ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਨਿਗਮ ਨੇ ਕੂੜੇ ਨਾਲ ਨਜਿੱਠਣ ਲਈ ਯੋਜਨਾ ਉਲੀਕੀ

ਜਸਬੀਰ ਸਿੰਘ ਸੱਗੂ ਅੰਮ੍ਰਿਤਸਰ, 28 ਜੂਨ ਨਗਰ ਨਿਗਮ ਕਮਿਸ਼ਨਰ ਵੱਲੋਂ ਅੰਮ੍ਰਿਤਸਰ ਦੀਆਂ ਸਾਰੀਆਂ ਸਾਰੀਆਂ ਵਪਾਰਕ ਸੰਸਥਾਵਾਂ, ਹੋਟਲਾਂ ਅਤੇ ਰੈਸਟੋਰੈਂਟਾਂ ਦੇ ਮਾਲਕਾਂ ਨੂੰ ਗਿੱਲਾ ਕੂੜਾ ਖਾਦ ’ਚ ਬਦਲਣ ਲਈ ਕੰਪੋਸਟ ਮਸ਼ੀਨਾਂ ਲਗਾਉਣ ਲਈ ਕਿਹਾ ਗਿਆ ਹੈ। ਨਗਰ ਨਿਗਮ ਕਮਿਸ਼ਨਰ ਹਰਪ੍ਰੀਤ ਸਿੰਘ...
ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਵਧੀਕ ਕਮਿਸ਼ਨਰ ਸੁਰਿੰਦਰ ਸਿੰਘ। 
Advertisement

ਜਸਬੀਰ ਸਿੰਘ ਸੱਗੂ

ਅੰਮ੍ਰਿਤਸਰ, 28 ਜੂਨ

Advertisement

ਨਗਰ ਨਿਗਮ ਕਮਿਸ਼ਨਰ ਵੱਲੋਂ ਅੰਮ੍ਰਿਤਸਰ ਦੀਆਂ ਸਾਰੀਆਂ ਸਾਰੀਆਂ ਵਪਾਰਕ ਸੰਸਥਾਵਾਂ, ਹੋਟਲਾਂ ਅਤੇ ਰੈਸਟੋਰੈਂਟਾਂ ਦੇ ਮਾਲਕਾਂ ਨੂੰ ਗਿੱਲਾ ਕੂੜਾ ਖਾਦ ’ਚ ਬਦਲਣ ਲਈ ਕੰਪੋਸਟ ਮਸ਼ੀਨਾਂ ਲਗਾਉਣ ਲਈ ਕਿਹਾ ਗਿਆ ਹੈ। ਨਗਰ ਨਿਗਮ ਕਮਿਸ਼ਨਰ ਹਰਪ੍ਰੀਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਹੋਟਲ ਅਤੇ ਰੈਸਟੋਰੈਂਟ ਮਾਲਕਾਂ ਦੀ ਇੱਕ ਮੀਟਿੰਗ ਨਗਰ ਨਿਗਮ ਦੇ ਦਫਤਰ ਵਿੱਚ ਬੁਲਾਈ ਗਈ, ਜਿਸ ਦੀ ਪ੍ਰਧਾਨਗੀ ਵਧੀਕ ਕਮਿਸ਼ਨਰ ਸੁਰਿੰਦਰ ਸਿੰਘ ਨੇ ਕੀਤੀ। ਮੈਡੀਕਲ ਅਫ਼ਸਰ ਸਿਹਤ ਡਾ. ਕਿਰਨ ਕੁਮਾਰ ਅਤੇ ਸਮੂਹ ਚੀਫ਼ ਸੈਨੇਟਰੀ ਇੰਸਪੈਕਟਰ ਮਲਕੀਅਤ ਸਿੰਘ ਜੇਪੀ ਬੱਬਰ, ਸਾਹਿਲ ਮਲਹੋਤਰਾ, ਵਿਜੇ ਗਿੱਲ, ਰਾਕੇਸ਼ ਮਰਵਾਹਾ ਆਦਿ ਇਸ ਮੀਟਿੰਗ ਵਿੱਚ ਹਾਜ਼ਰ ਸਨ। ਵਧੀਕ ਕਮਿਸ਼ਨਰ ਸੁਰਿੰਦਰ ਸਿੰਘ ਨੇ ਦੱਸਿਆ ਕਿ ਮੀਟਿੰਗ ਦਾ ਮੁੱਖ ਮੰਤਵ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਅਤੇ ਸੌਲਿਡ ਵੇਸਟ ਮੈਨੇਜਮੈਂਟ ਰੂਲਜ਼ 2016 ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨਾ ਸੀ, ਜਿਸ ਦੇ ਮੁਤਾਬਿਕ ਰੋਜ਼ਾਨਾ 100 ਕਿਲੋਗ੍ਰਾਮ ਗਿੱਲਾ ਕੂੜਾ ਪੈਦਾ ਕਰ ਰਹੀਆਂ ਵਪਾਰਕ ਇਕਾਈਆਂ ਲਈ ਇਸ ਗਿੱਲੇ ਕੂੜੇ ਨੂੰ ਖਾਦ ਵਿੱਚ ਬਦਲਣ ਲਈ ਕੰਪੋਸਟ ਮਸ਼ੀਨਾਂ ਲਗਾਉਣਾ ਲਾਜ਼ਮੀ ਹੈ। ਵਧੀਕ ਕਮਿਸ਼ਨਰ ਨੇ ਕਿਹਾ ਕਿ ਸਾਰੇ ਮਕਾਨ ਮਾਲਕਾਂ ਲਈ ਵੀ ਇਹ ਲਾਜ਼ਮੀ ਹੈ ਕਿ ਉਹ ਆਪਣੇ ਫਲਾਂ, ਸਬਜ਼ੀਆਂ, ਚਾਹ ਅਤੇ ਹੋਰ ਸਮੱਗਰੀ ਦੇ ਗਿੱਲੇ ਕੂੜੇ ਨੂੰ ਇੱਕ ਵੱਖਰੇ ਕੂੜਾਦਾਨ ਵਿੱਚ ਰੱਖਣ, ਜਿਸ ਨੂੰ ਮਿਉਂਸਪਲ ਕਾਰਪੋਰਸ਼ਨ ਅੰਮ੍ਰਿਤਸਰ ਦੀਆਂ ਟਰਾਲੀਆਂ ਦੁਆਰਾ ਚੁੱਕਿਆ ਜਾਵੇਗਾ। ਵਧੀਕ ਕਮਿਸ਼ਨਰ ਸੁਰਿੰਦਰ ਸਿੰਘ ਨੇ ਮੀਟਿੰਗ ਵਿੱਚ ਹਾਜ਼ਰ ਸਮੂਹ ਅਧਿਕਾਰੀਆਂ ਨੂੰ ਐਨ.ਜੀ.ਟੀ ਅਤੇ ਸੌਲਿਡ ਵੇਸਟ ਮੈਨੇਜਮੈਂਟ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਦੇ ਨਿਰਦੇਸ਼ ਦਿੱਤੇ ਨਹੀਂ ਤਾਂ ਦਿਸ਼ਾ-ਨਿਰਦੇਸ਼ਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ।

Advertisement
Show comments