ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਪੁਲੀਸ ਨੇ ਚਾਰ ਨਸ਼ਾ ਤਸਕਰਾਂ ਦੀ 1 ਕਰੋੜ ਰੁਪਏ ਤੋਂ ਵੱਧ ਦੀ ਪ੍ਰਾਪਰਟੀ ਕੀਤੀ ਜ਼ਬਤ

ਨਸ਼ਾ ਤਸਕਰਾਂ ’ਤੇ ਪਹਿਲਾ ਵੀ ਕਈ ਮਾਮਲੇ ਸਨ ਦਰਜ
Advertisement

ਜ਼ਿਲ੍ਹਾ ਦਿਹਾਤੀ ਪੁਲੀਸ ਨੇ ਦਿਹਾਤੀ ਖੇਤਰ ਨਾਲ ਸਬੰਧਤ ਚਾਰ ਕਥਿਤ ਨਸ਼ਾ ਤਸਕਰਾਂ ਦੀ ਇੱਕ ਕਰੋੜ ਰੁਪਏ ਤੋਂ ਵੱਧ ਦੀ ਪ੍ਰਾਪਰਟੀ ਜ਼ਬਤ ਕਰ ਲਈ ਹੈ। ਪੁਲੀਸ ਨੇ ਚਾਰੇ ਮੁਲਜ਼ਮਾਂ ਦੀ ਕੁੱਲ ਇੱਕ ਕਰੋੜ 33 ਲੱਖ ਰੁਪਏ ਤੋਂ ਵੱਧ ਦੀ ਜਾਇਦਾਦ ਜ਼ਬਤ ਕੀਤੀ ਹੈ।

ਇਸ ਸਬੰਧ ਵਿੱਚ ਜਾਣਕਾਰੀ ਦਿੰਦਿਆਂ ਐਸਐਸਪੀ ਮਨਿੰਦਰ ਸਿੰਘ ਨੇ ਦੱਸਿਆ ਕਿ ਜਿਨ੍ਹਾਂ ਚਾਰ ਕਥਿਤ ਨਸ਼ਾ ਤਸਕਰਾਂ ਦੀ ਪ੍ਰਾਪਰਟੀ ਫਰੀਜ਼ ਕੀਤੀ ਗਈ ਹੈ, ਉਨ੍ਹਾਂ ਖ਼ਿਲਾਫ਼ ਨਸ਼ਿਆਂ ਦੇ ਮਾਮਲਿਆਂ ਵਿੱਚ ਪਹਿਲਾਂ ਵੀ ਕਈ ਕੇਸ ਦਰਜ ਹਨ। ਨਸ਼ਾ ਤਸਕਰਾਂ ਦੀ ਪਹਿਚਾਣ ਜੋਧਵੀਰ ਸਿੰਘ ਉਰਫ਼ ਕੋਹਾਲੀ, ਵਾਸੀ ਪਿੰਡ ਵਣੀਏ ਕੇ, ਬਲਵਿੰਦਰ ਸਿੰਘ ਉਰਫ਼ ਬੋਬੀ, ਵਾਸੀ ਪਿੰਡ ਚੀਚੇ, ਗੁਰਪ੍ਰੀਤ ਸਿੰਘ, ਵਾਸੀ ਪਿੰਡ ਚੀਚਾ, ਲਵਪ੍ਰੀਤ ਸਿੰਘ ਉਰਫ਼ ਲਵ, ਵਾਸੀ ਪਿੰਡ ਰਾਜਾ ਤਾਲ ਵਜੋਂ ਹੋਈ ਹੈ।

Advertisement

ਐਸਐਸਪੀ ਨੇ ਦੱਸਿਆ ਕਿ ਮੁੱਖ ਤਸਕਰਾਂ ਦੀਆਂ ਵੱਡੀਆਂ ਜਾਇਦਾਦਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਜੂਨ ਮਹੀਨੇ ਵਿੱਚ ਜੋਧਵੀਰ ਸਿੰਘ ਕੋਲੋਂ ਦੋ ਕਿਲੋ ਤੋਂ ਵੱਧ ਹੈਰੋਇਨ ਬਰਾਮਦ ਹੋਈ ਸੀ। ਪੁਲੀਸ ਨੇ ਉਸ ਦਾ ਪਿੰਡ ਵਿੱਚ ਬਣਿਆ ਸੱਤ ਮਰਲੇ ਦਾ ਰਿਹਾਇਸ਼ੀ ਘਰ ਫਰੀਜ਼ ਕੀਤਾ ਹੈ, ਜਿਸ ਦੀ ਕੀਮਤ ਲਗਭਗ 59 ਲੱਖ ਰੁਪਏ ਹੈ।

ਬਲਵਿੰਦਰ ਸਿੰਘ ਤੋਂ  ਪੁਲੀਸ ਨੇ ਜੂਨ ਮਹੀਨੇ ਵਿੱਚ ਛੇ ਕਿਲੋ ਤੋਂ ਵੱਧ ਹੈਰੋਇਨ ਬਰਾਮਦ ਕੀਤੀ ਸੀ। ਉਸ ਦਾ ਪਿੰਡ ਵਿੱਚ ਛੇ ਮਰਲੇ ਦਾ ਘਰ, ਜਿਸ ਦੀ ਕੀਮਤ ਲਗਭਗ 11 ਲੱਖ ਰੁਪਏ ਤੋਂ ਵੱਧ ਹੈ, ਫਰੀਜ਼ ਕੀਤਾ ਗਿਆ ਹੈ।

ਉਨ੍ਹਾਂ ਦੱਸਿਆ ਕਿ ਗੁਰਪ੍ਰੀਤ ਸਿੰਘ ਕੋਲੋਂ ਵੀ ਛੇ ਕਿਲੋ ਤੋਂ ਵੱਧ ਹੈਰੋਇਨ ਬਰਾਮਦ ਹੋਈ ਸੀ ਅਤੇ ਪੁਲੀਸ ਨੇ ਉਸ ਦਾ ਸੱਤ ਮਰਲੇ ਦਾ ਘਰ, ਜਿਸ ਦੀ ਕੀਮਤ ਲਗਭਗ 62 ਲੱਖ ਰੁਪਏ ਹੈ, ਜ਼ਬਤ ਕੀਤਾ ਹੈ। ਇਸ ਤੋਂ ਇਲਾਵਾ, ਲਵਪ੍ਰੀਤ ਸਿੰਘ ਦੀ ਡਰੱਗ ਮਨੀ ਵਜੋਂ 10 ਹਜ਼ਾਰ ਰੁਪਏ ਦੀ ਨਕਦੀ ਵੀ ਫਰੀਜ਼ ਕੀਤੀ ਗਈ ਹੈ।

 

Advertisement
Tags :
crimedrug traffickersillegal assetsinvestigationLaw Enforcementnarcoticsnewspoliceproperty seizurepunjab
Show comments