ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਖਾਲਿਸਤਾਨੀ ਨਾਅਰੇ ਲਿਖਣ ਦਾ ਮਾਮਲਾ: ਪੁਲੀਸ ਦੀ ਗੋਲੀ ਲੱਗਣ ਨਾਲ ਮੁਲਜ਼ਮ ਜ਼ਖ਼ਮੀ

ਹਥਿਆਰ ਬਰਾਮਦਗੀ ਲਈ ਲੈ ਕੇ ਗਈ ਸੀ ਪੁਲੀਸ: ਮੁਲਜ਼ਮ ਨੇ ਪੁਲੀਸ ਪਾਰਟੀ ‘ਤੇ ਕੀਤਾ ਸੀ ਹਮਲਾ
Advertisement

ਇੱਥੇ ਹਥਿਆਰ ਬਰਾਮਦਗੀ ਲਈ ਮੁਲਜ਼ਮ ਨੁੂੰ ਲੈਕੇ ਗਈ ਪੁਲੀਸ ਪਾਰਟੀ ਤੇ ਹਮਲਾ ਹੋਇਆ। ਹਾਲਾਂਕਿ ਪੁਲੀਸ ਵੱਲੋਂ ਕੀਤੀ ਗਈ ਜਵਾਬੀ ਕਾਰਵਾਈ ਦੌਰਾਨ ਮੁਲਜ਼ਮ ਦੇ ਗੋਲੀ ਲੱਗੀ, ਜਿਸ ਨੁੂੰ ਇਲਾਜ ਵਾਸਤੇ ਹਸਪਤਾਲ ਭੇਜਿਆ ਗਿਆ ਹੈ। ਜ਼ਖ਼ਮੀ ਹੋਏ ਮੁਲਜ਼ਮ ਦੀ ਸ਼ਨਾਖਤ ਜਸ਼ਨਪ੍ਰੀਤ ਸਿੰਘ ਵਾਸੀ ਪਿੰਡ ਦਰਗਾਬਾਦ ਥਾਣਾ ਕੋਟਲੀ ਸੂਰਤ ਮੱਲੀਆਂ ਬਟਾਲਾ ਵੱਜੋਂ ਹੋਈ ਹੈ ਡਿਪਟੀ ਕਮਿਸ਼ਨਰ ਰਵਿੰਦਰ ਪਾਲ ਸਿੰਘ ਨੇ ਦੱਸਿਆ ਕਿ ਪੁਲੀਸ ਨੇ ਇਸ ਵਿਅਕਤੀ ਨੂੰ ਸ਼ਹਿਰ ਵਿੱਚ ਵੱਖ-ਵੱਖ ਥਾਵਾਂ ਤੇ ਖਾਲਿਸਤਾਨ ਪੱਖੀ ਨਾਅਰੇ ਲਿਖਣ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਸੀ। ਇਹ ਵਿਅਕਤੀ ਵਿਦੇਸ਼ਾਂ ਵਿੱਚ ਰਹਿ ਰਹੇ ਆਪਣੇ ਹੈਂਡਲਰਾਂ ਦੇ ਨਿਰਦੇਸ਼ ਤੇ ਕੰਮ ਕਰ ਰਿਹਾ ਹੈ।

ਉਨ੍ਹਾਂ ਦੱਸਿਆ ਕਿ ਇਸ ਵਿਅਕਤੀ ਵੱਲੋਂ ਕੀਤੇ ਗਏ ਖੁਲਾਸੇ ਤੋਂ ਬਾਅਦ ਪੁਲੀਸ ਇਸ ਨੂੰ ਹਥਿਆਰ ਬਰਾਮਦ ਕਰਨ ਵਾਸਤੇ ਹਵਾਈ ਅੱਡਾ ਰੋਡ ‘ਤੇ ਇੱਕ ਨਾਲੇ ਦੇ ਕੋਲ ਲੈ ਕੇ ਗਈ ਸੀ, ਜਿੱਥੇ ਇਸ ਨੇ ਨੌ ਐੱਮਐੱਮ ਦਾ ਗਲੋਕ ਪਿਸਤੋਲ ਲੁਕਾਇਆ ਹੋਇਆ ਸੀ।

Advertisement

ਉਨ੍ਹਾਂ ਦੱਸਿਆ ਕਿ ਹਥਿਆਰ ਬਰਾਮਦ ਕਰਨ ਦੀ ਪ੍ਰਕਿਰਿਆ ਦੌਰਾਨ ਮੁਲਜ਼ਮ ਨੇ ਬਰਾਮਦ ਕੀਤੇ ਹਥਿਆਰ ਨਾਲ ਪੁਲੀਸ ਪਾਰਟੀ ਤੇ ਗੋਲੀ ਚਲਾਈ। ਇਸ ਦੌਰਾਨ ਐਸਐਚਓ ਥਾਣਾ ਛਾਉਣੀ ਇੰਸਪੈਕਟਰ ਮੋਹਿਤ ਕੁਮਾਰ ਨੇ ਮੁਲਜ਼ਮ ਨੂੰ ਗੋਲੀ ਚਲਾਉਣ ਤੋਂ ਰੋਕਣ ਲਈ ਚੇਤਾਵਨੀ ਦਿੰਦੇ ਹੋਏ ਹਵਾਈ ਫਾਇਰ ਕੀਤਾ ਪਰ ਮੁਲਜ਼ਮ ਨੇ ਮੁੜ ਪੁਲੀਸ ਤੇ ਗੋਲੀ ਚਲਾਈ ਤਾਂ ਪੁਲੀਸ ਇੰਸਪੈਕਟਰ ਨੇ ਸਵੇ ਰੱਖਿਆ ਅਤੇ ਪੁਲੀਸ ਪਾਰਟੀ ਨੂੰ ਬਚਾਉਣ ਲਈ ਮੁਲਜਮ ਤੇ ਗੋਲੀ ਚਲਾਈ। ਇਹ ਗੋਲੀ ਮੁਲਜਮ ਦੀ ਲੱਤ ਵਿੱਚ ਲੱਗੀ ਹੈ ਅਤੇ ਉਹ ਜ਼ਖ਼ਮੀ ਹੋ ਗਿਆ। ਉਸ ਨੂੰ ਇਲਾਜ ਵਾਸਤੇ ਹਸਪਤਾਲ ਭੇਜਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿੱਚ ਮੁਲਜ਼ਮ ਦੇ ਖਿਲਾਫ ਅਸਲਾ ਐਕਟ ਹੇਠ ਥਾਣਾ ਏਅਰਪੋਰਟ ਵਿਖੇ ਵੱਖਰਾ ਕੇਸ ਦਰਜ ਕੀਤਾ ਗਿਆ ਹੈ। ਇਸ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।

ਦੱਸਣ ਯੋਗ ਹੈ ਕਿ ਇਸ ਮੁਲਜਮ ਸਮੇਤ ਇੱਕ ਨਾਬਾਲਗ ਨੂੰ ਪੁਲੀਸ ਪਾਰਟੀ ਨੇ ਖਾਲਸਾ ਕਾਲਜ ਜ਼ਿਲ੍ਹਾ ਅਦਾਲਤ ਅਤੇ ਇੱਕ ਧਰਮ ਅਸਥਾਨ ਦੀਆਂ ਬਾਹਰਲੀਆਂ ਕੰਧਾਂ ਤੇ ਖਾਲਿਸਤਾਨ ਪੱਖੀ ਨਾਅਰੇ ਲਿਖਣ ਦੇ ਦੋਸ਼ ਹੇਠ ਬੀਤੇ ਕੱਲ ਗ੍ਰਿਫ਼ਤਾਰ ਕੀਤਾ ਸੀ।

Advertisement
Tags :
Accused injuredamritsar newsKhalistani slogan CasePolice Firing