ਮਰਹੂਮ ਸੰਸਦ ਮੈਂਬਰ ਵਿਨੋਦ ਖੰਨਾ ਦੀ ਪਤਨੀ ਕਵਿਤਾ ਖੰਨਾ ਮਕੌੜਾ ਪੱਤਣ ਪੁੱਜੀ
ਮਕੌੜਾ ਪੱਤਣ ’ਤੇ ਪੁਲ ਬਣਿਆ ਹੁੰਦਾ ਤਾਂ ਰਾਵੀ ਪਾਰ ਰਹਿੰਦੇ ਲੋਕਾਂ ਦੀ ਅਜਿਹੀ ਹਾਲਤ ਨਹੀਂ ਹੁੰਦੀ: ਕਵਿਤਾ
Advertisement
ਗੁਰਦਾਸਪੁਰ ਤੋਂ ਸੰਸਦ ਮੈਂਬਰ ਰਹੇ ਫ਼ਿਲਮ ਅਦਾਕਾਰ ਮਰਹੂਮ ਵਿਨੋਦ ਖੰਨਾ, ਜਿਨ੍ਹਾਂ ਨੂੰ ਇਲਾਕਾ ਵਾਸੀ ਪੁਲਾਂ ਦੇ ਬਾਦਸ਼ਾਹ ਵਜੋਂ ਯਾਦ ਕਰਦੇ ਹਨ, ਦੀ ਪਤਨੀ ਕਵਿਤਾ ਖੰਨਾ ਹੜ੍ਹ ਪੀੜਤਾਂ ਦੀ ਮਦਦ ਕਰਨ ਲਈ ਮਕੌੜਾ ਪੱਤਣ ਪਹੁੰਚੇ। ਉਨ੍ਹਾਂ ਨਾਲ ਕਵਿਤਾ-ਵਿਨੋਦ ਖੰਨਾ ਫਾਊਂਡੇਸ਼ਨ ਦੇ ਵਾਲੰਟੀਅਰ ਵੀ ਵੱਡੀ ਗਿਣਤੀ ਵਿੱਚ ਸਨ।ਮਕੌੜਾ ਪੱਤਣ ਦਾ ਦੌਰਾ ਕਰਦੀ ਹੋਈ ਕਵਿਤਾ ਖੰਨਾ।
ਕਵਿਤਾ ਖੰਨਾ ਨੇ ਕਿਹਾ ਕਿ ਮਕੌੜਾ ਪੱਤਣ ’ਤੇ ਪੱਕਾ ਪੁਲ ਮਨਜ਼ੂਰ ਹੋ ਚੁੱਕਿਆ ਹੈ ਪਰ ਉਨ੍ਹਾਂ ਨੂੰ ਸਮਝ ਨਹੀਂ ਆ ਰਿਹਾ ਕਿ ਇਹ ਕਿਉਂ ਨਹੀਂ ਬਣਾਇਆ ਗਿਆ। ਉਨ੍ਹਾਂ ਕਿਹਾ ਕਿ ਜੇਕਰ ਪੁਲ ਬਣਿਆ ਹੁੰਦਾ ਤਾਂ ਹੜ੍ਹਾਂ ਨਾਲ ਪ੍ਰਭਾਵਿਤ ਲੋਕਾਂ ਤੱਕ ਮਦਦ ਪਹੁੰਚਾਉਣਾ ਇੰਨਾ ਔਖਾ ਨਾ ਹੁੰਦਾ।
Advertisement
ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੰਜਾਬ ਸਰਕਾਰ ਨੂੰ ਰਿਪੋਰਟਾਂ ਦੇ ਆਧਾਰ ’ਤੇ ਜਿੰਨੇ ਪੈਸੇ ਦਿੱਤੇ ਹਨ, ਉਹ ਕਾਫ਼ੀ ਹਨ ਪਰ ਜੇਕਰ ਲੋੜ ਪਈ ਤਾਂ ਉਨ੍ਹਾਂ ਨੂੰ ਯਕੀਨ ਹੈ ਕਿ ਕੇਂਦਰ ਸਰਕਾਰ ਪੰਜਾਬ ਦੀ ਹੋਰ ਮਦਦ ਕਰਨ ਤੋਂ ਪਿੱਛੇ ਨਹੀਂ ਹਟੇਗੀ। ਕਵਿਤਾ ਖੰਨਾ ਨੇ ਕਿਹਾ ਕਿ ਉਹ ਜਲਦੀ ਕੋਈ ਇੱਕ ਹੜ੍ਹ ਪੀੜਤ ਪਿੰਡ ਗੋਦ ਲੈਣਗੇ ਤੇ ਪਿੰਡ ਦੇ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕਵਿਤਾ-ਵਿਨੋਦ ਖੰਨਾ ਫਾਊਂਡੇਸ਼ਨ ਹਮੇਸ਼ਾ ਜ਼ਰੂਰਤਮੰਦਾਂ ਦੇ ਨਾਲ ਖੜ੍ਹੀ ਹੈ।
Advertisement