ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਮਜੀਠਾ: ਲੁੱਧੜ ਦੀ ਖੰਡਰ ਇਮਾਰਤ ’ਚੋਂ ਨਿਕਲੀ ਗਿਆਨ ਦੀ ਰੌਸ਼ਨੀ

ਰਾਜਨ ਮਾਨ ਮਜੀਠਾ, 13 ਦਸੰਬਰ ਮਜੀਠਾ ਤਹਿਸੀਲ ਦੇ ਪਿੰਡ ਲੁੱਧੜ ਵਿਚ ਅਧੂਰੀ ਇਮਾਰਤ, ਜੋ ਕਿਸੇ ਵੇਲੇ ਧਰਮਸ਼ਾਲਾ ਲਈ ਉਸਾਰੀ ਗਈ ਸੀ ਪਰ ਕਦੇ ਵੀ ਬਣਕੇ ਤਿਆਰ ਨਾ ਹੋ ਸਕੀ, ਨੂੰ ਮਜੀਠਾ ਦੀ ਐੱਸਡੀਐੱਮ ਡਾ. ਹਰਨੂਰ ਕੌਰ ਢਿਲੋਂ ਨੇ ਲਾਇਬ੍ਰੇਰੀ ’ਚ...
Advertisement

ਰਾਜਨ ਮਾਨ

ਮਜੀਠਾ, 13 ਦਸੰਬਰ

Advertisement

ਮਜੀਠਾ ਤਹਿਸੀਲ ਦੇ ਪਿੰਡ ਲੁੱਧੜ ਵਿਚ ਅਧੂਰੀ ਇਮਾਰਤ, ਜੋ ਕਿਸੇ ਵੇਲੇ ਧਰਮਸ਼ਾਲਾ ਲਈ ਉਸਾਰੀ ਗਈ ਸੀ ਪਰ ਕਦੇ ਵੀ ਬਣਕੇ ਤਿਆਰ ਨਾ ਹੋ ਸਕੀ, ਨੂੰ ਮਜੀਠਾ ਦੀ ਐੱਸਡੀਐੱਮ ਡਾ. ਹਰਨੂਰ ਕੌਰ ਢਿਲੋਂ ਨੇ ਲਾਇਬ੍ਰੇਰੀ ’ਚ ਬਦਲਕੇ ਇਲਾਕੇ ਦੇ ਲੋਕਾਂ ਨੂੰ ਨਵੇਂ ਸਾਲ ਤੋਂ ਪਹਿਲਾਂ ਤੋਹਫ਼ਾ ਦਿੱਤਾ ਹੈ। ਇਹ ਇਮਾਰਤ  ਧਰਮਸ਼ਾਲਾ ਬਣਨੀ ਸੀ। ਪਿੰਡ ਵਾਸੀਆਂ ਧਰਮਸ਼ਾਲਾ ਕਿਸੇ ਹੋਰ ਪਾਸੇ ਬਣਾ ਲਈ। ਅੱਧ ਵਿਚਾਲੇ ਰੁਕੀ ਉਸਾਰੀ, ਜਿਸ ਦੀ ਛੱਤ ਤਾਂ ਪੈ ਚੁੱਕੀ ਸੀ ਪਰ ਨਾ ਪਲਸਤਰ ਹੋਇਆ, ਨਾ ਫਰਸ਼ ਪਿਆ, ਨਾ ਬੂਹੇ ਬਾਰੀਆਂ ਤੇ ਨਾ ਚਾਰ ਦੀਵਾਰੀ ਹੋਈ। ਪੰਚਾਇਤ ਤੇ ਸੂਝਵਾਨ ਲੋਕਾਂ ਨੇ ਜਦ ਇਮਾਰਤ ਨੂੰ ਕਿਸੇ ਹੋਰ ਕੰਮ ਲਈ ਵਰਤਣ ਦਾ ਮਤਾ ਪਾ ਕੇ ਵਿਭਾਗ ਨੂੰ ਦਿੱਤਾ ਜਾਂ ਸਬ ਡਵੀਜ਼ਨ ਮੈਜਿਸਟਰੇਟ ਡਾ. ਢਿਲੋਂ ਨੇ ਇਮਾਰਤ ਦਾ ਜਾਇਜ਼ਾ ਲੈ ਕੇ ਇਸ ਨੂੰ ਲਾਇਬ੍ਰੇਰੀ ਬਣਾਉਣ ਦਾ ਪ੍ਰਸਤਾਵ ਪਿੰਡ ਵਾਸੀਆਂ ਨੂੰ ਦਿੱਤਾ, ਜਿਨ੍ਹਾਂ ਨੇ ਇਸ ਨੂੰ ਮੰਨ ਲਿਆ।

ਡਾ. ਢਿਲੋਂ ਨੇ ਪਿੰਡ ਵਾਸੀਆਂ ਨੂੰ ਚੰਗੇ ਪਾਸੇ ਲਗਾਉਣ ਲਈ ਇਲਾਕੇ ਵਿਚ ਟੌਲ ਟੈਕਸ ਚਲਾਉਂਦੀ ਆਈਆਰਬੀ ਨਾਮ ਦੀ ਕੰਪਨੀ ਨਾਲ ਗੱਲ ਕੀਤੀ ਅਤੇ ਉਸ ਨੂੰ ਸਮਾਜਿਕ ਜ਼ਿੰਮੇਵਾਰੀਆਂ ਵਿਚ ਹਿੱਸਾ ਪਾਉਣ ਲਈ ਪ੍ਰੇਰਿਆ। ਕੰਪਨੀ ਪ੍ਰਬੰਧਕਾਂ ਨੇ ਇਲਾਕੇ ਦੇ ਸਬ ਡਵੀਜ਼ਨ ਮੈਜਿਸਟਰੇਟ ਦੀ ਗੱਲ ਮੰਨਦੇ ਹੋਏ ਪੈਸੇ ਖਰਚ ਕੇ ਇਸ ਇਮਾਰਤ ਨੂੰ ਸੁੰਦਰ ਲਾਇਬ੍ਰੇਰੀ ਵਿਚ ਬਦਲ ਦਿੱਤਾ। ਇੱਥੇ ਬਜ਼ੁਰਗਾਂ ਦੇ ਬੈਠਣ ਲਈ ਵਿਹੜੇ ਵਿਚ ਵੀ ਬੈਂਚ ਲਗਾ ਦਿੱਤੇ ਅਤੇ ਨੌਜਵਾਨ ਤੇ ਬੱਚਿਆਂ ਲਈ ਸ਼ਾਨਦਾਰ ਲਾਇਬ੍ਰੇਰੀ ਬਣ ਗਈ। ਆਈਆਰਬੀ ਨੇ ਡਾ. ਹਰਨੂਰ ਕੌਰ ਢਿਲੋਂ ਕੋਲੋਂ ਇਸ ਦਾ ਉਦਘਾਟਨ ਕਰਵਾ ਕੇ ਇਹ ਗਿਆਨ ਦਾ ਸੋਮਾ ਪਿੰਡ ਵਾਸੀਆਂ ਨੂੰ ਸੌਂਪ ਦਿੱਤਾ। ਇਸ ਮੌਕੇ ਡਾ. ਢਿਲੋਂ ਨੇ ਕੰਪਨੀ ਪ੍ਰਬੰਧਕਾਂ ਤੇ ਪਿੰਡ ਵਾਸੀਆਂ ਦਾ ਸ਼ੁਕਰੀਆ ਅਦਾ ਕੀਤਾ।

Advertisement
Show comments