Suspected drones observed in Samba: ਜੰਮੂ ਦੇ ਸਾਂਬਾ ਵਿੱਚ ਕਈ ਸ਼ੱਕੀ ਡਰੋਨ ਦਿਖੇ
ਅੰਮ੍ਰਿਤਸਰ ਤੇ ਹੁਸ਼ਿਆਰਪੁਰ ਵਿੱਚ ਬਲੈਕਆਊਟ
Advertisement
ਜੰਮੂ, 12 ਮਈ
ਸੁਰੱਖਿਆ ਬਲਾਂ ਨੇ ਅੱਜ ਰਾਤ ਵੇਲੇ ਦੱਸਿਆ ਕਿ ਜੰਮੂ ਖੇਤਰ ਦੇ ਸਾਂਬਾ ਜ਼ਿਲ੍ਹੇ ਵਿੱਚ ਅੰਤਰਰਾਸ਼ਟਰੀ ਸਰਹੱਦ ਨਾਲ ਕਈ ਸ਼ੱਕੀ ਡਰੋਨ ਦੇਖੇ ਗਏ ਹਨ। ਸਰਹੱਦ ’ਤੇ ਡਰੋਨ ਗਤੀਵਿਧੀ ਦੀ ਇਹ ਤਾਜ਼ਾ ਘਟਨਾ ਅਪਰੇਸ਼ਨ ਸਿੰਧੂਰ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਰਾਸ਼ਟਰ ਨੂੰ ਪਹਿਲੇ ਸੰਬੋਧਨ ਅਤੇ ਭਾਰਤ ਅਤੇ ਪਾਕਿਸਤਾਨ ਦੇ ਡੀਜੀਐਮਓਜ਼ ਦੀ ਮੀਟਿੰਗ ਤੋਂ ਕੁਝ ਘੰਟੇ ਬਾਅਦ ਸਾਹਮਣੇ ਆਈ ਹੈ। ਹਾਲਾਂਕਿ ਫੌਜ ਨੇ ਕਿਹਾ ਕਿ ਘਬਰਾਉਣ ਦੀ ਕੋਈ ਲੋੜ ਨਹੀਂ ਹੈ।
Advertisement
ਦੂਜੇ ਪਾਸੇ ਪੰਜਾਬ ਦੇ ਅੰਮ੍ਰਿਤਸਰ ਤੇ ਹੁਸ਼ਿਆਰਪੁਰ ਵਿੱਚ ਅੱਜ ਰਾਤ ਵੇਲੇ ਬਲੈਕਆਊਟ ਕਰ ਦਿੱਤਾ ਗਿਆ ਜਿਸ ਕਾਰਨ ਲੋਕ ਸਹਿਮ ਗਏ ਪਰ ਪ੍ਰਸ਼ਾਸਨ ਨੇ ਕਿਹਾ ਹੈ ਕਿ ਇਹ ਚੌਕਸੀ ਵਜੋਂ ਕੀਤਾ ਗਿਆ ਹੈ ਤੇ ਘਬਰਾਉਣ ਦੀ ਕੋਈ ਲੋੜ ਨਹੀਂ ਹੈ।
Advertisement