅੰਮ੍ਰਿਤਸਰ (ਫਾਸਟ ਟਰੈਕ) ਤ੍ਰਿਪਤਜੋਤ ਕੌਰ ਦੀ ਅਦਾਲਤ ਨੇ ਪੋਕਸੋ ਐਕਟ ਅਧੀਨ ਦੋ ਦੋਸ਼ੀਆਂ ਨੂੰ ਤਾਉਮਰ ਕੁਦਰਤੀ ਮੌਤ ਤੱਕ ਦੀ ਸਜ਼ਾ ਸੁਣਾਈ ਹੈ। ਇਸ ਸਬੰਧੀ ਅਦਾਲਤ ਦੇ ਫੈਸਲੇ ਅਨੁਸਾਰ ਅਨਿਲ ਕੁਮਾਰ ਉਰਫ ਬਿੱਲੀ ਅਤੇ ਸੋਹਮ...
Advertisement

ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਅੰਮ੍ਰਿਤਸਰ (ਫਾਸਟ ਟਰੈਕ) ਤ੍ਰਿਪਤਜੋਤ ਕੌਰ ਦੀ ਅਦਾਲਤ ਨੇ ਪੋਕਸੋ ਐਕਟ ਅਧੀਨ ਦੋ ਦੋਸ਼ੀਆਂ ਨੂੰ ਤਾਉਮਰ ਕੁਦਰਤੀ ਮੌਤ ਤੱਕ ਦੀ ਸਜ਼ਾ ਸੁਣਾਈ ਹੈ। ਇਸ ਸਬੰਧੀ ਅਦਾਲਤ ਦੇ ਫੈਸਲੇ ਅਨੁਸਾਰ ਅਨਿਲ ਕੁਮਾਰ ਉਰਫ ਬਿੱਲੀ ਅਤੇ ਸੋਹਮ ਨੂੰ ਦੋਸ਼ੀ ਠਹਿਰਾਇਆ ਗਿਆ ਹੈ। ਇਨ੍ਹਾਂ ਦੋਵਾਂ ਦੋਸ਼ੀਆਂ ਨੂੰ ਉਮਰ ਕੈਦ ਭਾਵ ਕੁਦਰਤੀ ਮੌਤ ਤੱਕ ਦੀ ਸਜ਼ਾ ਸੁਣਾਈ ਗਈ ਹੈ ਅਤੇ ਇਸ ਦੇ ਨਾਲ 1 ਲੱਖ ਰੁਪਏ ਜੁਰਮਾਨੇ ਦੀ ਸਜ਼ਾ ਵੀ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਵਾਰਦਾਤ ਵਾਲੇ ਦਿਨ ਦੋਸ਼ੀ ਅਨਿਲ ਕੁਮਾਰ ਉਰਫ ਬਿੱਲੀ ਆਪਣੇ 4 ਦੋਸਤਾਂ ਨਾਲ ਛੱਤ ’ਤੇ ਆਪਣੇ ਬੱਚੇ ਦੇ ਜਨਮਦਿਨ ਦੀ ਪਾਰਟੀ ਮਨਾ ਰਹੇ ਸਨ ਅਤੇ ਸ਼ਰਾਬੀ ਹਾਲਤ ਵਿੱਚ ਸਨ। ਇਸ ਕਰਕੇ ਪੀੜਤਾ ਸੌਂ ਨਹੀਂ ਰਹੀ ਸੀ ਅਤੇ ਉਹ ਆਪਣੀ ਛੱਤ ’ਤੇ ਖੜ੍ਹੀ ਸੀ। ਉਕਤ ਮੁਲਜ਼ਮਾਂ ਨੇ ਉਸ ਨੂੰ ਬਹਾਨੇ ਨਾਲ ਬੁਲਾਇਆ ਅਤੇ ਉਸ ਨਾਲ ਸਮੂਹਿਕ ਬਲਾਤਕਾਰ ਕੀਤਾ। ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਅੰਮ੍ਰਿਤਸਰ ਨੇ ਦੱਸਿਆ ਕਿ ਇਸ ਸਜ਼ਾ ਰਾਹੀ ਅਦਾਲਤ ਸਮਾਜ ਨੂੰ ਇਹ ਸੰਦੇਸ਼ ਦਿੰਦੀ ਹੈ ਕਿ ਭਵਿੱਖ ਵਿਚ ਅਜਿਹੀ ਕੋਈ ਘਟਨਾ ਨਾ ਵਾਪਰੇ।

Advertisement

 

 

 

Advertisement