ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

Retreat Ceremony: ਜੰਗਬੰਦੀ ਤੋਂ ਬਾਅਦ ਸਰਹੱਦ ’ਤੇ ਝੰਡਾ ਉਤਾਰਨ ਦੀ ਰੀਟ੍ਰੀਟ ਰਸਮ ਮੁੜ ਸ਼ੁਰੂ

ਰੋਸ ਵਜੋਂ ਸਰਹੱਦ ਦੇ ਗੇਟ ਬੰਦ ਰਹੇ
Advertisement

ਜਗਤਾਰ ਸਿੰਘ ਲਾਂਬਾ

ਅੰਮ੍ਰਿਤਸਰ, 20 ਮਈ

Advertisement

ਭਾਰਤ ਅਤੇ ਪਾਕਿਸਤਾਨ ਵਿਚਾਲੇ ਜੰਗਬੰਦੀ ਤੋਂ ਬਾਅਦ ਇੱਥੇ ਅਟਾਰੀ ਸਰਹੱਦ ਦੇ ਝੰਡਾ ਉਤਾਰਨ ਦੀ ਰੀਟ੍ਰੀਟ ਰਸਮ ਅੱਜ ਸ਼ਾਮ ਤੋਂ ਸ਼ੁਰੂ ਹੋ ਗਈ ਹੈ। ਅੱਜ ਇਸ ਰਸਮ ਨੂੰ ਸ਼ੁਰੂ ਤਾਂ ਕਰ ਦਿੱਤਾ ਗਿਆ ਪਰ ਭਾਰਤ ਵੱਲੋਂ ਆਪਣਾ ਰੋਸ ਜਾਰੀ ਰੱਖਿਆ ਗਿਆ ਹੈ ਜਿਸ ਤਹਿਤ ਸਰਹੱਦ ’ਤੇ ਜ਼ੀਰੋ ਲਾਈਨ ’ਤੇ ਬਣੇ ਗੇਟ ਬੰਦ ਰੱਖੇ ਗਏ ਅਤੇ ਪਰੇਡ ਕਮਾਂਡਰ ਵੱਲੋਂ ਪਾਕਿਸਤਾਨੀ ਰੇਂਜਰ ਦੇ ਪਰੇਡ ਕਮਾਂਡਰ ਨਾਲ ਹੱਥ ਨਹੀਂ ਮਿਲਾਏ ਗਏ।

ਇਸ ਰਸਮ ਨੂੰ ਦੇਖਣ ਵਾਸਤੇ ਵੱਡੀ ਗਿਣਤੀ ਵਿੱਚ ਲੋਕ ਪੁੱਜ ਗਏ ਸਨ ਜਦੋਂ ਕਿ ਇਸ ਰਸਮ ਨੂੰ ਲੋਕਾਂ ਵਾਸਤੇ ਭਲਕੇ 21 ਮਈ ਤੋਂ ਖੋਲ੍ਹਿਆ ਜਾਵੇਗਾ। ਬੀਐਸਐਫ ਦੇ ਜਵਾਨਾਂ ਵੱਲੋਂ ਵੱਲੋਂ ਪਹਿਲਾਂ ਵਾਂਗ ਹੀ ਪਰੇਡ ਕੀਤੀ ਗਈ ਅਤੇ ਭਾਰਤੀ ਰਾਸ਼ਟਰੀ ਤਿਰੰਗੇ ਝੰਡੇ ਨੂੰ ਸਲਾਮੀ ਦਿੱਤੀ ਗਈ। ਇਸ ਵਾਰ ਬੀਐਸਐਫ ਦੀਆਂ ਮਹਿਲਾ ਜਵਾਨਾਂ ਨੇ ਵੀ ਪਰੇਡ ਵਿੱਚ ਹਿੱਸਾ ਲਿਆ। ਰੀਟ੍ਰੀਟ ਰਸਮ ਦੀ ਸ਼ੁਰੂਆਤ ਮੌਕੇ ਬੀਐਸਐਫ ਦੇ ਉੱਚ ਅਧਿਕਾਰੀ ਵੀ ਮੌਕੇ ’ਤੇ ਪੁੱਜੇ ਹੋਏ ਸਨ।

ਸ਼ੁਰੂ ਵਿੱਚ ਦੇਸ਼ ਭਗਤੀ ਦੇ ਗੀਤਾਂ ’ਤੇ ਲੋਕਾਂ ਨੇ ਭੰਗੜਾ ਪਾਇਆ ਅਤੇ ਨਾਚ ਕੀਤਾ, ਲੋਕਾਂ ਨੇ ਤਿਰੰਗਾ ਝੰਡਾ ਵੀ ਲਹਿਰਾਇਆ। ਪਰੇਡ ਦੀ ਸ਼ੁਰੂਆਤ ਦੌਰਾਨ ਬੀਐਸਐਫ ਤੇ ਜਵਾਨਾਂ ਦਾ ਉਤੇਜਕ ਰੁਖ ਵੀ ਦੇਖਣ ਨੂੰ ਮਿਲਿਆ, ਉਹ ਗੁੱਸੇ ਨਾਲ ਦੂਜੇ ਪਾਸੇ ਪਾਕਿਸਤਾਨੀ ਰੇਂਜਰਾਂ ਨੂੰ ਦੇਖ ਰਹੇ ਸਨ।

ਇਸ ਦੌਰਾਨ ਬੀਐਸਐਫ ਦੇ ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਹੈ ਕਿ ਰੀਟ੍ਰੀਟ ਰਸਮ ਅੰਮ੍ਰਿਤਸਰ ਦੀ ਅਟਾਰੀ ਜੇਸੀਪੀ ਤੋਂ ਇਲਾਵਾ ਫਿਰੋਜ਼ਪੁਰ ਦੇ ਹੁਸੈਨੀ ਵਾਲਾ ਅਤੇ ਫਾਜ਼ਿਲਕਾ ਦੇ ਸਾਦਕੀ ਸਰਹੱਦ ਤੇ ਵੀ ਸ਼ੁਰੂ ਹੋ ਗਈ ਹੈ। ਝੰਡਾ ਉਤਾਰਨ ਦੀ ਇਹ ਰਸਮ ਲਗਪਗ ਦੋ ਹਫਤੇ ਪਹਿਲਾਂ 7 ਮਈ ਨੂੰ ਬੰਦ ਕਰ ਦਿੱਤੀ ਗਈ ਸੀ।

Advertisement