ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਹੇਮਕੁੰਟ ਸਾਹਿਬ ਨੇੜੇ ਖੱਡ ਵਿਚ ਡਿੱਗਣ ਕਰਕੇ ਸਿੱਖ ਸ਼ਰਧਾਲੂ ਦੀ ਮੌਤ

ਅੰਮ੍ਰਿਤਸਰ ਦੇ ਕਾਲੇ ਪਿੰਡ ਦੇ ਗੁਰਪ੍ਰੀਤ ਸਿੰਘ ਵਜੋਂ ਹੋੲੀ ਪਛਾਣ
Advertisement
ਉਤਰਾਖੰਡ ਦੇ ਚਮੋਲੀ ਜ਼ਿਲ੍ਹੇ ਵਿੱਚ ਹੇਮਕੁੰਟ ਸਾਹਿਬ ਗੁਰਦੁਆਰੇ ਨੇੜੇ ਪੈੈਰ ਤਿਲਕਣ ਕਰਕੇ ਡੂੰਘੀ ਖੱਡ ਵਿੱਚ ਡਿੱਗੇ ਪੰਜਾਬ ਦੇ 18 ਸਾਲਾ ਸਿੱਖ ਸ਼ਰਧਾਲੂ ਦੀ ਮੌਤ ਹੋ ਗਈ। ਨੌਜਵਾਨ ਦੀ ਪਛਾਣ ਅੰਮ੍ਰਿਤਸਰ ਜ਼ਿਲ੍ਹੇ ਦੇ ਕਾਲੇ ਪਿੰਡ ਦੇ ਗੁਰਪ੍ਰੀਤ ਸਿੰਘ ਵਜੋਂ ਹੋਈ ਹੈ ਤੇ ਉਹ 90 ਮੈਂਬਰਾਂ ਦੇ ਇਕ ਸਮੂਹ ਨਾਲ ਹੇਮਕੁੰਟ ਸਾਹਿਬ ਦੇ ਦਰਸ਼ਨਾਂ ਲਈ ਗਿਆ ਸੀ।
ਪੁਲੀਸ ਨੇ ਕਿਹਾ ਕਿ ਗੁਰਪ੍ਰੀਤ ਸਿੰਘ ਗੁਰਦੁਆਰੇ ਵੱਲ ਜਾਣ ਵਾਲੇ ਮੁੱਖ ਮਾਰਗ ਨੂੰ ਛੱਡ ਕੇ ਪੁਰਾਣੇ ਤੇ ਖਰਾਬ ਹੋਏ ਰਸਤੇ ’ਤੇ ਚਲਾ ਗਿਆ ਜਿਸ ਨੂੰ ਸੁਰੱਖਿਆ ਚਿੰਤਾਵਾਂ ਕਾਰਨ ਬੰਦ ਕਰ ਦਿੱਤਾ ਗਿਆ ਸੀ। ਨੌਜਵਾਨ ਦਾ ਪੈਰ ਫਿਸਲਿਆ ਤੇ ਊਹ 100 ਮੀਟਰ ਡੂੰਘੀ ਖੱਡ ਵਿੱਚ ਡਿੱਗ ਗਿਆ।
ਸੂਚਨਾ ਮਿਲਣ ’ਤੇ ਪੁਲੀਸ, ਸਟੇਟ ਡਿਜ਼ਾਸਟਰ ਰਿਸਪਾਂਸ ਫੋਰਸ (SDRF) ਦੇ ਕਰਮਚਾਰੀ ਅਤੇ ਹੋਰ ਏਜੰਸੀਆਂ ਮੌਕੇ ’ਤੇ ਪਹੁੰਚੀਆਂ। ਟੀਮ ਨੇ ਬਚਾਅ ਕਾਰਜ ਦੌਰਾਨ ਲਾਸ਼ ਨੂੰ ਬਾਹਰ ਕੱਢਿਆ। =ਪੀਟੀਆਈ
Advertisement
Tags :
Shri Hemkund Sahib