ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਮਾਣਹਾਨੀ ਕੇਸ ਵਿੱਚ ਮਜੀਠੀਆ ਨੇ ਪੇਸ਼ੀ ਭੁਗਤੀ

ਪਟਿਆਲਾ ਵਿੱਚ ਵਿਸ਼ੇਸ਼ ਜਾਂਚ ਟੀਮ ਕੋਲ ਨਾ ਹੋ ਸਕੇ ਪੇਸ਼
Advertisement

ਜਗਤਾਰ ਸਿੰਘ ਲਾਂਬਾ

ਅੰਮ੍ਰਿਤਸਰ, 18 ਜੁਲਾਈ

Advertisement

ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਨੇ ਅੱਜ ਮਾਣਹਾਨੀ ਕੇਸ ਵਿੱਚ ਸਥਾਨਕ ਸੀਜੇਐੱਮ ਅਦਾਲਤ ਵਿੱਚ ਪੇਸ਼ੀ ਭੁਗਤੀ। ਇਸ ਕੇਸ ਦੀ ਅਗਲੀ ਸੁਣਵਾਈ ਹੁਣ 17 ਅਗਸਤ ਨੂੰ ਹੋਵੇਗੀ। ਇਸ ਦੌਰਾਨ ਨਸ਼ਿਆਂ ਦੇ ਮਾਮਲੇ ਵਿੱਚ ਵਿਸ਼ੇਸ਼ ਜਾਂਚ ਟੀਮ ਵੱਲੋਂ ਪਟਿਆਲਾ ’ਚ ਪੇਸ਼ ਹੋਣ ਸਬੰਧੀ ਭੇਜੇ ਗਏ ਸੰਮਨ ਸਬੰਧੀ ਸ੍ਰੀ ਮਜੀਠੀਆ ਉਥੇ ਪੇਸ਼ ਹੋਣ ਵਾਸਤੇ ਨਹੀਂ ਜਾ ਸਕੇ। ਅੰਮ੍ਰਿਤਸਰ ਦੀ ਸੀਜੇਐੱਮ ਦੀ ਅਦਾਲਤ ਵਿੱਚ ਚੱਲ ਰਹੇ ਮਾਣਹਾਨੀ ਕੇਸ ਦੀ ਸੁਣਵਾਈ ਤੇ ਸਿੱਟ ਵੱਲੋਂ ਭੇਜੇ ਗਏ ਸੰਮਨ ਇੱਕੋ ਹੀ ਤਰੀਕ ਦੇ ਸਨ। ਅਦਾਲਤ ਵਿੱਚੋਂ ਬਾਹਰ ਆਉਣ ਤੋਂ ਬਾਅਦ ਸ੍ਰੀ ਮਜੀਠੀਆ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੋਸ਼ ਲਾਇਆ ਕਿ ਮੁੱਖ ਮੰਤਰੀ ਭਗਵੰਤ ਮਾਨ ਉਨ੍ਹਾਂ ਖ਼ਿਲਾਫ਼ ਸਿੱਟ ਦੀ ਵਰਤੋਂ ਕਰਕੇ ‘ਆਪ’ ਆਗੂ ਸੰਜੇ ਸਿੰਘ ਨੂੰ ਲਾਭ ਦੇਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਸਿੱਟ ਵੱਲੋਂ ਅੱਜ 18 ਜੁਲਾਈ ਨੂੰ ਹੀ ਪੇਸ਼ ਹੋਣ ਵਾਸਤੇ ਸੰਮਨ ਭੇਜੇ ਗਏ ਸਨ ਜਦਕਿ ਵਿਸ਼ੇਸ਼ ਜਾਂਚ ਟੀਮ ਨੂੰ ਇਸ ਗੱਲ ਦੀ ਜਾਣਕਾਰੀ ਸੀ ਕਿ ਅੱਜ ਅੰਮ੍ਰਿਤਸਰ ਦੀ ਅਦਾਲਤ ’ਚ ਉਨ੍ਹਾਂ ਦੇ ਕੇਸ ਦੀ ਸੁਣਵਾਈ ਹੈ। ਉਨ੍ਹਾਂ ਕਿਹਾ ਕਿ ਇਸੇ ਮਾਮਲੇ ਵਿੱਚ 20 ਜੁਲਾਈ ਸੁਪਰੀਮ ਕੋਰਟ ਵਿੱਚ ਤਰੀਕ ਹੈ ਤੇ ਜੇ ਸਿੱਟ ਵੱਲੋਂ ਮੁੜ 20 ਜੁਲਾਈ ਨੂੰ ਪੇਸ਼ ਹੋਣ ਵਾਸਤੇ ਕਿਹਾ ਜਾਂਦਾ ਹੈ ਤਾਂ ਸਪੱਸ਼ਟ ਹੈ ਕਿ ਉਨ੍ਹਾਂ ਨੂੰ ਦੂਜੀ ਅਦਾਲਤ ਵਿੱਚ ਪੇਸ਼ ਹੋਣ ਤੋਂ ਰੋਕਣ ਵਾਸਤੇ ਅਜਿਹਾ ਕੀਤਾ ਜਾ ਰਿਹਾ ਹੈ।

ਸਿੱਟ ਵੱਲੋਂ ਮਜੀਠੀਆ ਭਲਕੇ ਪੁੱਛ ਪੜਤਾਲ ਲਈ ਤਲਬ

ਪਟਿਆਲਾ (ਗੁਰਨਾਮ ਸਿੰਘ ਅਕੀਦਾ): ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਵਿਸ਼ੇਸ਼ ਜਾਂਚ ਟੀਮ (ਸਿੱਟ) ਨੇ ਮੁੜ ਤੋਂ ਸੰਮਨ ਜਾਰੀ ਕੀਤਾ ਹੈ। ਉਨ੍ਹਾਂ ਨੂੰ ਪਟਿਆਲਾ ਵਿੱਚ 20 ਜੁਲਾਈ ਨੂੰ ਪੁੱਛ ਪੜਤਾਲ ਲਈ ਸੱਦਿਆ ਗਿਆ ਹੈ। ਮਜੀਠੀਆ ਨੇ 23 ਜੁਲਾਈ ਤੋਂ ਬਾਅਦ ਦੀ ਕੋਈ ਵੀ ਤਰੀਕ ਦੇਣ ਲਈ ਕਿਹਾ ਸੀ, ਪਰ ਸਿੱਟ ਵੱਲੋਂ ਅਜਿਹਾ ਨਹੀਂ ਕੀਤਾ ਗਿਆ।

Advertisement
Tags :
Bikram Singh MajithiaCJM CourtPunjabi NewsShiromani Akali Dal