ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਪੁਲੀਸ ਨੇ ਕਿਹਾ ਟਾਇਰ ਦਾ ਬਲਾਸਟ, ਉੱਧਰ ਬੱਬਰ ਖਾਲਸਾ ਇੰਟਰਨੈਸ਼ਨਲ ਨੇ ਲਈ ‘ਧਮਾਕੇ’ ਦੀ ਜ਼ਿੰਮੇਵਾਰੀ

ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਕੀਤਾ ਟਵੀਟ ਸਾਂਝਾ
ਸੰਕੇਤਕ ਤਸਵੀਰ
Advertisement

ਅੰਮ੍ਰਿਤਸਰ, 5 ਦਸੰਬਰ

ਮਜੀਠਾ ਥਾਣੇ ਅੰਦਰ ਬੀਤੀ ਰਾਤ ਹੋਏ ਇੱਕ ਧਮਕੇ ਕਾਰਨ ਖੇਤਰ ਵਾਸੀਆਂ ਵਿੱਚ ਸਹਿਮ ਦਾ ਮਾਹੌਲ ਬਣ ਗਿਆ ਸੀ, ਸੋਸ਼ਲ ਮੀਡੀਆ ਤੇ ਇਹ ਖ਼ਬਰ ਅੱਗ ਵਾਂਗ ਫੈਲ ਗਈ। ਘਟਨਾ ਸਥਾਨ ’ਤੇ ਪੁਲੀਸ ਟੀਮਾਂ ਨੇ ਪੁੱਜ ਕੇ ਜਾਂਚ ਸ਼ੁਰੂ ਕਰ ਕੀਤੀ। ਪਰ ਪੁਲੀਸ ਅਨੁਸਾਰ ਇਹ ਧਮਾਕਾ ਇੱਕ ਟਾਇਰ ਦਾ ਬਲਾਸਟ ਨਿਕਲਿਆ। ਪੁਲੀਸ ਅਧਿਕਾਰੀਆਂ ਅਨੁਸਾਰ ਬੁੱਧਵਾਰ ਨੂੰ ਅੰਮ੍ਰਿਤਸਰ ਦੇ ਮਜੀਠਾ ਪੁਲਿਸ ਸਟੇਸ਼ਨ ਵਿੱਚ ਧਮਾਕੇ ਦੀ ਗਲਤ ਰਿਪੋਰਟ ਕੀਤੀ ਗਈ ਸੀ।

Advertisement

ਉਨ੍ਹਾਂ ਦੱਸਿਆ ਕਿ ਇਹ ਘਟਨਾ ਟਾਇਰ ਫਟਣ ਕਾਰਨ ਹੋਈ ਹੈ ਨਾ ਕਿ ਕੋਈ ਵੱਡਾ ਧਮਾਕਾ ਸੀ ਅਤੇ ਇਸ ਨਾਲ ਕੋਈ ਨੁਕਸਾਨ ਨਹੀਂ ਹੋਇਆ ਹੈ। ਡੀਐਸਪੀ ਜਸਪਾਲ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਕਿਸੇ ਕਿਸਮ ਦਾ ਕੋਈ ਧਮਾਕਾ ਨਹੀਂ ਹੋਇਆ, ਸਿਰਫ਼ ਇੱਕ ਪੁਲੀਸ ਮੁਲਾਜ਼ਮ ਆਪਣੇ ਮੋਟਰਸਾਈਕਲ ਦੇ ਟਾਇਰ ਵਿੱਚ ਹਵਾ ਭਰ ਰਿਹਾ ਸੀ ਅਤੇ ਟਾਇਰ ਫਟ ਗਿਆ ਅਤੇ ਬਾਅਦ ਵਿੱਚ ਪੁਲੀਸ ਮੁਲਾਜ਼ਮ ਆਪਣੇ ਮੋਟਰਸਾਈਕਲ ਸਮੇਤ ਥਾਣੇ ਤੋਂ ਚਲੇ ਗਏ, ਜਿਸ ਕਾਰਨ ਭੰਬਲਭੂਸਾ ਪੈਦਾ ਹੋ ਗਿਆ। ਮੌਕੇ ’ਤੇ ਇਹ ਪਤਾ ਨਹੀਂ ਲੱਗ ਸਕਿਆ ਕਿ ਉਹ ਕੌਣ ਸੀ, ਜਿਸ ਮੁਲਾਜ਼ਮ ਦੇ ਮੋਟਰਸਾਇਕਲ ਦੇ ਟਾਇਰ ਦਾ ਪਟਾਕਾ ਪਿਆ ਹੈ।

ਉਨ੍ਹਾਂ ਹੋਰ ਕਿਹਾ, "ਅਸੀਂ ਸਾਰਿਆਂ ਨੂੰ ਇਕੱਠਾ ਕਰਕੇ ਪੁੱਛਾਂਗੇ ਕਿ ਉਹ ਪੁਲਿਸ ਮੁਲਾਜ਼ਮ ਕੌਣ ਸੀ, ਜਿਸ ਦੇ ਬਾਈਕ ਦਾ ਟਾਇਰ ਬਲਾਸਟ ਹੋਇਆ ਸੀ... ਨੇੜਲੇ ਇਲਾਕੇ ’ਚ ਕਿਸੇ ਨੇ ਧਮਾਕੇ ਦੀ ਆਵਾਜ਼ ਨਹੀਂ ਸੁਣੀ... ਕੋਈ ਸ਼ੀਸ਼ਾ ਨਹੀਂ ਟੁੱਟਿਆ। ਜੋ ਇਹ ਸਿਰਫ਼ ਇਕ ਟਾਇਰ ਬਲਾਸਟ ਸੀ ਜੋ ਮੋਟਰਾਇਕਲ ਦੇ ਟਾਇਰ ਵਿਚ ਜ਼ਿਆਦਾ ਹਵਾ ਭਰਨ ਕਾਰਨ ਹੋਇਆ।’’ ਇਸ ਤੋਂ ਪਹਿਲਾਂ ਬੁੱਧਵਾਰ ਨੂੰ ਕਈ ਮੀਡੀਆ ਰਿਪੋਰਟਾਂ ਮੁਤਾਬਕ ਟਾਇਰ ਬਲਾਸਟ ਦੀ ਖਬਰ ਨੂੰ 'ਵੱਡਾ ਬੰਬ ਧਮਾਕਾ' ਘਟਨਾ ਦੱਸਿਆ ਗਿਆ ਸੀ।

ਬੱਬਰ ਖਾਲਸਾ ਇੰਟਰਨੈਸ਼ਨਲ ਨੇ ਲਈ ਧਮਾਕੇ ਦੀ ਜ਼ਿੰਮੇਵਾਰੀ
ਬਿਕਰਮ ਸਿੰਘ ਮਜੀਠੀਆ ਵੱਲੋਂ ਐਕਸ ’ਤੇ ਸਾਂਝੀ ਕੀਤੀ ਗਈ ਤਸਵੀਰ.

ਦੂਜੇ ਪਾਸੇ ਬੱਬਰ ਖਾਲਸਾ ਇੰਟਰਨੈਸ਼ਨਲ ਵੱਲੋਂ ਧਮਾਕੇ ਦੀ ਜ਼ਿੰਮੇਵਾਰੀ ਲਏ ਜਾਣ ਤੋਂ ਬਾਅਦ ਇਸ ਘਟਨਾ ਨੇ ਨਵਾਂ ਮੋੜ ਲੈ ਲਿਆ ਹੈ। ਬੱਬਰ ਖਾਲਸਾ ਇੰਟਰਨੈਸ਼ਨਲ ਵੱਲੋਂ ਪਾਈ ਗਈ ਪੋਸਟ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਨੇ ‘ਐਕਸ’ ’ਤੇ ਸਾਂਝਾ ਕੀਤਾ ਹੈ।

ਬੱਬਰ ਖਾਲਸਾ ਵੱਲੋਂ ਲਿਖਿਆ ਗਿਆ ਕਿ, ‘‘ਵਾਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫ਼ਤਹਿ। ਅੱਜ ਜੋ ਮਜੀਠੇ ਥਾਣੇ ਵਿੱਚ ਪੁਲੀਸ ਮੁਲਾਜ਼ਮਾਂ ਉੱਤੇ ਗਰਨੇਡ ਅਟੈਕ ਹੋਇਆ ਉਸ ਦੀ ਜ਼ਿੰਮੇਵਾਰੀ ਹੈਪੀ ਪੱਸ਼ੀਆ, ਗੋਪੀ ਨਵਾਂਸ਼ਹਿਰੀਆ, ਜੀਵਨ ਫ਼ੌਜੀ ਲੈਂਦੇ ਹਾਂ ਇਹ ਜੋ ਪਿਛਲੇ ਦਿਨਾਂ ਦੌਰਾਨ ਕਾਰਵਾਈਆਂ ਹੋਈਆਂ ਉਨ੍ਹਾਂ ਦੀ ਹੀ ਕੜੀ ਹੈ, ਇਹ ਕਾਰਵਾਈਆਂ ਏਸੇ ਤਰ੍ਹਾਂ ਹੀ ਜਾਰੀ ਰਹਿਣਗੀਆਂ ਸਗੋ ਇਸ ਤੋਂ ਵੀ ਵੱਡੀਆਂ ਕਾਰਵਾਈਆਂ ਕਰਕੇ ਪੰਜਾਬ ਪੁਲੀਸ ਨੂੰ ਤੇ ਮੌਜੂਦਾ ਸਰਕਾਰ ਨੂੰ ਮੂੰਹ ਤੋੜਵਾਂ ਜਵਾਬ ਦਿੱਤਾ ਜਾਵੇਗਾ, ਜੋ ਸਿੱਖਾਂ ਦੇ ਦੁਸ਼ਮਣ ਬਣ ਕੇ ਪੰਜਾਬ ਵਿੱਚ ਗੁੰਡਾ ਰਾਜ ਚਲਾ ਰਹੇ ਹਨ’’, ਅਖ਼ੀਰ ਵਿੱਚ ਲਿਖਿਆ, ‘‘ਜੰਗ ਜਾਰੀ ਹੈ।’’

ਮਜੀਠੀਆ ਨੇ ਪੋਸਟ ਸਾਂਝੀ ਕਰਦਿਆਂ ਮੁੱਖ ਮੰਤਰੀ ’ਤੇ ਸਵਾਲ ਚੁੱਕੇ ਹਨ। ਉਨ੍ਹਾਂ ਲਿਖਿਆ ਕਿ ‘‘ਪਹਿਲਾਂ ਕਹਿੰਦੇ ਸੀ ਸਿਲੰਡਰ ਫਟਿਆ ਫਿਰ ਕਹਿੰਦੇ ਟਾਇਰ ਫਟਿਆ। ਇੰਡੋ-ਪਾਕਿ ਬਾਰਡਰ ਦੇ ਹਲਾਤ ਠੀਕ ਨਹੀ। ਸ਼ਰੇਆਮ ਕਾਨੂੰਨ ਅਵਸਥਾ ਦੀਆਂ ਧੱਜੀਆਂ ਸਵੇਰੇ ਹੀ ਟਵੀਟ ਕੀਤਾ ਸੀ ਕਿ ਪੁਲੀਸ ਕਵਰਅੱਪ ਆਪ੍ਰੇਸ਼ਨ ਕਰ ਰਹੀ ਹੈ।’’

 

ਏਐੱਨਆਈ/ਪੀਟੀ ਵੈੱਬ ਡੈੱਸਕ

 

Advertisement
Tags :
punjab newsPunjabi TribunePunjabi Tribune News