ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਮਾਲਟਾ ਦੇ ਹਾਈ ਕਮਿਸ਼ਨਰ ਰੂਬੇਨ ਗੌਸੀ ਵੱਲੋਂ ਖ਼ਾਲਸਾ ਕਾਲਜ ਦਾ ਦੌਰਾ

ਮਾਲਟਾ ਹਾਈ ਕਮਿਸ਼ਨਰ ਰੂਬੇਨ ਗੌਸੀ ਨੇ ਅੱਜ ਇਤਿਹਾਸਕ ਵਿਸ਼ਵ ਪ੍ਰਸਿੱਧ ਖਾਲਸਾ ਕਾਲਜ ਅੰਮ੍ਰਿਤਸਰ ਦਾ ਦੌਰਾ ਕੀਤਾ। ਕਾਲਜ ਪਹੁੰਚਣ ’ਤੇ ਪ੍ਰਿੰਸੀਪਲ ਡਾ. ਆਤਮ ਸਿੰਘ ਰੰਧਾਵਾ ਨੇ ਉਨ੍ਹਾਂ ਦਾ ਸਵਾਗਤ ਕੀਤਾ। ਉਨ੍ਹਾਂ ਹਾਈ ਕਮਿਸ਼ਨਰ ਨੂੰ ਕਾਲਜ ਦੀਆਂ ਅਕਾਦਮਿਕ ਮਿਆਰਾਂ ਅਤੇ ਵਿਸ਼ਾਲ ਪ੍ਰਾਪਤੀਆਂ...
ਖਾਲਸਾ ਕਾਲਜ ਵਿੱਚ ਮਾਲਟਾ ਹਾਈ ਕਮਿਸ਼ਨਰ ਰੂਬੇਨ ਗੌਸੀ, ਪ੍ਰਿੰਸੀਪਲ ਡਾ. ਆਤਮ ਸਿੰਘ ਰੰਧਾਵਾ ਤੇ ਹੋਰਾਂ ਨਾਲ।
Advertisement
ਮਾਲਟਾ ਹਾਈ ਕਮਿਸ਼ਨਰ ਰੂਬੇਨ ਗੌਸੀ ਨੇ ਅੱਜ ਇਤਿਹਾਸਕ ਵਿਸ਼ਵ ਪ੍ਰਸਿੱਧ ਖਾਲਸਾ ਕਾਲਜ ਅੰਮ੍ਰਿਤਸਰ ਦਾ ਦੌਰਾ ਕੀਤਾ। ਕਾਲਜ ਪਹੁੰਚਣ ’ਤੇ ਪ੍ਰਿੰਸੀਪਲ ਡਾ. ਆਤਮ ਸਿੰਘ ਰੰਧਾਵਾ ਨੇ ਉਨ੍ਹਾਂ ਦਾ ਸਵਾਗਤ ਕੀਤਾ। ਉਨ੍ਹਾਂ ਹਾਈ ਕਮਿਸ਼ਨਰ ਨੂੰ ਕਾਲਜ ਦੀਆਂ ਅਕਾਦਮਿਕ ਮਿਆਰਾਂ ਅਤੇ ਵਿਸ਼ਾਲ ਪ੍ਰਾਪਤੀਆਂ ਤੋਂ ਜਾਣੂ ਕਰਵਾਇਆ ਗਿਆ। ਮਹਿਮਾਨ ਨੇ ਕਾਲਜ ਕੈਂਪਸ ਦਾ ਦੌਰਾ ਕੀਤਾ ਅਤੇ ਕਾਲਜ ਦੀ ਇਤਿਹਾਸਕ ਇਮਾਰਤ ਨੂੰ ਚੰਗੀ ਤਰ੍ਹਾਂ ਸੰਭਾਲਣ ਲਈ ਕਾਲਜ ਦੀ ਪ੍ਰਬੰਧਕ ਕਮੇਟੀ ਦੀ ਸ਼ਲਾਘਾ ਕੀਤੀ। ਕਾਲਜ ਕੈਂਪਸ ਦਾ ਦੌਰਾ ਕਰਨ ਤੋਂ ਬਾਅਦ ਮਾਲਟਾ ਹਾਈ ਕਮਿਸ਼ਨਰ ਨੇ ਕਾਲਜ ਦੇ ਵਿਦਿਆਰਥੀਆਂ ਨਾਲ ਵਿਚਾਰ-ਵਟਾਂਦਰਾ ਸੈਸ਼ਨ ਵਿੱਚ ਸ਼ਿਰਕਤ ਕੀਤੀ। ਸ੍ਰੀ ਗੌਸੀ ਨੇ ਭਾਰਤ ਅਤੇ ਮਾਲਟਾ ਦੇ ਇਤਿਹਾਸਕ ਸਬੰਧਾਂ ’ਤੇ ਚਾਨਣਾ ਪਾਇਆ। ਗੱਲਬਾਤ ਦੌਰਾਨ ਵਿਦਿਆਰਥੀਆਂ ਨੇ ਸਵਾਲ ਪੁੱਛੇ ਅਤੇ ਦੋਵਾਂ ਦੇਸ਼ਾਂ ਦੇ ਸਾਂਝੇ ਮੁੱਦੇ ਉਠਾਏ।
Advertisement