ਕਟਾਰੂਚੱਕ ਵੱਲੋਂ ਹੜ੍ਹ ਪ੍ਰਭਾਵਿਤ ਪਿੰਡ ਪੰਮਾਂ ਦਾ ਦੌਰਾ
ਘਰ-ਘਰ ਪਹੁੰਚ ਕੇ ਨੁਕਸਾਨ ਦਾ ਜਾਇਜ਼ਾ ਲਿਆ
Advertisement
ਰਾਵੀ ਦਰਿਆ ’ਚ ਆਏ ਹੜ੍ਹ ਦੇ ਪਾਣੀ ਕਾਰਨ ਕਈ ਥਾਵਾਂ ਤੋਂ ਬੰਨ੍ਹ ਟੁੱਟਣ ਮਗਰੋਂ ਪਾਣੀ ਰਿਹਾਇਸ਼ੀ ਖੇਤਰਾਂ ਅੰਦਰ ਦਾਖਲ ਹੋ ਗਿਆ ਸੀ। ਅੱਜ ਸਵੇਰੇ ਜਿਉਂ ਹੀ ਆਸਮਾਨ ਤੇ ਬੱਦਲਾਂ ਨੇ ਡੇਰਾ ਪਾਇਆ ਤਾਂ ਲੋਕਾਂ ਦੀਆਂ ਚਿੰਤਾਵਾਂ ਹੋਰ ਵਧ ਗਈਆਂ। ਕੁੱਝ ਸਮੇਂ ਬਾਅਦ ਰਾਵੀ ਅੰਦਰ ਪਾਣੀ ਦਾ ਪੱਧਰ ਵਧਣ ਲੱਗਾ ਅਤੇ ਪਾਣੀ ਕੋਹਲੀਆਂ ਅੱਡੇ ਦੇ ਨਾਲ ਲੱਗਦੇ ਕਿਨਾਰਿਆਂ ਨੂੰ ਪ੍ਰਭਾਵਿਤ ਕਰਨ ਲੱਗਾ।
ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਆਪਣੇ ਨਾਲ ਡਿਪਟੀ ਕਮਿਸ਼ਨਰ ਆਦਿੱਤਿਆ ਉੱਪਲ, ਐਸਐਸਪੀ ਦਲਜਿੰਦਰ ਸਿੰਘ ਢਿੱਲੋਂ ਤੇ ਹੋਰ ਅਧਿਕਾਰੀਆਂ ਨੂੰ ਨਾਲ ਲੈ ਕੇ ਮੌਕੇ ’ਤੇ ਪੁੱਜੇ ਅਤੇ ਉਨ੍ਹਾਂ ਰਾਵੀ ਦਰਿਆ ਦਾ ਜਾਇਜ਼ਾ ਲਿਆ। ਉਨ੍ਹਾਂ ਦੇਖਿਆ ਕਿ ਰਾਵੀ ਦਰਿਆ ਨੇ ਆਪਣਾ ਰੁਖ਼ ਪਿੰਡ ਪੰਮਾਂ ਵੱਲ ਕਰ ਲਿਆ ਹੈ, ਜਿਸ ਕਾਰਨ ਪਿੰਡ ਪੰਮਾ ਕਾਫ਼ੀ ਪ੍ਰਭਾਵਿਤ ਹੋਇਆ ਅਤੇ ਲੋਕਾਂ ਦੇ ਘਰਾਂ ਦੇ ਬਾਹਰ 10-15 ਫੁੱਟ ਡੂੰਘੇ ਟੋਏ ਪੈ ਗਏ ਅਤੇ ਲੋਕਾਂ ਦੇ ਘਰ ਤੇ ਸੜਕਾਂ ਪਾਣੀ ਵਿੱਚ ਰੁੜ੍ਹ ਗਈਆਂ। ਘਰਾਂ ਅੰਦਰ 4-4 ਫੁੱਟ ਪਾਣੀ ਵੜ ਗਿਆ।
Advertisement
ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਕਿਹਾ ਕਿ ਹੜ੍ਹ ਕਾਰਨ ਲੋਕਾਂ ਦਾ ਜਨਜੀਵਨ ਕਾਫੀ ਪ੍ਰਭਾਵਿਤ ਹੋਇਆ ਹੈ। ਜਿਨ੍ਹਾਂ ਦੇ ਘਰਾਂ ਅਤੇ ਫ਼ਸਲਾਂ ਦਾ ਨੁਕਸਾਨ ਹੋਇਆ ਹੈ, ਜਲਦੀ ਹੀ ਗਿਰਦਾਵਰੀ ਕਰਵਾ ਕੇ, ਨੁਕਸਾਨ ਦੀ ਭਰਪਾਈ ਕਰਵਾਈ ਜਾਵੇਗੀ। ਹੜਾਂ ਵਿੱਚ ਫਸੇ ਲੋਕਾਂ ਨੂੰ ਰਾਹਤ ਸਮੱਗਰੀ ਦੀ ਵੰਡ ਵੀ ਕਰਵਾਈ ਜਾ ਰਹੀ ਹੈੇ।
Advertisement