ਅਟਾਰੀ ਸਰਹੱਦ ’ਤੇ ਰੀਟਰੀਟ ਸੈਰੇਮਨੀ ਦਾ ਬਦਲਿਆ ਸਮਾਂ
ਅਟਾਰੀ ਸਰਹੱਦ ’ਤੇ ਝੰਡਾ ਉਤਾਰਨ ਦੀ ਰਸਮ ਰੀਟਰੀਟ ਸੈਰੇਮਨੀ ਦੇ ਸਮੇਂ ਵਿੱਚ ਤਬਦੀਲੀ ਕੀਤੀ ਗਈ ਹੈ। ਬਦਲਦੇ ਮੌਸਮ ਦੇ ਮੱਦੇਨਜ਼ਰਭਾਰਤ-ਪਾਕਿ ਸਰਹੱਦ ’ਤੇ ਅਟਾਰੀ-ਵਾਹਗਾ ਬਾਰਡਰ ’ਤੇ ਹੋਣ ਵਾਲੇ ਰਿਟਰੀਟ ਸਮਾਰੋਹ ਦੇ ਸਮੇਂ ਨੂੰ ਸ਼ਨੀਵਾਰ ਤੋਂ ਮੁੜ ਤਹਿ ਕੀਤਾ ਗਿਆ ਹੈ। ਹੁਣ...
Advertisement
ਅਟਾਰੀ ਸਰਹੱਦ ’ਤੇ ਝੰਡਾ ਉਤਾਰਨ ਦੀ ਰਸਮ ਰੀਟਰੀਟ ਸੈਰੇਮਨੀ ਦੇ ਸਮੇਂ ਵਿੱਚ ਤਬਦੀਲੀ ਕੀਤੀ ਗਈ ਹੈ। ਬਦਲਦੇ ਮੌਸਮ ਦੇ ਮੱਦੇਨਜ਼ਰਭਾਰਤ-ਪਾਕਿ ਸਰਹੱਦ ’ਤੇ ਅਟਾਰੀ-ਵਾਹਗਾ ਬਾਰਡਰ ’ਤੇ ਹੋਣ ਵਾਲੇ ਰਿਟਰੀਟ ਸਮਾਰੋਹ ਦੇ ਸਮੇਂ ਨੂੰ ਸ਼ਨੀਵਾਰ ਤੋਂ ਮੁੜ ਤਹਿ ਕੀਤਾ ਗਿਆ ਹੈ।
ਹੁਣ ਇਹ ਰਸਮ ਸ਼ਾਮ 6 ਵਜੇ ਸ਼ੁਰੂ ਹੋਵੇਗੀ ਜਦੋਂਕਿ ਪਹਿਲਾਂ ਇਸ ਰਸਮ ਦਾ ਸਮਾਂ 6.30 ਵਜੇ ਸ਼ਾਮ ਦਾ ਸੀ।
Advertisement
ਇਸ ਦੀ ਪੁਸ਼ਟੀ ਬੀਐੱਸਐੱਫ ਦੇ ਅਧਿਕਾਰੀ ਨੇ ਕੀਤੀ। ਰੀਟਰੀਟ ਸੈਰੇਮਨੀ ਦਾ ਸਮਾਂ ਗਰਮੀ ਅਤੇ ਸਰਦੀ ਵਿੱਚ ਸੂਰਜ ਛਿਪਣ ਦੇ ਸਮੇਂ ਮੁਤਾਬਕ ਤਬਦੀਲ ਹੁੰਦਾ ਹੈ। ਇਸ ਵੇਲੇ ਰੀਟਰੀਟ ਰਸਮ ਦਾ ਸਮਾਂ ਸ਼ਾਮ ਸਾਢੇ 6 ਵਜੇ ਤੋਂ ਸ਼ਾਮ 7 ਵਜੇ ਤੱਕ ਦਾ ਚੱਲ ਰਿਹਾ ਸੀ।
Advertisement