ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਪੁਲੀਸ ਨੇ ਲੋਕਾਂ ਦੇ ਗੁਆਚੇ 153 ਮੋਬਾਈਲ ਫੋਨ ਲੱਭ ਕੇ ਮਾਲਕਾਂ ਨੂੰ ਸੌਂਪੇ

ਅੰਮ੍ਰਿਤਸਰ ਪੁਲੀਸ ਨੇ ਗੁਆਚੇ 153 ਮੋਬਾਈਲ ਫ਼ੋਨ ਲੱਭ ਕੇ ਉਨ੍ਹਾਂ ਦੇ ਅਸਲੀ ਮਾਲਕਾਂ ਨੂੰ ਵਾਪਸ ਕਰ ਦਿੱਤੇ ਹਨ। ਅੰਮ੍ਰਿਤਸਰ ਪੁਲੀਸ ਨੇ ਪੰਜਾਬ ਸਮੇਤ ਯੂਪੀ ,ਹਰਿਆਣਾ ,ਰਾਜਸਥਾਨ , ਦਿੱਲੀ ਆਦਿ ਤੋਂ ਟਰੇਸ ਕੀਤਾ ਹੈ ਅਤੇ ਉਨ੍ਹਾਂ ਦੇ ਮਾਲਕਾਂ ਨੂੰ ਸੌਂਪ ਦਿੱਤਾ...
ਕੈਪਸ਼ਨ- ਪੁਲੀਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਗੁਆਚੇ ਹੋਏ ਮੋਬਾਈਲ ਫੋਨ ਟਰੇਸ ਕਰਨ ਮਗਰੋਂ ਉਨ੍ਹਾਂ ਦੇ ਅਸਲ ਮਾਲਕਾਂ ਨੂੰ ਸੌਂਪਦੇ ਹੋਏ
Advertisement

ਅੰਮ੍ਰਿਤਸਰ ਪੁਲੀਸ ਨੇ ਗੁਆਚੇ 153 ਮੋਬਾਈਲ ਫ਼ੋਨ ਲੱਭ ਕੇ ਉਨ੍ਹਾਂ ਦੇ ਅਸਲੀ ਮਾਲਕਾਂ ਨੂੰ ਵਾਪਸ ਕਰ ਦਿੱਤੇ ਹਨ। ਅੰਮ੍ਰਿਤਸਰ ਪੁਲੀਸ ਨੇ ਪੰਜਾਬ ਸਮੇਤ ਯੂਪੀ ,ਹਰਿਆਣਾ ,ਰਾਜਸਥਾਨ , ਦਿੱਲੀ ਆਦਿ ਤੋਂ ਟਰੇਸ ਕੀਤਾ ਹੈ ਅਤੇ ਉਨ੍ਹਾਂ ਦੇ ਮਾਲਕਾਂ ਨੂੰ ਸੌਂਪ ਦਿੱਤਾ ਹੈ। ਇਸ ਤੋਂ ਇਲਾਵਾ ਚੋਰੀ ਕੀਤੇ ਹੋਏ 117 ਵਾਹਨ ਵੀ ਬਰਾਮਦ ਕੀਤੇ ਹਨ।

ਇਸ ਸਬੰਧ ਵਿੱਚ ਪੁਲੀਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਅੰਮ੍ਰਿਤਸਰ ਕਮਿਸ਼ਨਰੇਟ ਪੁਲੀਸ ਦੇ ਥਾਣਾ ਸਾਈਬਰ ਅਤੇ ਸਬ ਡਿਵੀਜ਼ਨ ਈਸਟ, ਵੈਸਟ ਨੌਰਥ ਅਤੇ ਸੈਂਟਰਲ ਦੇ ਖੇਤਰ ਵਿੱਚ ਲੋਕਾਂ ਦੇ ਗੁਆਚੇ ਹੋਏ 153 ਮੋਬਾਈਲ ਫੋਨ ਟਰੇਸ ਕੀਤੇ ਗਏ ਹਨ। ਇਹ ਮੋਬਾਈਲ ਫੋਨ ਯੂਪੀ, ਹਰਿਆਣਾ, ਰਾਜਸਥਾਨ ,ਦਿੱਲੀ ਅਤੇ ਪੰਜਾਬ ਦੇ ਵੱਖ-ਵੱਖ ਜਿਲਿਆਂ ਵਿੱਚੋਂ ਮਿਲੇ ਹਨ । ਜਿਨ੍ਹਾਂ ਨੂੰ ਪ੍ਰਾਪਤ ਕਰਨ ਮਗਰੋਂ ਅੱਜ ਪੁਲੀਸ ਨੇ ਉਨ੍ਹਾਂ ਦੇ ਅਸਲ ਮਾਲਕਾਂ ਨੂੰ ਸੌਂਪਿਆ।

Advertisement

ਉਨ੍ਹਾਂ ਦੱਸਿਆ ਕਿ ਟਰੇਸ ਕੀਤੇ ਇਹ ਮੋਬਾਈਲ ਫੋਨਾਂ ਵਿੱਚ ਸਬ ਡਿਵੀਜ਼ਨ ਈਸਟ ਦੇ 50 ਮੋਬਾਈਲ ਫੋਨ, ਸਬ ਡਿਵੀਜ਼ਨ ਵੈਸਟ ਦੇ 33, ਨੌਰਥ ਦੇ ਦੋ ਅਤੇ ਸਬ ਡਿਵੀਜ਼ਨ ਸੈਂਟਰਲ ਦੇ 41 ਮੋਬਾਈਲ ਫੋਨ ਸ਼ਾਮਿਲ ਹਨ। ਇਸ ਤੋਂ ਇਲਾਵਾ ਸਾਈਬਰ ਕ੍ਰਾਈਮ ਥਾਣੇ ਨੇ 27 ਮੋਬਾਈਲ ਫੋਨ ਸ਼ਾਮਿਲ ਹਨ। ਇਹ ਕੁੱਲ 153 ਮੋਬਾਈਲ ਫੋਨ ਹਨ, ਜੋ ਵੱਖ-ਵੱਖ ਥਾਵਾਂ ਤੋਂ ਟਰੇਸ ਕੀਤੇ ਗਏ ਹਨ।

ਉਨ੍ਹਾਂ ਕਿਹਾ ਕਿ ਗੁਆਚੇ ਹੋਏ ਮੋਬਾਈਲ ਫੋਨ ਦੀ ਰਿਪੋਰਟ ਜ਼ਰੂਰ ਦਰਜ ਕਰਵਾਈ ਜਾਵੇ ਤਾਂ ਜੋ ਮੋਬਾਈਲ ਫੋਨ ਦੀ ਕਿਸੇ ਸ਼ਰਾਰਤੀ ਅਨਸਰ ਵੱਲੋਂ ਇਸ ਦੀ ਗ਼ਲਤ ਵਰਤੋਂ ਨਾ ਕੀਤੀ ਜਾ ਸਕੇ।

 

 

Advertisement
Tags :
Punjabi TribunePunjabi Tribune Latest NewsPunjabi Tribune Newspunjabi tribune updateਪੰਜਾਬੀ ਟ੍ਰਿਬਿਊਨ ਖ਼ਬਰਾਂਪੰਜਾਬੀ ਟ੍ਰਿਬਿਊਨ ਤਾਜ਼ਾ ਖ਼ਬਰਾਂ
Show comments