ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਪੀ.ਚਿਦੰਬਰਮ ਦੇ ਬਲੂਸਟਾਰ ਵਾਲੇ ਬਿਆਨ ਤੋਂ ਕਾਂਗਰਸ ਨਾਰਾਜ਼; ‘ਸੀਨੀਅਰ ਆਗੂ ਅਜਿਹੇ ਬਿਆਨਾਂ ਤੋਂ ਕਰਨ ਗੁਰੇਜ਼’

ਅਤਿਵਾਦੀਆਂ ਨੂੰ ਦਰਬਾਰ ਸਾਹਿਬ ’ਚੋਂ ਕੱਢਣ ਲਈ ‘ਅਪਰੇਸ਼ਨ ਬਲਿਊ ਸਟਾਰ’ ਗਲਤ ਤਰੀਕਾ ਸੀ: ਚਿਦੰਬਰਮ
Advertisement

Operation Blue Star: ਕਾਂਗਰਸ ਲੀਡਰਸ਼ਿਪ ਸਾਬਕਾ ਗ੍ਰਹਿ ਮੰਤਰੀ ਪੀ.ਚਿਦੰਬਰਮ ਵੱਲੋਂ ‘ਅਪਰੇਸ਼ਨ ਬਲੂਸਟਾਰ’ 'ਤੇ ਦਿੱਤੇ ਗਏ ਬਿਆਨ ਤੋਂ ‘ਬਹੁਤ ਨਾਰਾਜ਼’ ਹੈ।ਪਾਰਟੀ ਸੂਤਰਾਂ ਅਨੁਸਾਰ ਸੀਨੀਅਰ ਆਗੂਆਂ ਨੂੰ ਜਨਤਕ ਬਿਆਨ ਦੇਣ ਤੋਂ ਪਹਿਲਾਂ ਸਾਵਧਾਨ ਰਹਿਣਾ ਚਾਹੀਦਾ ਹੈ ਜੋ ਪਾਰਟੀ ਲਈ ਸ਼ਰਮਿੰਦਗੀ ਪੈਦਾ ਕਰਦੇ ਹਨ।

ਪਾਰਟੀ ਸੂਤਰਾਂ ਨੇ ਕਿਹਾ,“ ਕਾਂਗਰਸ ਲੀਡਰਸ਼ਿਪ ਦਾ ਵਿਚਾਰ ਹੈ ਕਿ ਸੀਨੀਅਰ ਆਗੂਆਂ, ਜਿਨ੍ਹਾਂ ਨੂੰ ਕਾਂਗਰਸ ਪਾਰਟੀ ਤੋਂ ਸਭ ਕੁਝ ਮਿਲਿਆ ਹੈ, ਨੂੰ ਪਾਰਟੀ ਨੂੰ ਸ਼ਰਮਿੰਦਗੀ ਪਹੁੰਚਾਉਣ ਵਾਲੇ ਬਿਆਨ ਦੇਣ ਵਿੱਚ ਵਧੇਰੇ ਸਾਵਧਾਨ ਰਹਿਣਾ ਚਾਹੀਦਾ ਹੈ ਅਤੇ ਇਹ ਆਦਤ ਨਹੀਂ ਬਣਨੀ ਚਾਹੀਦੀ।”

Advertisement

ਦੱਸ ਦਈਏ ਕਿ ਕਾਂਗਰਸ ਦੇ ਸੰਸਦ ਮੈਂਬਰ ਪੀ ਚਿਦੰਬਰਮ ਨੇ ਕਿਹਾ ਕਿ 1984 ਵਿੱਚ ਅੰਮ੍ਰਿਤਸਰ ਦੇ ਦਰਬਾਰ ਸਾਹਿਬ ਵਿਚੋਂ ਅਤਿਵਾਦੀਆਂ ਨੂੰ ਬਾਹਰ ਕੱਢਣ ਲਈ ਚਲਾਇਆ ਗਿਆ ਅਪਰੇਸ਼ਨ ਬਲਿਊ ਸਟਾਰ ਗਲਤ ਤਰੀਕਾ ਸੀ ਤੇ ਉਸ ਵੇਲੇ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਇਸ ਗਲਤੀ ਕਾਰਨ ਆਪਣੀ ਜਾਨ ਗੁਆਉਣੀ ਪਈ ਸੀ ਹਾਲਾਂਕਿ ਇਹ ਫੈਸਲਾ ਇਕੱਲਾ ਇੰਦਰਾ ਗਾਂਧੀ ਦਾ ਨਹੀਂ ਸੀ।

ਉਨ੍ਹਾਂ ਖੁਸ਼ਵੰਤ ਸਿੰਘ ਸਾਹਿਤਕ ਸਮਾਗਮ 2025 ਵਿੱਚ ਸ਼ਿਰਕਤ ਕਰਦਿਆਂ ਕਿਹਾ ਕਿ ਉਹ ਕਿਸੇ ਫੌਜੀ ਅਧਿਕਾਰੀ ਦੀ ਬੇਇਜ਼ਤੀ ਕੀਤੇ ਬਿਨਾਂ ਕਹਿਣਾ ਚਾਹੁੰਦੇ ਹਨ ਕਿ ਅਪਰੇਸ਼ਨ ਬਲਿਊ ਸਟਾਰ ਦੌਰਾਨ ਗੋਲਡਨ ਟੈਂਪਲ ਵਿਚ ਅਤਿਵਾਦੀਆਂ ਨੂੰ ਬਾਹਰ ਕੱਢਣ ਦਾ ਇਹ ਤਰੀਕਾ ਗਲਤ ਸੀ ਪਰ ਜੂਨ 1984 ਦਾ ਅਪਰੇਸ਼ਨ ਬਲਿਊ ਸਟਾਰ ਫੌਜ, ਪੁਲੀਸ, ਖੁਫੀਆ ਅਤੇ ਸਿਵਲ ਸੇਵਾਵਾਂ ਦੇ ਅਧਿਕਾਰੀਆਂ ਦਾ ਸਾਂਝਾ ਫੈਸਲਾ ਸੀ।

ਉਨ੍ਹਾਂ ਕਿਹਾ, ‘ਅਸੀਂ ਕੁਝ ਸਾਲਾਂ ਬਾਅਦ ਫੌਜ ਨੂੰ ਬਾਹਰ ਰੱਖ ਕੇ ਹਰਿਮੰਦਰ ਸਾਹਿਬ ਨੂੰ ਹਾਸਲ ਕਰਨ ਦਾ ਸਹੀ ਤਰੀਕਾ ਅਪਣਾਇਆ। ਸ੍ਰੀਮਤੀ ਇੰਦਰਾ ਗਾਂਧੀ ਨੂੰ ਉਸ ਗਲਤੀ ਲਈ ਆਪਣੀ ਜਾਨ ਦੇਣੀ ਪਈ।’ ਏ ਐੱਨ ਆਈ

Advertisement
Tags :
Congress MP P ChidambaramKhushwant Singh Literary FestivalOperation Blue StarPunjabi News Latest NewsPunjabi TribunePunjabi Tribune Newsthe Golden Templeਪੰਜਾਬੀ ਟ੍ਰਿਬਿਊਨ ਖ਼ਬਰਾਂਪੰਜਾਬੀ ਟ੍ਰਿਬਿਊਨ ਤਾਜ਼ਾ ਅਪਡੇਟ
Show comments